ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਬਰੀਮਾਲਾ ਮੰਦਰ : ਦਰਵਾਜੇ ਖੁੱਲ੍ਹੇ, ਪਰ ਔਰਤਾਂ ਅੰਦਰ ਨਾ ਜਾ ਸਕੀਆਂ

ਸਬਰੀਮਾਲਾ ਮੰਦਰ : ਦਰਵਾਜੇ ਖੁੱਲ੍ਹੇ, ਪਰ ਔਰਤਾਂ ਅੰਦਰ ਨਾ ਜਾ ਸਕੀਆਂ

ਮਹਿਲਾਵਾਂ ਨੂੰ ਪ੍ਰਵੇਸ਼ ਦੇਣ ਦੇ ਸੁਪਰੀਮ ਕੋਰਟ ਦੇ ਆਦੇਸ਼ ਬਾਅਦ ਪਹਿਲੀ ਵਾਰ ਬੁੱਧਵਾਰ ਨੂੰ ਸਬਰੀਮਾਲਾ ਮੰਦਰ ਦੇ ਦਰਵਾਜੇ ਮਾਸਿਕ ਪੂਜਾ ਲਈ ਖੁੱਲ੍ਹੇ। ਪ੍ਰੰਤੂ ਇਸ ਦੌਰਾਨ ਫੈਸਲੇ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਮਹਿਲਾਵਾਂ ਨੂੰ ਮੰਦਰ `ਚ ਦਾਖਲ ਹੋਣ ਤੋਂ ਰੋਕ ਦਿੱਤਾ। ਇਸ ਵਿਚ ਹਾਲਾਤ ਨੂੰ ਬੇਕਾਬੂ ਦੇਖਦੇ ਹੋਏ ਪ੍ਰਸ਼ਾਸਨ ਨੇ ਚਾਰ ਥਾਵਾਂ `ਤੇ ਧਾਰਾ 144 ਲਗਾ ਦਿੱਤੀ ਹੈ। ਮਾਸਿਕ ਪੂਜਾ ਲਈ ਪਹਿਲਾਂ ਨਿਰਧਾਰਤ ਪ੍ਰਸਤਾਵ ਦੇ ਤਹਿਤ ਬੁੱਧਵਾਰ ਸ਼ਾਮ ਨੂੰ ਪਜ ਵਜੇ ਸਬਰੀਮਾਲਾ ਮੰਦਰ ਦੇ ਦਰਵਾਜੇ ਖੋਲ੍ਹੇ ਗਏ। ਪ੍ਰੰਤੂ ਦਰਸ਼ਨ ਲਈ ਸਵੇਰੇ ਤੋਂ ਹੀ ਲੋਕ ਲਾਈਨ `ਚ ਖੜ੍ਹੇ ਸਨ। 10 ਤੋਂ 50 ਸਾਲ ਦੀਆਂ ਮਹਿਲਾਵਾਂ ਨੂੰ ਮੰਦਰ `ਚੋਂ ਰੋਕਣ ਲਈ ਅੰਦੋਲਨਕਾਰੀ ਵੀ ਪੂਰੇ ਰਾਸਤੇ `ਚ ਖੜ੍ਹੇ ਰਹੇ।

 

