ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੰਡੋਲੀ ਜੇਲ੍ਹ `ਚ ਸਿੱਖ ਕੈਦੀਆਂ ਤੋਂ ਦੂਰ ਰੱਖਿਆ ਜਾ ਰਿਹੈ ਸੱਜਣ ਕੁਮਾਰ ਨੂੰ

ਮੰਡੋਲੀ ਜੇਲ੍ਹ `ਚ ਸਿੱਖ ਕੈਦੀਆਂ ਤੋਂ ਰੱਖਿਆ ਜਾ ਰਿਹੈ ਸੱਜਣ ਕੁਮਾਰ ਨੂੰ

ਨਵੰਬਰ 1984 ਸਿੱਖ ਕਤਲੇਆਮ ਦਾ ਦੋਸ਼ੀ ਸੱਜਣ ਕੁਮਾਰ ਇਸ ਵੇਲੇ ਦਿੱਲੀ ਦੀ ਮੰਡੋਲੀ ਜੇਲ੍ਹ `ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਜੇਲ੍ਹ ਪ੍ਰਬੰਧਕਾਂ ਨੇ ਆਪਣੇ ਵੱਲੋਂ ਅਜਿਹੇ ਕੁਝ ਇੰਤਜ਼ਾਮ ਕੀਤੇ ਹਨ ਕਿ ਸੱਜਣ ਕੁਮਾਰ ਨੂੰ ਸਿੱਖ ਕੈਦੀਆਂ ਤੋਂ ਦੂਰ ਹੀ ਰੱਖਿਆ ਜਾਵੇ। 


ਕੱਲ੍ਹ ਸੋਮਵਾਰ ਨੂੰ ਸੱਜਣ ਕੁਮਾਰ ਨੇ ਬਾਅਦ ਦੁਪਹਿਰ ਕੜਕੜਡੂਮਾ ਅਦਾਲਤ `ਚ ਆਤਮ-ਸਮਰਪਣ ਕਰ ਦਿੱਤਾ ਸੀ ਤੇ ਉਸ ਨੂੰ ਜੇਲ੍ਹ ਨੰਬਰ 14 `ਚ ਰੱਖਿਆ ਗਿਆ ਹੈ। ਅਦਾਲਤ ਵੱਲੋਂ ਮਰਦੇ ਦਮ ਤੱਕ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਸੱਜਣ ਕੁਮਾਰ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਚੁੱਕਾ ਹੈ।


ਕੱਲ੍ਹ ਜੇਲ੍ਹ ਲਿਆਉਣ ਤੋਂ ਪਹਿਲਾਂ 73 ਸਾਲਾ ਸੱਜਣ ਕੁਮਾਰ ਦਾ ਮੈਡੀਕਲ ਨਿਰੀਖਣ ਕੀਤਾ ਗਿਆ। ਪਹਿਲੇ ਦਿਨ ਸੱਜਣ ਕੁਮਾਰ ਨੇ ਜੇਲ੍ਹ ਦਾ ਖਾਣਾ ਨਹੀਂ ਖਾਧਾ। ਸੂਤਰਾਂ ਨੇ ਦੱਸਿਆ ਕਿ ਉਸ ਨਾਲ ਕੋਈ ਵਿਸ਼ੇਸ਼ ਵਿਵਹਾਰ ਨਹੀਂ, ਸਗੋਂ ਆਮ ਕੈਦੀਆਂ ਵਰਗਾ ਵਿਵਹਾਰ ਕੀਤਾ ਜਾਵੇਗਾ।


ਨਵੰਬਰ 1984 ਦੇ ਦਿੱਲੀ ਸਿੱਖ ਕਤਲੇਆਮ `ਚ ਸੱਜਣ ਕੁਮਾਰ ਹੀ ਇੱਕੋ-ਇੱਕ ਵੱਡਾ ਆਗੂ ਹੈ, ਜਿਸ ਨੂੰ ਸਜ਼ਾ ਹੋਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sajjan Kumar is being kept away from Sikh inmates in Mandoli prison