ਮਹਾਂਰਾਸ਼ਟਰ ਦੇ ਸਿ਼ਰਡੀ `ਚ ਸਥਿਤ ਸਾਈਬਾਬਾ ਮੰਦਰ `ਚ ਭਗਤਾਂ ਨੇ ਹੁਣੇ ਹੀ ਖਤਮ ਹੋਏ ਤਿੰਨ ਰੋਜ਼ਾ ਸਾਈਬਾਬਾ ਸਮਾਧੀ ਸ਼ਤਾਬਦੀ ਉਤਸਵ `ਚ 5.97 ਕਰੋੜ ਰੁਪਏ ਦਾ ਦਾਨ ਦਿੱਤਾ। ਸ੍ਰੀ ਸਾਈਬਾਬਾ ਸੰਸਥਾ ਟਰੱਸਟ ਦੇ ਮੁੱਖ ਦਫਤਰ ਅਧਿਕਾਰੀ ਰੂਬਲ ਅਗਰਵਾਲ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੇਸ਼ ਵਿਦੇਸ਼ ਤੋਂ ਆਏ ਭਗਤਾਂ ਨੇ ਮੰਦਰ `ਚ ਰੱਖੇ ਦਾਨ ਪੱਤਰਾਂ `ਚ 2.52 ਕਰੋੜ ਰੁਪਏ ਦਿੱਤੇ। ਇਹ ਉਤਸਵ 17 ਤੋਂ 19 ਅਕਤੂਬਰ ਤੱਕ ਚਲਿਆ ਸੀ।
ਇਸ ਤੋਂ ਇਲਾਵਾ ਸਿਰੜੀ ਨਗਰ `ਚ ਦਾਨ ਲਈ ਅਲੱਗ ਕਾਊਂਟਰ ਵੀ ਬਣਾਏ ਗਏ ਸਨ, ਜਿਸ `ਚ ਲੋਕਾਂ ਨੇ 1.46 ਕਰੋੜ ਰੁਪਏ ਦੀ ਭੇਟ ਚੜ੍ਹਾਈ। ਪੰਦਰ ਪ੍ਰਸ਼ਾਸਨ ਨੂੰ ਆਨਲਾਈਨ ਦਾਨ, ਡੇਬਿਟ ਕਾਰਡ, ਬੈਂਕ ਚੈਕ ਅਤੇ ਡਿਮਾਂਡ ਡਰਾਫਟ ਰਾਹੀਂ 1.41 ਕਰੋੜ ਰੁਪਏ ਮਿਲੇ ਹਨ।
ਨਿਊਜ਼ ਏਜੰਸੀ ਭਾਸ਼ਾ ਦੀ ਖਬਰ ਮੁਤਾਬਕ ਭਗਤਾਂ ਨੇ ਸੋਨੇ ਚਾਂਦੀ ਦੇ ਸਾਮਾਨ ਵੀ ਦਿੱਤੇ ਹਨ, ਜਿਨ੍ਹਾਂ ਦੀ ਕੀਮਤ 28.24 ਲੱਖ ਰੁਪਏ ਮਾਪੀ ਗਈ ਹੈ। ਵਿਦੇਸ਼ੀ ਮੁਦਰਾ ਰੂਪ `ਚ 24.55 ਲੱਖ ਰੁਪਏ ਵੀ ਆਏ ਹਨ। ਇਸ ਤੋਂ ਇਲਾਵਾ ਮੰਦਰ ਪ੍ਰਸ਼ਾਸਨ ਨੂੰ ਦਰਸ਼ਨ ਫੀਸ ਅਤੇ ਆਨਲਾਈਨ ਪਾਸਾਂ ਦੀ ਵਿਕਰੀ ਤੋਂ 78 ਲੱਖ ਰੁਪਏ ਅਤੇ ਲੱਡੂ ਪ੍ਰਸਾਦ ਤੋਂ 28.51 ਲੱਖ ਰੁਪਏ ਪ੍ਰਾਪਤ ਹੋਏ ਹਨ।
ਸ਼ੁੱਕਰਵਾਰ ਨੂੰ ਖਤਮ ਹੋਏ ਇਸ ਤਿੰਨ ਰੋਜ਼ਾ ਉਤਸਵ `ਚ ਕਰੀਬ ਤਿੰਨ ਲੱਖ ਸ਼ਰਧਾਲੂਆਂ ਨੇ ਮੰਦਰ `ਚ ਦਰਸ਼ਨ ਕੀਤੇ ਸਨ। ਮੰਨਿਆ ਜਾਂਦਾ ਹੈ ਕਿ ਸਾਈਬਾਬਾ ਨੇ ਸਿਰੜੀ `ਚ ਹੀ 15 ਅਕਤੂਬਰ ਨੂੰ ਸਮਾਧੀ ਲਈ ਸੀ।
Maharashtra: Sai Baba Temple of Shirdi has received donations worth Rs 5.97 crore in three days during the Saibaba samadhi centenary festival. pic.twitter.com/VYpX91ZL5C
— ANI (@ANI) October 21, 2018