ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਲਮਾਨ ਖ਼ਾਨ ਦੇ ਬੰਗਲੇ 'ਤੇ ਕ੍ਰਾਈਮ ਬ੍ਰਾਂਚ ਦਾ ਛਾਪਾ, 29 ਸਾਲ ਬਾਅਦ ਫੜਿਆ ਲੋੜੀਂਦਾ ਕ੍ਰਿਮੀਨਲ

 

ਦਬੰਗ ਸਟਾਰ ਸਲਮਾਨ ਖ਼ਾਨ (Salman Khan) ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆ ਰਹੀ ਹੈ। ਦੱਸਿਆ ਜਾਂਦਾ ਹੈ ਕਿ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸਲਮਾਨ ਦੇ ਗੋਰਾਈ ਦੇ ਬੰਗਲੇ 'ਤੇ ਛਾਪਾ ਮਾਰਿਆ ਅਤੇ 62 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ, ਜੋ ਉਸ ਦੇ ਬੰਗਲੇ ਦੀ ਦੇਖਭਾਲ ਕਰਦਾ ਸੀ। ਪੁਲਿਸ ਪਿਛਲੇ 29 ਸਾਲਾਂ ਤੋਂ ਇਸ ਵਿਅਕਤੀ ਦੀ ਭਾਲ ਕਰ ਰਹੀ ਹੈ। ਖ਼ਬਰਾਂ ਅਨੁਸਾਰ ਫੜਿਆ ਗਿਆ ਵਿਅਕਤੀ ਪਿਛਲੇ 20 ਸਾਲਾਂ ਤੋਂ ਸਲਮਾਨ ਦੇ ਬੰਗਲੇ ਦੀ ਦੇਖਭਾਲ ਕਰ ਰਿਹਾ ਸੀ, ਜਿਸ ਦਾ ਨਾਮ ਮੁੰਬਈ ਪੁਲਿਸ ਦੀ ਵਾਂਟੇਡ ਕ੍ਰਿਮੀਨਲ ਦੀ ਸੂਚੀ ਵਿੱਚ ਹੈ।

 

ਮੀਡੀਆ ਰਿਪੋਰਟਾਂ ਦੇ ਅਨੁਸਾਰ, ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਵਿਅਕਤੀ ਦਾ ਨਾਮ ਸ਼ਕਤੀ ਸਿੱਧੇਸ਼ਵਰ ਰਾਣਾ ਹੈ। ਇਹ ਆਦਮੀ 20 ਸਾਲਾਂ ਤੋਂ ਸਲਮਾਨ ਦੇ ਬੰਗਲੇ ਦੀ ਰਾਖੀ ਕਰ ਰਿਹਾ ਸੀ। ਇਸ ਵਿਅਕਤੀ 'ਤੇ ਜਬਰੀ ਚੋਰੀ ਅਤੇ ਕੁੱਟਮਾਰ ਦਾ ਕੇਸ ਦਰਜ ਸੀ। 

 

ਉਹ ਇਸ ਕੇਸ ਵਿੱਚ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਫ਼ਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਅਦਾਲਤ ਨੇ ਉਸ ਦੇ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਬੀਤੀ ਰਾਤ ਮੁੰਬਈ ਪੁਲਿਸ ਨੂੰ ਇੱਕ 62 ਸਾਲਾ ਵਿਅਕਤੀ ਬਾਰੇ ਆਪਣੇ ਇੱਕ ਜਾਸੂਸ ਨਾਲ ਇਥੇ ਕੰਮ ਕਰਨ ਦੀ ਜਾਣਕਾਰੀ ਮਿਲੀ। ਮੁੰਬਈ ਪੁਲਿਸ ਦੀ ਅਪਰਾਧ ਸ਼ਾਖ਼ਾ ਦੀ ਇਕਾਈ 4 ਨੇ ਮੁਖਬਰ ਤੋਂ ਜਾਣਕਾਰੀ ਮਿਲਣ ਉੱਤੇ ਸਲਮਾਨ ਖ਼ਾਨ ਦੇ ਘਰ ਉੱਤੇ ਪੂਰੀ ਯੋਜਨਾਬੰਦੀ ਨਾਲ ਧਾਵਾ ਬੋਲਿਆ।

 

ਸੀਨੀਅਰ ਪੁਲਿਸ ਇੰਸਪੈਕਟਰ ਨਿਨਾਦ ਸਾਵੰਤ ਨੇ ਕਿਹਾ ਕਿ ਰਾਣਾ ਅਤੇ ਕੁਝ ਹੋਰ ਕਥਿਤ ਤੌਰ 'ਤੇ ਲੁੱਟ ਦੀ ਵਾਰਦਾਤ ਵਿੱਚ ਸ਼ਾਮਲ ਸਨ ਅਤੇ ਉਨ੍ਹਾਂ ਨੂੰ ਕ੍ਰਾਈਮ ਬ੍ਰਾਂਚ ਨੇ 1990 ਵਿੱਚ ਗ੍ਰਿਫ਼ਤਾਰ ਕੀਤਾ ਸੀ। 

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਣਾ ਜ਼ਮਾਨਤ 'ਤੇ ਰਿਹਾਅ ਹੋਇਆ ਸੀ ਅਤੇ ਉਦੋਂ ਤੋਂ ਫ਼ਰਾਰ ਸੀ। ਫਿਰ ਅਦਾਲਤ ਨੇ ਉਸ ਵਿਰੁੱਧ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ। ਹਾਲ ਹੀ ਵਿੱਚ, ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੂੰ ਜਾਣਕਾਰੀ ਮਿਲੀ ਸੀ ਕਿ ਰਾਣਾ ਪਿਛਲੇ 20 ਸਾਲਾਂ ਤੋਂ ਗੋਰਾਈ ਬੀਚ ਖੇਤਰ ਵਿੱਚ ਇੱਕ ਘਰ ਵਿੱਚ ਰਹਿ ਰਿਹਾ ਹੈ। ਜਾਂਚ ਤੋਂ ਪਤਾ ਲੱਗਿਆ ਕਿ ਰਾਣਾ ਸਲਮਾਨ ਖ਼ਾਨ ਦੇ ਬੰਗਲੇ ਦੀ ਦੇਖਭਾਲ ਕਰ ਰਿਹਾ ਸੀ। ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਾਮਲੇ ਦੀ ਜਾਂਚ ਚੱਲ ਰਹੀ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan Gorai Bungalow Caretaker Arrested In Theft Case