ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੇਮੰਤ ਸੋਰੇਨ ਦਾ ਵਿਵਾਦਤ ਬਿਆਨ - ਭਾਜਪਾ ਦੇ ਲੋਕ ਵਿਆਹ ਘੱਟ ਕਰਦੇ ਹਨ, ਪਰ...

ਝਾਰਖੰਡ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਰੈਲੀਆਂ ਕਰ ਰਹੀਆਂ ਹਨ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਅਤੇ ਝਾਰਖੰਡ ਮੁਕਤੀ ਮੋਰਚਾ ਦੇ ਪ੍ਰਧਾਨ ਹੇਮੰਤ ਸੋਰੇਨ ਨੇ ਭਾਜਪਾ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ 'ਤੇ ਵੀ ਸ਼ਬਦੀ ਹਮਲਾ ਬੋਲਿਆ। ਉਨ੍ਹਾਂ ਨੇ ਪਾਕੁੜ 'ਚ ਚੋਣ ਰੈਲੀ ਨੂੰ ਸੰਬੋਧਿਤ ਕੀਤਾ। 
 

ਸੋਰੇਨ ਨੇ ਕਿਹਾ, "ਅੱਜ ਦੇਸ਼ 'ਚ ਬਹੂ-ਬੇਟੀਆਂ ਨੂੰ ਸਾੜਿਆ ਜਾ ਰਿਹਾ ਹੈ। ਮੈਨੂੰ ਪਤਾ ਲੱਗਿਆ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਵੀ ਭਗਵੇ ਕੱਪੜੇ ਪਹਿਨ ਕੇ ਚੱਕਰ ਲਗਾ ਰਹੇ ਹਨ। ਇਹ ਭਾਜਪਾ ਦੇ ਉਹ ਲੋਕ ਹਨ ਜੋ ਵਿਆਹ ਘੱਟ ਕਰਦੇ ਹਨ ਪਰ ਭਗਵੇ ਕੱਪੜੇ ਪਹਿਨ ਕੇ ਬਹੂ-ਬੇਟੀਆਂ ਦੀ ਇੱਜਤ ਲੁੱਟਣ ਦਾ ਕੰਮ ਕਰਦੇ ਹਨ।"
 

ਝਾਰਖੰਡ ਵਿਧਾਨ ਸਬਾ ਚੋਣਾਂ 'ਚ ਹੁਣ ਤੱਕ 4 ਗੇੜ ਖਤਮ ਹੋ ਚੁੱਕੇ ਹਨ। ਹੁਣ ਪੰਜਵੇਂ ਤੇ ਅੰਤਮ ਗੇੜ 'ਚ 16 ਸੀਟਾਂ 'ਤੇ 20 ਦਸੰਬਰ ਨੂੰ ਵੋਟਿੰਗ ਹੋਵੇਗੀ। ਇਸ ਗੇੜ 'ਚ ਜੇਐਮਐਮ ਦੇ ਕਾਰਜਕਾਰੀ ਹੇਮੰਤ ਸੋਨੇਰ ਦੀ ਅਗਨੀ ਪ੍ਰੀਖਿਆ ਹੈ ਤਾਂ ਰਘੁਵਰ ਦਾਸ ਸਰਕਾਰ ਦੇ ਦੋ ਮੰਤਰੀ ਲੁਇਸ ਮਰਾਂਡੀ ਅਤੇ ਰਣਧੀਰ ਸਿੰਘ ਲਈ ਵੀ ਚੁਣੌਤੀ ਬਣੀ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Saffron clad BJP men are rapists says JMM leader Hemant Soren