ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਵਿਧਾਇਕ ਰਾਜੇਸ਼ ਮਿਸ਼ਰਾ ਦੀ ਬੇਟੀ ਸਾਕਸ਼ੀ ਅਤੇ ਉਸ ਦੇ ਪਤੀ ਅਜਿਤੇਸ਼ ਨੂੰ ਹਾਈ ਕੋਰਟ ਨੇ ਸੁਰੱਖਿਆ ਪ੍ਰਦਾਨ ਕਰਨ ਅਤੇ ਇਕੱਠੇ ਰਹਿਣ ਦਾ ਹੁਕਮ ਦਿੱਤਾ ਹੈ। ਸੋਮਵਾਰ ਨੂੰ ਦੋਵਾਂ ਨੂੰ ਪੁਲਿਸ ਹਿਰਾਸਤ ਵਿੱਚ ਨੋਇਡਾ ਤੋਂ ਲਿਆ ਕੇ ਹਾਈ ਕੋਰਟ ਵਿੱਚ ਪੇਸ਼ ਕੀਤਾ ਗਿਆ।
ਗਵਾਹਾਂ ਦੇ ਅਨੁਸਾਰ, ਸੁਣਵਾਈ ਤੋਂ ਪਹਿਲਾਂ ਕੋਰਟ ਕੰਪਲੈਕਸ ਵਿੱਚ ਅਜੀਤੇਸ਼ ਨੂੰ ਭੀੜ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਪ੍ਰੇਮੀ ਜੋੜੇ ਨੂੰ ਰਜਿਸਟਰਾਰ ਦਫ਼ਤਰ ਵਿੱਚ ਬਿਠਾ ਕੇ ਰੱਖਿਆ ਗਿਆ। ਅਦਾਲਤ ਦੇ ਹੁਕਮ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਪੂਰੀ ਸੁਰੱਖਿਆ ਵਿੱਚ ਬਾਹਰ ਲਿਆਂਦਾ ਗਿਆ।
ਇਸ ਦੌਰਾਨ, ਇਲਾਹਾਬਾਦ ਹਾਈ ਕੋਰਟ ਵਿੱਚ ਸੁਰੱਖਿਆ ਦੀ ਅਪੀਲ ਕਰਨ ਆਏ ਪ੍ਰੇਮੀ ਜੋੜੇ ਨੂੰ ਸਵੇਰੇ 8:30 ਵਜੇ ਗੇਟ ਨੰ. 3 ਬੀ ਦੇ ਸਾਹਮਣਿਓਂ ਅਗ਼ਵਾ ਕਰ ਲਿਆ ਗਿਆ। ਇਸ ਘਟਨਾ ਤੋਂ ਬਾਅਦ, ਅਫਵਾਹ ਆਈ ਕੀ ਸਾਕਸ਼ੀ ਅਤੇ ਅਜਿਤੇਸ਼ ਨੂੰ ਅਗ਼ਵਾ ਕਰ ਲਿਆ ਗਿਆ ਹੈ। ਹਾਲਾਂਕਿ, ਫਤਿਹਪੁਰ ਵਿੱਚ ਬਰਾਮਦਗੀ ਤੋਂ ਬਾਅਦ ਸਥਿਤੀ ਸਾਫ਼ ਹੋ ਗਈ।
ਸਾਕਸ਼ੀ ਅਤੇ ਅਜਿਤੇਸ਼ ਨੇ ਵਿਆਹ ਤੋਂ ਬਾਅਦ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਅਤੇ ਸੁਰੱਖਿਆ ਲਈ ਬੇਨਤੀ ਕੀਤੀ ਸੀ। ਸੋਮਵਾਰ ਨੂੰ ਉਸ ਦੀ ਸੁਣਵਾਈ ਹੋਈ ਸੀ। ਹਾਈ ਕੋਰਟ ਨੇ ਸਾਰੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ।