ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਬਰੀਮਾਲਾ ਮੰਦਰ ਮਾਮਲਾ ਸੁਪਰੀਮ ਕੋਰਟ ਦੇ ਵੱਡੇ ਸੰਵਿਧਾਨਕ ਬੈਂਚ ਹਵਾਲੇ

ਸਬਰੀਮਾਲਾ ਮੰਦਰ ਮਾਮਲਾ ਸੁਪਰੀਮ ਕੋਰਟ ਦੇ ਵੱਡੇ ਸੰਵਿਧਾਨਕ ਬੈਂਚ ਹਵਾਲੇ

ਸਬਰੀਮਾਲਾ ਮੰਦਰ ਮਾਮਲੇ ਨੂੰ ਸੁਪਰੀਮ ਕੋਰਟ ਨੇ ਵੱਡੇ ਸੰਵਿਧਾਨਕ ਬੈਂਚ ਹਵਾਲੇ ਕਰਨ ਦਾ ਫ਼ੈਸਲਾ ਸੁਣਾਇਆ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਸ ਮਾਮਲੇ ’ਤੇ ਦਾਖ਼ਲ ਕੀਤੀ ਗਈ ਨਜ਼ਰਸਾਨੀ ਪਟੀਸ਼ਨ ਨੂੰ ਮੁਲਤਵੀ ਰੱਖਿਆ ਹੈ।

 

 

ਸੁਪਰੀਮ ਕੋਰਟ ਨੇ ਫ਼ੈਸਲਾ ਪੜ੍ਹਦਿਆਂ ਦੱਸਿਆ ਕਿ ਇਹ ਮਾਮਲਾ ਸਿਰਫ਼ ਸਬਰੀਮਾਲਾ ਮੰਦਰ ’ਚ ਔਰਤਾਂ ਦੇ ਦਾਖ਼ਲੇ ਦਾ ਹੀ ਨਹੀਂ ਹੈ, ਸਗੋਂ ਮਸਜਿਦਾਂ, ਦਰਗਾਹਾਂ ’ਚ ਮੁਸਲਿਮ ਔਰਤਾਂ ਦੇ ਦਾਖ਼ਲੇ ਦੀ ਮੰਗ ਨਾਲ ਵੀ ਜੁੜੀਆਂ ਹੋ ਸਕਦੀਆਂ ਹਨ। ਰਵਾਇਤ ਸੰਵਿਧਾਨਕ ਨੈਤਿਕਤਾਵਾਂ ਤੋਂ ਉਤਾਂਹ ਨਹੀਂ ਹੋ ਸਕਦੀ। ਇਹ ਮਾਮਲੇ ਅੱਗੇ ਵਿਚਾਰ ਲਈ ਵੱਡੇ ਸੰਵਿਧਾਨਕ ਬੈਂਚ ਨੂੰ ਸੌਂਪਿਆ ਜਾਵੇ।

 

 

ਜਾਣਕਾਰੀ ਮੁਤਾਬਕ 3:2 ਦੇ ਬਹੁਮੱਤ ਨਾਲ ਇਹ ਮਾਮਲਾ ਅੱਗੇ ਵਿਚਾਰ ਲਈ ਵੱਡੇ ਬੈਂਚ ਨੂੰ ਭੇਜਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਨਵਾਂ ਬੈਂਚ ਸਬਰੀਮਾਲਾ ਤੋਂ ਇਲਾਵਾ ਮੁਸਲਿਮ ਔਰਤਾਂ ਦੇ ਮਸਜਿਦ ਵਿੱਚ ਦਾਖ਼ਲੇ, ਪਾਰਸੀ ਔਰਤਾਂ ਦੇ ਪਾਰਸੀ ਮੰਦਰ ਵਿੱਚ ਦਾਖ਼ਲੇ ਤੇ ਦਾਊਦੀ ਬਰੋਹਾ ਭਾਈਚਾਰੇ ’ਚ ਪ੍ਰਚਲਿਤ ਖ਼ਤਨਾ ਜਿਹੀਆਂ ਰਵਾਇਤਾਂ ਉੱਤੇ ਵੀ ਵਿਚਾਰ ਕਰੇਗਾ।

 

 

ਇਸ ਮਾਮਲੇ ’ਤੇ ਟਿੱਪਣੀ ਕਰਦਿਆਂ ਚੀਫ਼ ਜਸਟਿਸ ਨੇ ਕਿਹਾ ਕਿ ਕਿਸੇ ਵਿਅਕਤੀ ਦੇ ਪੂਜਾ ਦੇ ਅਧਿਕਾਰ, ਕਿਸੇ ਭਾਈਚਾਰੇ ਵਿਸ਼ੇਸ਼ ਦੀ ਧਾਰਮਿਕ ਰਵਾਇਤ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਜਸਟਿਸ ਨਰੀਮਨ ਮਾਮਲੇ ਨੂੰ ਵਿਚਾਰ ਲਈ ਵੱਡੇ ਬੈਂਚ ਕੋਲ ਭੇਜੇ ਜਾਣ ਦੇ ਵਿਰੋਧ ’ਚ ਸਨ। ਜਸਟਿਸ ਨਰੀਮਨ ਨੇ ਕਿਹਾ ਕਿ ਜੇ ਇੱਕ ਵਾਰ ਸੁਪਰੀਮ ਕੋਰਟ ਦਾ ਫ਼ੈਸਲਾ ਆ ਗਿਆ, ਤਾਂ ਉਹ ਸਭ ਉੱਤੇ ਲਾਗੂ ਹੁੰਦਾ ਹੈ ਤੇ ਸਾਰੇ ਉਸ ਨੂੰ ਮੰਨਣ ਦੇ ਪਾਬੰਦ ਹਨ। ਫ਼ੈਸਲਾ ਲਾਗੂ ਨਾ ਹੋ ਸਕੇ, ਇਸ ਨੂੰ ਰੋਕਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਨਾਲ ਸਖ਼ਤੀ ਨਾਲ ਨਿਪਟਣਾ ਚਾਹੀਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sabarimala Temple issue referred to Supreme Court s bigger Constitutional Bench