ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਗਰੇਜ਼ੀ ਲਈ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੂੰ ਮਿਲੇਗਾ ਸਾਹਿਤ ਅਕਾਦਮੀ ਐਵਾਰਡ

ਸਾਹਿਤ ਅਕਾਦਮੀ ਨੇ ਅੰਗਰੇਜ਼ੀ ਲਈ ਡਾ. ਸ਼ਸ਼ੀ ਥਰੂਰ, ਹਿੰਦੀ ਲਈ ਨੰਦਕਿਸ਼ੋਰ ਆਚਾਰਿਆ, ਉਰਦੂ ਲਈ ਪ੍ਰੋ. ਸ਼ਾਫੇ ਕਿਦਵਈ ਅਤੇ ਪੰਜਾਬੀ ਭਾਸ਼ਾ ਲਈ ਕਿਰਪਾਲ ਕਜ਼ਾਕ ਸਮੇਤ 23 ਭਾਰਤੀ ਭਾਸ਼ਾਵਾਂ ਦੇ ਰਚਨਕਾਰਾਂ ਨੂੰ ਸਾਲ 2020 ਦਾ ਸਰਬੋਤਮ ਸਾਹਿਤ ਅਕਾਦਮੀ ਐਵਾਰਡ ਦੇਣ ਦਾ ਐਲਾਨ ਕੀਤਾ ਹੈ।
 

ਇੱਕ ਬਿਆਨ 'ਚ ਸਾਹਿਤ ਅਕਾਦਮੀ ਦੇ ਸਕੱਤਰ ਕੇ. ਸ੍ਰੀਨਿਵਾਸ ਰਾਓ ਨੇ ਦੱਸਿਆ ਕਿ ਅੰਗੇਰਜ਼ੀ ਕਿਤਾਬ 'ਐਨ ਇਰਾ ਆਫ ਡਾਰਕਨੈੱਸ' ਲਈ ਕਾਂਗਰਸੀ ਆਗੂ ਅਤੇ ਲੋਕ ਸਬਾ ਮੈਂਬਰ ਸ਼ਸ਼ੀ ਥਰੂਰ ਨੂੰ ਸਾਹਿਤ ਅਕਾਦਮੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
 

ਉਨ੍ਹਾਂ ਦੱਸਿਆ ਕਿ ਹਿੰਦੀ 'ਚ ਨੰਦਕਿਸ਼ੋਰ ਆਚਾਰਿਆ ਨੂੰ ਉਨ੍ਹਾਂ ਦੀ ਕਵਿਤਾ 'ਛੀਲਤੇ ਹੁਏ ਅਪਨੇ ਕੋ' ਲਈ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਰਾਓ ਮੁਤਾਬਿਕ ਸਵਨੇਹ-ਸਰ ਸਇਯਦ, ਇੱਕ ਬਾਜ਼ਦੀਦੀ (ਜੀਵਨੀ) ਲਈ ਕਿਦਵਈ ਨੂੰ ਸਨਮਾਨਿਤ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sahitya Akademi Award to shashi tharoor congress leader in english