ਮੰਦਰ ਜਾਣ ਦੇ ਅਹਿਮ ਪੜਾਅ ਨਿਲਾਕਲ `ਚ ਸਭ ਤੋਂ ਖਰਾਬ ਹਾਲਤ ਰਹੇ। ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਦੀ ਤਰ੍ਹਾਂ ਬੁੱਧਵਾਰ ਨੂੰ ਵੀ ਵਾਹਨਾਂ ਦੀ ਜਾਂਚ ਕੀਤੀ ਅਤੇ ਮਹਿਲਾ ਸ਼ਰਧਾਲੂਆਂ ਨੂੰ ਵਾਪਸ ਭੇਜਿਆ। ਹਾਲਾਂਕਿ, ਪੁਲਿਸ ਨੇ ਜਦੋਂ ਕੁਝ ਮਹਿਲਾਵਾਂ ਨੂੰ ਆਪਣੀ ਸੁਰੱਖਿਆ `ਚ ਅੱਗੇ ਲੈ ਜਾਣ ਦੀ ਕੋਸਿ਼ਸ਼ ਕੀਤੀ, ਤਾਂ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪਥਰਾਅ ਕਰ ਦਿੱਤਾ, ਜਿਸ ਦੇ ਬਾਅਦ ਭੀੜ ਨੂੰ ਖਿਡਾਉਣ ਲਈ ਲਾਠੀਚਾਰਜ ਕਰਨਾ ਪਿਆ। ਇਸ `ਚ ਕੁਝ ਬਜ਼ੁਰਗ ਮਹਿਲਾਵਾਂ ਨੂੰ ਸੱਟਾਂ ਵੀ ਲੱਗੀਆਂ। ਕੇਰਲ ਦੇ ਮੰਤਰੀ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਦਸ ਮੀਡੀਆ ਕਰਮੀਆਂ, 15 ਪੁਲਿਸ ਵਾਲਿਆਂ ਅਤੇ ਪੰਜ ਸ਼ਰਧਾਲੂਆਂ ਨੂੰ ਜ਼ਖਮੀ ਕੀਤਾ ਹੈ। ਦਸ ਸਰਕਾਰੀ ਬੱਸਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ।

 

ਪ੍ਰਦਰਸ਼ਨਕਾਰੀਆਂ `ਚ ਕਾਂਗਰਸ-ਭਾਜਪਾ ਵਰਕਰ ਵੀ ਸ਼ਾਮਲ


ਸਾਰੀ ਉਮਰ ਦੀਆਂ ਮਹਿਲਾਵਾਂ ਨੂੰ ਸਬਰੀਮਾਲਾ ਮੰਦਰ `ਚ ਪ੍ਰਵੇਸ਼ ਦੇਣ ਦੇ ਖਿਲਾਫ ਅੰਦੋਲਨ ਕਰ ਰਹੇ ਪ੍ਰਦਰਸ਼ਨਕਾਰੀਆਂ `ਚ ਭਾਜਪਾ ਅਤੇ ਕਾਂਗਰਸ ਦੇ ਵੀ ਕਈ ਮੈਂਬਰ ਸ਼ਾਮਲ ਹਨ। ਰੋਸ ਪ੍ਰਦਰਸ਼ਨਕਾਰੀ ‘ਨਾਮਜਪਾ` (ਪ੍ਰਾਰਥਨਾ) ਕਰ ਰਹੇ ਲੋਕਾਂ ਨੂੰ ਪੁਲਿਸ ਵੱਲੋਂ ਹਟਾਏ ਜਾਣ ਬਾਅਦ ਭਾਜਪਾ ਆਗੂਆਂ ਦਾ ਸਮੂਹ ਉਸੇ ਥਾਂ `ਤੇ ਨਾਮਜਪਾ ਸ਼ੁਰੂ ਕਰ ਦਿੱਤੀ। ਇਸ ਦੀ ਅਗਵਾਈ ਭਾਜਪਾ ਦੇ ਸੂਬਾ ਜਨਰਲ ਸਕੱਤਰ ਕੇ ਸੁਰੇਂਦਰਨ, ਐਮ ਟੀ ਰਮੇਸ਼ ਅਤੇ ਸ਼ੋਭਾ ਸੁਰੇਂਦਰਨ ਨੇ ਕੀਤੀ। ਉਥੇ ਕੇਰਲ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੇ ਸੁਧਾਕਰਨ ਨੇ ਨਿਲਾਕਲ `ਚ ਵਿਰੋਧ ਕਰ ਰਹੇ ਲੋਕਾਂ ਦੀ ਅਗਵਾਈ ਕੀਤੀ ਅਤੇ ਸ਼ਰਧਾਲੂਆਂ ਨਾਲ ਇਕਜੁੱਟਤਾ ਵਿਖਾਈ।
 

 

