ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਨਖ਼ਾਹਦਾਰ ਕਾਮਿਆਂ ਨੂੰ ਲੱਗ ਸਕਦਾ ਹੈ EPFO ਦਾ ਝਟਕਾ

ਤਨਖ਼ਾਹਦਾਰ ਕਾਮਿਆਂ ਨੂੰ ਲੱਗ ਸਕਦਾ ਹੈ EPFO ਦਾ ਝਟਕਾ

EPFO ਨਾਲ ਜੁੜੇ ਲੱਖਾਂ ਤਨਖ਼ਾਹਦਾਰਾਂ ਨੂੰ ਛੇਤੀ ਵੱਡਾ ਝਟਕਾ ਲੱਗ ਸਕਦਾ ਹੈ। ਅਜਿਹੀਆਂ ਕਿਆਸਅਰਾਈਆਂ ਹਨ ਕਿ EPFO ਛੇਤੀ ਹੀ ਵਿਆਜ ਦਰਾਂ ਵਿੱਚ ਕਟੌਤੀ ਕਰ ਸਕਦਾ ਹੈ। ਪਿੱਛੇ ਜਿਹੇ ਖ਼ਬਰਾਂ ਆਈਆਂ ਸਨ ਕਿ ਇਸ ਵਿੱਤੀ ਵਰ੍ਹੇ ਦੌਰਾਨ ਵਿਆਜ ਦਰ ਵਿੱਚ 15 ਤੋਂ 25 ਬੇਸਿਸ ਪੁਆਇੰਟਸ ਦੀ ਕਮੀ ਕੀਤੀ ਜਾ ਸਕਦੀ ਹੈ।

 

 

ਜੇ ਅਜਿਹਾ ਹੋਇਆ, ਤਾਂ ਮੁਲਾਜ਼ਮਾਂ ਦੇ PF ਖਾਤੇ ਵਿੱਚ ਜਮ੍ਹਾ ਰਕਮ ਉੱਤੇ ਮੁਕਾਬਲਤਨ ਘੱਟ ਵਿਆਜ ਮਿਲੇਗਾ। ਚੇਤੇ ਰਹੇ ਕਿ ਲੱਖਾਂ ਤਨਖ਼ਾਹਦਾਰਾਂ ਨੂੰ ਨਿਯਮਤ ਤੌਰ ’ਤੇ ਆਪਣੀ ਤਨਖ਼ਾਹ ਦਾ ਇੱਕ ਹਿੱਸਾ EPFO ਕੋਲ ਨਿਵੇਸ਼ ਕਰਨਾ ਪੈਂਦਾ ਹੈ। ਭਵਿੱਖ ਲਈ ਜਮ੍ਹਾ ਕੀਤੀ ਜਾਣ ਵਾਲੀ ਇਸ ਰਕਮ ਉੱਤੇ ਉਸ ਸਨੂੰ ਸਾਲ ਦੇ ਅਖ਼ੀਰ ਵਿੱਚ ਵਿਆਜ ਮਿਲਦਾ ਹੈ।

 

 

ਜੇ ਅਜਿਹੀਆਂ ਕਿਆਸਅਰਾਈਆਂ ਸਹੀ ਸਿੱਧ ਹੋਈਆਂ, ਤਾਂ 31 ਮਾਰਚ, 2020 ਨੂੰ ਖ਼ਤਮ ਹੋਣ ਵਾਲੇ ਵਿੱਤੀ ਵਰ੍ਹੇ ਤੋਂ ਪਹਿਲਾਂ ਝਟਕਾ ਲੱਗ ਸਕਦਾ ਹੈ। ਇੱਥੇ ਵਰਨਣਯੋਗ ਹੈ ਕਿ EPFO ਨੇ 2018–19 ’ਚ 8.65 ਫ਼ੀ ਸਦੀ ਦਰ ਨਾਲ ਵਿਆਜ ਦਿੱਤਾ ਹੈ।

 

 

ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰੀ ਮੁਲਾਜ਼ਮਾਂ ਦੇ ਹਵਾਲੇ ਨਾਲ ਖ਼ਦਸ਼ਾ ਪ੍ਰਗਟਾਇਆ ਗਿਆ ਹੈ ਕਿ ਅਰਥ–ਵਿਵਸਥਾ ’ਚ ਸੁਸਤੀ, ਕਰਜ਼ਾ, ਬਾਜ਼ਾਰ ਵਿੱਚ ਘਟਦੇ ਰਿਟਰਨ ਆਦਿ ਕਾਰਨਾਂ ਕਰ ਕੇ ਮੁਲਾਜ਼ਮਾਂ ਨੂੰ ਝਟਕਾ ਦੇਣ ਵਾਲਾ ਫ਼ੈਸਲਾ ਲਿਆ ਜਾ ਸਕਦਾ ਹੈ।

 

 

ਇੰਝ ਜੇ ਵਿਆਜ ਦਰਾਂ ਵਿੱਚ 15 ਤੋਂ 25 ਬੇਸਿਸ ਪੁਆਇੰਟ ਦੀ ਵੀ ਕਮੀ ਕੀਤੀ ਗਈ, ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ। ਕਿਹਾ ਜਾ ਰਿਹਾ ਹੈ ਕਿ ਇਸ ਮਹੀਨੇ ਦੇ ਆਖ਼ਰ ਤੱਕ EPFO ਦੀ ਸਾਲਾਨਾ ਦਰ ਦਾ ਐਲਾਨ ਕੀਤਾ ਜਾ ਸਕਦਾ ਹੈ।

 

 

ਇੱਥੇ ਵਰਨਣਯੋਗ ਹੈ ਕਿ ਸਾਲ 2018–19 ਵਿੱਚ 8.65 ਫ਼ੀ ਸਦੀ ਦੀ ਦਰ ਨਾਲ ਭੁਗਤਾਨ ਕਰਨ ਤੋਂ ਬਾਅਦ EPFO ਕੋਲ 151 ਕਰੋੜ ਰੁਪਏ ਦੀ ਰਕਮ ਵਾਧੂ ਬਚੀ ਸੀ।

 

 

ਸਾਲ 2017–18 ’ਚ ਭੁਗਤਾਨ ਤੋਂ ਬਾਅਦ ਇਹ ਵਾਧੂ ਰਕਮ 586 ਕਰੋੜ ਰੁਪਏ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salaried Workers may get EPFO jolt