ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੰਬਈ 'ਚ ਸਾਬਕਾ ਭਾਰਤੀ ਕ੍ਰਿਕਟਰ ਦਾ ਬੇਟਾ ਗ੍ਰਿਫਤਾਰ

ਮੁੰਬਈ 'ਚ ਰੈਸ਼ ਡਰਾਈਵਿੰਗ ਦੇ ਦੋਸ਼ 'ਚ ਸਾਬਕਾ ਭਾਰਤੀ ਵਿਕਟਕੀਪਰ ਬੱਲੇਬਾਜ਼ ਸਬਾ ਕਰੀਮ ਦੇ ਬੇਟੇ ਫਿਡੇਲ ਕਰੀਮ (28) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫਿਡੇਲ ਕਰੀਮ ਨੇ ਤੇਜ਼ ਰਫਤਾਰ ਕਾਰ ਚਲਾਉਂਦੇ ਹੋਏ 24 ਸਾਲਾ ਇੱਕ ਔਰਤ ਨੂੰ ਟੱਕਰ ਮਾਰ ਦਿੱਤੀ। ਔਰਤ ਗੰਭੀਰ ਜ਼ਖਮੀ ਹੋ ਗਈ। ਉਸ ਨੂੰ ਮੁੰਬਈ ਦੇ ਜਸਲੋਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥ ਉਸ ਦੇ ਹਾਲਤ ਗੰਭੀਰ ਬਣੀ ਹੋਈ ਹੈ।
 

 

ਫਿਡੇਲ ਕਰੀਮ ਵਿਰੁੱਧ ਮੁੰਬਈ ਦੇ ਗਾਉਂ ਦੇਵੀ ਪੁਲਿਸ ਥਾਣੇ 'ਚ ਧਾਰਾ 279 ਅਤੇ 338 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਫਿਡੇਲ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਬਾਅਦ 'ਚ ਉਸ ਨੂੰ ਜਮਾਨਤ ਮਿਲ ਗਈ।
 

 

ਘਟਨਾ ਮੰਗਲਵਾਰ ਸਵੇਰੇ 6.30 ਵਜੇ ਵਿਲਾ ਥੈਰੇਸਾ ਸਕੂਲ ਨੇੜੇ ਵਾਪਰੀ। ਪੇਸ਼ੇਵਰ ਫੁਟਬਾਲ ਕੋਚ ਫਿਡੇਲ ਕਰੀਮ ਕੈਂਪ ਕੋਰਨਰ ਤੋਂ ਦੱਖਣ ਮੁੰਬਈ ਵੱਲ ਆਪਣੀ ਕਾਰ ਤੋਂ ਪ੍ਰੈਕਟਿਸ ਲਈ ਜਾ ਰਹੇ ਸਨ। ਉਨ੍ਹਾਂ ਨੇ ਇੱਕ ਕਾਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਦੋਂ ਉਨ੍ਹਾਂ ਦੀ ਕਾਰ ਦੂਜੀ ਲੇਨ 'ਚ ਚਲੀ ਗਈ ਅਤੇ ਸਾਹਮਣੇ ਸੜਕ ਪਾਰ ਕਰ ਰਹੀ ਔਰਤ ਕਾਰ ਦੀ ਲਪੇਟ 'ਚ ਆ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Saba Karim son Fidel Saba detained after car hits pedestrian