ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਬਰੀਮਾਲਾ ਕੇਸ: SC ਦੀ 9 ਮੈਂਬਰੀ ਸੰਵਿਧਾਨਕ ਬੈਂਚ ਅੱਜ ਕਰੇਗੀ ਸੁਣਵਾਈ, ਔਰਤਾਂ ਨਾਲ ਭੇਦਭਾਵ ਦਾ ਹੈ ਮਾਮਲਾ

ਸੁਪਰੀਮ ਕੋਰਟ ਅੱਜ ਸਬਰੀਮਾਲਾ ਮਾਮਲੇ ਵਿੱਚ ਇਕ ਵਾਰ ਮੁੜ ਸੁਣਵਾਈ ਕਰ ਰਹੀ ਹੈ। ਸੁਪਰੀਮ ਕੋਰਟ ਦੇ ਨੌਂ ਜੱਜਾਂ ਦਾ ਸੰਵਿਧਾਨਕ ਬੈਂਚ ਵੀਰਵਾਰ ਨੂੰ ਇਸ ਮੁੱਦੇ ‘ਤੇ ਵਿਚਾਰ ਕਰੇਗਾ ਕਿ ਕੀ ਸੁਪਰੀਮ ਕੋਰਟ ਆਪਣੇ ਵਿਚਾਰ-ਵਟਾਂਦਰੇ ਦੇ ਅਧਿਕਾਰ ਦੀ ਵਰਤੋਂ ਕਾਨੂੰਨ ਦੇ ਪ੍ਰਸ਼ਨਾਂ ਨੂੰ ਵੱਡੇ ਬੈਂਚ ਦੇ ਹਵਾਲੇ ਕਰਨ ਲਈ ਕਰ ਸਕਦੀ ਹੈ। ਇਹ ਸਵਾਲ ਸਬਰੀਮਾਲਾ ਕੇਸ ਦੀ ਸੁਣਵਾਈ ਦੌਰਾਨ ਉੱਠਿਆ। ਇਹ ਕੇਸ ਵੱਖ-ਵੱਖ ਧਾਰਮਿਕ ਥਾਵਾਂ 'ਤੇ ਔਰਤਾਂ ਨਾਲ ਹੋ ਰਹੇ ਧਾਰਮਿਕ ਵਿਤਕਰੇ ਨਾਲ ਸਬੰਧਤ ਹੈ।

 

ਸੁਪਰੀਮ ਕੋਰਟ ਨੇ ਆਪਣੇ ਪ੍ਰਸ਼ਾਸਕੀ ਹਿੱਸੇ ਵਿੱਚ ਧਿਰਾਂ ਨੂੰ ਇਹ ਜਾਣਕਾਰੀ ਦਿੰਦਿਆਂ ਇੱਕ ਨੋਟਿਸ ਜਾਰੀ ਕੀਤਾ ਹੈ ਕਿ ਚੀਫ਼ ਜਸਟਿਸ ਐਸ.ਏ. ਬੋਬੜੇ ਦੀ ਅਗਵਾਈ ਵਾਲੀ 9 ਜੱਜਾਂ ਦੀ ਬੈਂਚ 6 ਫਰਵਰੀ ਨੂੰ ਪਟੀਸ਼ਨ ‘ਤੇ ਸੁਣਵਾਈ ਕਰੇਗੀ ਕਿ ਕੀ ਇਹ ਅਦਾਲਤ ਸਮੀਖਿਆ ਪਟੀਸ਼ਨ ‘ਤੇ ਕਾਨੂੰਨ ਦੇ ਸਵਾਲਾਂ ਨੂੰ ਵੱਡੇ ਬੈਂਚ ਕੋਲ ਭੇਜ ਸਕਦੀ ਹੈ। ਬੈਂਚ ਦੇ ਹੋਰ ਮੈਂਬਰਾਂ ਵਿੱਚ ਜਸਟਿਸ ਆਰ ਭਾਨੂਮਤੀ, ਅਸ਼ੋਕ ਭੂਸ਼ਣ, ਐਲ ਨਾਗੇਸਵਰਾ ਰਾਓ, ਐਮਐਮ ਸ਼ਾਂਤਨਾਗੌਦਰ, ਐਸ ਅਬਦੁੱਲ ਨਜ਼ੀਰ, ਆਰ ਸੁਭਾਸ਼ ਰੈਡੀ, ਬੀਆਰ ਗਵਾਈ ਅਤੇ ਸੂਰੀਆਕਾਂਤ ਸ਼ਾਮਲ ਹਨ।
 

ਐੱਫ ਐਸ ਨਰੀਮਨ, ਕਪਿਲ ਸਿੱਬਲ, ਰਾਜੀਵ ਧਵਨ, ਰਾਕੇਸ਼ ਦਿਵੇਦੀ ਅਤੇ ਸ਼ਿਆਮ ਦੀਵਾਨ ਸਣੇ ਕੁਝ ਸੀਨੀਅਰ ਵਕੀਲਾਂ ਨੇ 3 ਫਰਵਰੀ ਨੂੰ ਦਲੀਲ ਦਿੱਤੀ ਸੀ ਕਿ ਮੁੜ ਵਿਚਾਰ-ਵਟਾਂਦਰੇ ਅਧੀਨ ਸੁਪਰੀਮ ਕੋਰਟ ਕੋਲ ਕਾਨੂੰਨ ਦੇ ਸਵਾਲ ਨੂੰ ਵੱਡੇ ਬੈਂਚ ਕੋਲ ਭੇਜਣ ਦੀ ਸ਼ਕਤੀ ਨਹੀਂ ਹੈ। 

 

ਸੀਨੀਅਰ ਵਕੀਲ ਐਫਐਸ ਨਰੀਮਨ ਨੇ ਕਿਹਾ ਕਿ ਤਤਕਾਲੀ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਪੰਜ ਜੱਜਾਂ ਦੇ ਬੈਂਚ ਨੇ ਸਬਰੀਮਾਲਾ ਕੇਸ ਦੇ 2018 ਦੇ ਫੈਸਲੇ ਵਿਰੁਧ ਸਮੀਖਿਆ ਪਟੀਸ਼ਨ 'ਤੇ ਫੈਸਲਾ ਲੈਂਦੇ ਹੋਏ ਕੇਸ ਨੂੰ ਵੱਡੇ ਬੈਂਚ ਦੇ ਹਵਾਲੇ ਕਰਦਿਆਂ ਗ਼ਲਤੀ ਕੀਤੀ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sabarimala Temple Case Hearing Live Updates Supreme Court Nine judge bench to hear scope of judicial review today