ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸ ਬੈਂਕ ਦੇ MD ਦੀ ਤਨਖ਼ਾਹ 4.65 ਕਰੋੜ ਪ੍ਰਤੀ ਮਹੀਨਾ ਤੋਂ ਵੀ ਵੱਧ

ਇਸ ਬੈਂਕ ਦੇ MD ਦੀ ਤਨਖ਼ਾਹ 4.65 ਕਰੋੜ ਪ੍ਰਤੀ ਮਹੀਨਾ ਤੋਂ ਵੀ ਵੱਧ

ਭਾਰਤ ਦੇ ਸਭ ਤੋਂ ਵੱਡੇ ਪ੍ਰਾਈਵੇਟ ਬੈਂਕ HDFC (ਐੱਚਡੀਐੱਫ਼ਸੀ) ਦੇ ਮੈਨੇਜਿੰਗ ਡਾਇਰੈਕਟਰ (MD) ਤੇ ਸੀਈਓ (CEO) ਆਦਿੱਤਿਆ ਪੁਰੀ ਨੂੰ ਸਾਲ 2018–19 ਦੌਰਾਨ 55.87 ਕਰੋੜ ਰੁਪਏ ਦਾ ਤਨਖ਼ਾਹ–ਪੈਕੇਜ ਮਿਲਿਆ ਹੈ, ਜੋ 4 ਕਰੋੜ 65 ਲੱਖ ਰੁਪਏ ਤੋਂ ਵੀ ਵੱਧ ਬਣਦਾ ਹੈ।

 

 

ਇਸ ਪੈਕੇਜ ਅਧੀਨ ਬੈਂਕ ਦੇ ਸ਼ੇਅਰ ਭਾਵ ਸਟਾਕ ਆਪਸ਼ਨਜ਼ ਵੀ ਸ਼ਾਮਲ ਹਨ। ਇਸ ਦੇ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਸ੍ਰੀ ਪੁਰੀ ਦੀ ਕੁੱਲ ਕਮਾਈ ਵਿੱਚ 36 ਫ਼ੀ ਸਦੀ ਦਾ ਵਾਧਾ ਹੋਇਆ ਹੈ।

 

 

ਸ੍ਰੀ ਪੁਰੀ ਦੇ ਕਾਰਜਕਾਲ ਦੌਰਾਨ ਹੀ ਐੱਚਡੀਐੱਫ਼ਸੀ ਬੈਂਕ ਦੇਸ਼ ਦਾ ਨਿਜੀ ਖੇਤਰ ਦਾ ਸਭ ਤੋਂ ਵੱਡਾ ਬੈਂਕ ਬਣ ਗਿਆ ਹੈ। ਬੈਂਕ ਦੀ ਸਾਲਾਨਾ ਰਿਪੋਰਟ ਮੁਤਾਬਕ ਸ੍ਰੀ ਪੁਰੀ ਨੂੰ ਨਿਸ਼ਚਤ ਤਨਖ਼ਾਹ ਵਜੋਂ 10.73 ਕਰੋੜ ਰੁਪਏ ਮਿਲੇ, 2.26 ਕਰੋੜ ਰੁਪਏ ਦੇ ਹੋਰ ਲਾਭ, 0.67 ਕਰੋੜ ਰੁਪਏ ਦਾ ਪ੍ਰੌਵੀਡੈਂਟ ਫ਼ੰਡ ਤੇ ਪੈਨਸ਼ਨ ਵਾਲਾ ਹਿੱਸਾ ਮਿਲਿਆ ਹੈ। ਇਹ ਕੁੱਲ ਮਿਲਾ ਕੇ 13.67 ਕਰੋੜ ਰੁਪਏ ਬਣਦੇ ਹਨ।

 

 

ਇਸ ਤੋਂ ਇਲਾਵਾ ਸ੍ਰੀ ਪੁਰੀ ਨੂੰ 42.20 ਕਰੋੜ ਰੁਪਏ ਦਾ ਇੰਪਲਾਈ ਸਟਾੱਕ ਆਪਸ਼ਨਜ਼ (ESOP) ਮਿਲਿਆ ਹੈ। ਇੰਝ ਪੂਰੇ ਸਾਲ ਦੌਰਾਨ ਉਨ੍ਹਾਂ ਦੀ ਕਮਾਈ 55.87 ਕਰੋੜ ਰੁਪਏ ਹੋਈ ਹੈ।

 

 

ਪਿਛਲੇ ਵਰ੍ਹੇ ਸ੍ਰੀ ਪੁਰੀ ਨੂੰ 31.41 ਕਰੋੜ ਰੁਪਏ ਦਾ ਤਨਖ਼ਾਹ ਪੈਕੇਜ ਮਿਲਿਆ ਸੀ।

 

 

ਬੈਂਕ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਪਰੇਸ਼ ਸੁਤਾਂਕਰ ਨੂੰ ਸਿਰਫ਼ 6.33 ਕਰੋੜ ਰੁਪਏ ਦਾ ਤਨਖ਼ਾਹ ਪੈਕੇਜ ਮਿਲਿਆ ਹੈ। ਦਰਅਸਲ, ਸ੍ਰੀ ਸੁਤਾਂਕਰ ਨੇ ਨਵੰਬਰ 2018 ’ਚ ਬੈਂਕ ਦੀ ਨੌਕਰੀ ਛੱਡ ਦਿੱਤੀ ਸੀ।  31 ਮਾਰਚ, 2019 ਤੱਕ HDFC ਬੈਂਕ ਵਿੱਚ 98,061 ਪੱਕੇ ਮੁਲਾਜ਼ਮ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salary of This Bank s MD is more than Rs 4 crore 65 lakh