ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਾਂ ਸਾਲ ਜੇਲ੍ਹ ’ਚ ਮਨਾਏਗਾ ਸੱਜਣ ਕੁਮਾਰ

ਨਵੰਬਰ 1984 ਸਿੱਖ ਕਤਲੇਆਮ ਨਾਲ ਜੁੜੇ ਇੱਕ ਮਾਮਲੇ ਚ ਉਮਰ ਕੈਦ ਦੀ ਸਜ਼ਾ ਪਾਉਣ ਵਾਲੇ 73 ਸਾਲਾ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ 31 ਦਸੰਬਰ ਨੂੰ ਅਦਾਲਤ ਚ ਆਤਮ ਸਮਰਪਣ ਕਰ ਸਕਦੇ ਹਨ। ਸੱਜਣ ਕੁਮਾਰ ਦੇ ਵਕੀਲ ਮੁਤਾਬਕ ਦਿੱਲੀ ਹਾਈ ਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਚ ਉਨ੍ਰਾਂ ਦੀ ਅਪੀਲ ਤੇ ਇਸ ਤੋਂ ਪਹਿਲਾਂ ਸੁਣਵਾਈ ਹੋਣ ਦੀ ਸੰਭਾਵਨਾ ਨਹੀਂ ਹੈ।

 

ਸਰਦੀਆਂ ਦੀ ਛੁੱਟੀਆਂ ਕਾਰਨ ਸੁਪਰੀਮ ਕੋਰਟ 1 ਜਨਵਰੀ ਤੱਕ ਬੰਦ ਹੈ ਜਦਕਿ 2 ਜਨਵਰੀ ਤੋਂ ਸਾਧਾਰਨ ਕੰਮਕਾਜ ਕਰੇਗਾ। ਉਨ੍ਹਾਂ ਨੂੰ 17 ਦਸੰਬਰ ਨੂੰ ਦਿੱਲੀ ਹਾਈ ਕੋਰਟ ਨੇ ਮਰਦੇ ਦਮ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਫੈਸਲੇ ਚ ਪੰਜ ਹੋਰਨਾਂ ਦੋਸ਼ੀਆਂ ਨੂੰ ਵੱਖੋ ਵੱਖ ਸਜ਼ਾਵਾਂ ਸੁਣਾਈਆਂ ਗਈਆਂ ਸਨ ਤੇ ਉਨ੍ਹਾਂ ਨੂੰ 31 ਦਸੰਬਰ ਤੱਕ ਆਤਮ ਸਮਰਪਣ ਕਰਨ ਦੇ ਹੁਕਮ ਦਿੱਤੇ ਸਨ। ਦਿੱਲੀ ਹਾਈ ਕੋਰਟ ਨੇ 21 ਦਸੰਬਰ ਨੂੰ ਅਦਾਲਤ ਚ ਆਤਮ ਸਮਰਪਣ ਕਰਨ ਦੀ ਹੱਦ 30 ਜਨਵਰੀ ਤੱਕ ਵਧਾਉਣ ਦੀ ਸੱਜਣ ਕੁਮਾਰ ਦੀ ਅਪੀਲ ਖਾਰਿਜ ਕਰ ਦਿੱਤੀ ਸੀ।

 

ਕਾਂਗਰਸ ਦੇ ਸੀਨੀਅਰ ਆਗੂਆਂ ਚ ਸ਼ਾਮਲ ਰਹੇ ਸੱਜਣ ਕੁਮਾਰ ਨੇ ਹਾਈ ਕੋਰਟ ਚ ਅਪੀਲ ਕਰਦਿਆਂ ਕਿਹਾ ਸੀ ਕਿ ਉਸ ਨੂੰ ਆਪਣੇ ਬੱਚਿਆਂ ਅਤੇ ਜਾਇਦਾਦ ਨਾਲ ਸਬੰਧਤ ਕੁੱਝ ਪਰਿਵਾਰਕ ਮਸਲੇ ਨਿਪਟਾਉਣੇ ਹਨ ਅਤੇ ਸਿਖਰ ਅਦਾਲਤ ਚ ਇਸ ਫੈਸਲੇ ਨੂੰ ਚੁਣੌਤੀ ਦੇਣ ਲਈ ਵੀ ਸਮੇਂ ਦੀ ਲੋੜ ਹੈ।

 

ਸੱਜਣ ਕੁਮਾਰ ਦੇ ਵਕੀਲ ਮੁਤਾਬਕ ਇਸ ਮਾਮਲੇ ਚ ਸਿੱਖ ਕਤਲੇਆਮ ਪੀੜਤਾਂ ਦੀ ਅਗਵਾਈ ਕਰ ਰਹੇ ਸੀਨੀਅਰ ਵਕੀਲ ਐਚ ਐਸ ਫੁਲਕਾ ਨੇ ਪਹਿਲਾਂ ਹੀ ਸੁਪਰੀਮ ਕੋਰਟ ਚ ਇੱਕ ਅਰਜ਼ੀ ਦਾਇਰ ਕਰ ਰਖੀ ਹੈ ਤਾਂਕਿ ਸੱਜਣ ਕੁਮਾਰ ਦੇ ਪੱਖ ਚ ਇੱਕਤਰਫਾ ਕੋਈ ਹੁਕਮ ਨਾ ਸੁਣਾਇਆ ਜਾ ਸਕੇ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sajjan Kumar will be celebrating the new year in prison