ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਬਰੀਮਾਲਾ ਮੰਦਰ ਪੁੱਜੀ ਤ੍ਰਿਪਤੀ ਦੇਸਾਈ ਦੀ ਸਾਥੀ ਬਿੰਦੂ 'ਤੇ ਮਿਰਚ ਪਾਊਡਰ ਸੁੱਟਿਆ

ਮਹਾਰਾਸ਼ਟਰ ਦੀ ਸਮਾਜਕ ਕਾਰਕੁੰਨ ਤ੍ਰਿਪਤੀ ਦੇਸਾਈ ਸਬਰੀਮਾਲਾ ਮੰਦਰ 'ਚ ਦਾਖ਼ਲ ਹੋਣ ਲਈ ਮੰਗਲਵਾਰ ਸਵੇਰੇ ਕੇਰਲ ਦੇ ਕੋਚੀ ਹਵਾਈ ਅੱਡੇ 'ਤੇ ਪੁੱਜੀ। ਉਨ੍ਹਾਂ ਨਾਲ ਇਸੇ ਸਾਲ ਜਨਵਰੀ 'ਚ ਮੰਦਰ ਵਿਚ ਦਰਸ਼ਨ ਕਰ ਚੁੱਕੀ ਬਿੰਦੂ ਅੰਮਿਨੀ ਵੀ ਸੀ। ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਬਿੰਦੂ ਦੇ ਚਿਹਰੇ 'ਤੇ ਅਣਪਛਾਤੇ ਹਮਲਾਵਰ ਨੇ ਮਿਰਚ ਪਾਊਡਰ ਸੁੱਟ ਦਿੱਤਾ। 16 ਨਵੰਬਰ ਨੂੰ ਮੰਦਰ ਦੇ ਦਰਵਾਜੇ ਮੰਡਲ ਪੂਜਾ ਸਮਾਗਮ ਲਈ ਖੋਲ੍ਹੇ ਗਏ ਸਨ। ਸੁਪਰੀਮ ਕੋਰਟ ਨੇ ਸਾਲ 2018 'ਚ ਹਰੇਕ ਉਮਰ ਦੀਆਂ ਔਰਤਾਂ ਨੂੰ ਮੰਦਰ ਅੰਦਰ ਆਉਣ ਦੀ ਮਨਜੂਰੀ ਦੇ ਦਿੱਤੀ ਸੀ। ਹਾਲਾਂਕਿ ਇਸ ਫ਼ੈਸਲੇ 'ਤੇ ਮੁੜ ਵਿਚਾਰ ਲਈ ਦਾਇਰ ਪਟੀਸ਼ਨਾਂ 'ਤੇ 7 ਜੱਜਾਂ ਦੀ ਬੈਂਚ ਸੁਣਵਾਈ ਕਰੇਗੀ।


ਬਿੰਦੂ 'ਤੇ ਹਮਲੇ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਦੇ ਅਨੁਸਾਰ ਜਿਵੇਂ ਹੀ ਬਿੰਦੂ ਕਾਰ ਤੋਂ ਉੱਤਰੀ। ਧੋਤੀ ਪਹਿਨੇ ਇਕ ਸ਼ਖਸ ਨੇ ਉਸ 'ਤੇ ਮਿਰਚ ਪਾਊਡਰ ਨਾਲ ਹਮਲਾ ਕਰ ਦਿੱਤਾ। ਬਿੰਦੂ ਨੇ ਵਿਰੋਧ ਕੀਤਾ। ਹਮਲੇ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਬਾਅਦ 'ਚ ਉਸ ਨੂੰ ਫੜ ਲਿਆ ਗਿਆ। ਪੁਲਿਸ ਅਨੁਸਾਰ ਮੁਲਜ਼ਮ ਦਾ ਨਾਂ ਸ਼੍ਰੀਨਾਥ ਪਦਨਾਭਨ (28) ਹੈ ਅਤੇ ਉਹ ਕਨੂੰਰ ਦਾ ਰਹਿਣ ਵਾਲਾ ਹੈ। ਸੂਤਰਾਂ ਮੁਤਾਬਕ ਬਿੰਦੂ ਨੂੰ ਇਲਾਜ ਲਈ ਏਰਨਾਕੁਲਮ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

 

ਜ਼ਿਕਰਯੋਗ ਹੈ ਕਿ ਸਬਰੀਮਾਲਾ ਮੰਦਰ ਦੇ ਦਰਵਾਜੇ ਲਗਭਗ 2 ਮਹੀਨੇ ਤਕ ਖੁੱਲ੍ਹੇ ਰਹਿਣਗੇ। ਸੁਪਰੀਮ ਕੋਰਟ ਨੇ ਸਾਲ 2018 'ਚ ਹਰੇਕ ਉਮਰ ਦੀ ਔਰਤ ਨੂੰ ਮੰਦਰ 'ਚ ਆਉਣ ਦੀ ਮਨਜੂਰੀ ਦਿੱਤੀ ਸੀ। ਇਸ ਤੋਂ ਬਾਅਦ ਹੁਣ ਤਕ ਦੋ ਵਾਰ ਮੰਦਰ ਦੇ ਦਰਵਾਜੇ ਖੋਲ੍ਹੇ ਗਏ ਹਨ। ਹਾਲਾਂਕਿ ਹਿੰਸਕ ਵਿਰੋਧ ਕਾਰਨ ਕੋਈ ਵੀ ਅਜਿਹੀ ਔਰਤ ਮੰਦਰ ਅੰਦਰ ਦਰਸ਼ਨ ਕਰਨ ਨਹੀਂ ਜਾ ਸਕੀ ਹੈ, ਜਿਸ ਦੀ ਉਮਰ 12-50 ਸਾਲ ਵਿਚਕਾਰ ਹੋਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sabarimala darshan : Bindu Ammini attacked with pepper spray