ਪੁਜਾਰੀ ਦਾ ਪਰਿਵਾਰ ਹਿਰਾਸਤ `ਚ


ਪੁਲਿਸ ਨੇ ਸਵੇਰੇ ਮਹਿਲਾ ਯਾਤਰੀਆਂ ਦਾ ਰਾਸਤਾ ਰੋਕ ਰਹੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ `ਚ ਲਿਆ ਹੈ। ਇਨ੍ਹਾਂ `ਚ ਕੁਝ ਪੁਜਾਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਸ਼ਾਮਲ ਹਨ। ਮੰਦਰ ਦੇ ਸਰਪ੍ਰਸਤ ਪੰਡਾਲਮ ਸ਼ਾਹੀ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਵੀ ਹਿਰਾਸਤ `ਚ ਲੈਣ ਦੀ ਖ਼ਬਰ ਹੈ।

 

ਮੀਡੀਆ `ਤੇ ਵੀ ਫੁਟਿਆ ਗੁੱਸਾ


ਪੂਰੀ ਘਟਨਾ ਨੂੰ ਕਵਰ ਕਰਨ ਲਈ ਨਿਲਾਕਲ ਤੋਂ ਪੰਬਾ ਜਾ ਰਹੇ ਮੀਡੀਆ ਕਰਮੀਆਂ ਨੂੰ ਵੀ ਪ੍ਰਦਰਸ਼ਨਕਾਰੀਆਂ ਨੇ ਰੋਕ ਦਿੱਤਾ। ਪੁਰਸ਼ਾਂ ਦੇ ਇਕ ਸਮੂਹ ਨੇ ਮਹਿਲਾ ਪੱਤਰਕਾਰਾਂ ਨੂੰ ਜਬਰਨ ਗੱਡੀ ਤੋਂ ਬਾਹਰ ਕੱਢਣ ਨੂੰ ਮਜ਼ਬੂਰ ਕੀਤਾ। ਹਾਲਾਂਕਿ, ਪੁਲਿਸ ਨੇ ਵਿਚ ਬਚਾਅ ਕਰਕੇ ਪੱਤਰਕਾਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਇਸ ਵਿਚ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਸੂਬੇ ਦੇ ਪੁਲਿਸ ਡਰਾਇਰੈਕਟਰ ਤੋਂ ਕਾਰਵਾਈ ਰਿਪੋਰਟ ਮੰਗੀ ਹੈ। ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਪੁਲਿਸ ਨੂੰ ਮਹਿਲਾਵਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਕਿਹਾ ਹੈ।

 

 

ਵਿਰੋਧ ਦੇ ਚਲਕੇ ਬਿਨਾਂ ਦਰਸ਼ਨ ਵਾਪਸ ਆਈਆਂ ਮਹਿਲਾ


ਵਿਰੋਧ ਦੇ ਚਲਦੇ ਆਂਧਰਾ ਪ੍ਰਦੇਸ਼ ਦੀ ਇਕ ਮਹਿਲਾ ਭਗਵਾਨ ਅਯੱਪਾ ਸਵਾਮੀ ਦੇ ਦਰਸ਼ਨ ਕੀਤੇ ਬਿਨਾਂ ਵਾਪਸ ਆਈ। ਪੂਰਵੀ ਗੋਦਾਵਰੀ ਜਿ਼ਲ੍ਹਾ ਵਾਸੀ ਮਾਧਵੀ ਅਦਾਲਤ ਦੇ ਫੈਸਲੇ ਦੇ ਬਾਅਦ ਸਬਰੀਮਾਲਾ ਪਹਾੜੀ `ਤੇ ਚੜ੍ਹਨ ਵਾਲੀ ਪਹਿਲੀ ਪ੍ਰਤੀਬਧਤ ਉਮਰ ਵਰਗ ਦੀ ਮਹਿਲਾ ਹੈ। ਮਾਧਵੀ ਨੇ ਬੁੱਧਵਾਰ ਸਵੇਰੇ ਪਰਿਵਾਰ ਨਾਲ ਮੰਦਰ ਪਹੁੰਚਣ ਦਾ ਯਤਨ ਕੀਤਾ। ਪੁਲਿਸ ਨੇ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਸੀ। ਪ੍ਰੰਤੂ ਅਯੱਪਾ ਸੈਨਾ ਦੇ ਵਰਕਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਵਾਪਸ ਜਾਣ ਨੂੰ ਕਿਹਾ।

 


  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sabarimala temple gates open amid protests but no woman enters