ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਾਲਾ ਹਿਰਨ ਸ਼ਿਕਾਰ ਕੇਸ ’ਚ ਸਲਮਾਨ ਖ਼ਾਨ 4 ਜੁਲਾਈ ਨੂੰ ਅਦਾਲਤ ’ਚ ਪੇਸ਼ ਹੋਣਗੇ

​​​​​​​ਕਾਲਾ ਹਿਰਨ ਸ਼ਿਕਾਰ ਕੇਸ ’ਚ ਸਲਮਾਨ ਖ਼ਾਨ 4 ਜੁਲਾਈ ਨੂੰ ਅਦਾਲਤ ’ਚ ਪੇਸ਼ ਹੋਣਗੇ

ਕਾਲਾ ਹਿਰਨ ਸ਼ਿਕਾਰ ਮਾਮਲੇ ਵਿੱਚ ਸੀਜੇਐੱਮ ਦਿਹਾਤੀ ਅਦਾਲਤ ਦੇ ਹੁਕਮ ਵਿਰੁੱਧ ਸਲਮਾਨ ਖ਼ਾਨ ਵੱਲੋਂ ਦਾਇਰ ਅਪੀਲ ਉੱਤੇ ਸੁਣਵਾਈ ਟਲ਼ ਗਈ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 4 ਜੁਲਾਈ ਦੀ ਤਰੀਕ ਦਿੱਤੀ ਹੈ। ਨਾਲ ਹੀ ਇਸ ਦੌਰਾਨ ਸਲਮਾਨ ਖ਼ਾਨ ਨੂੰ ਵੀ ਅਦਾਲਤ ਵਿੱਚ ਮੌਜੂਦ ਰਹਿਣ ਦਾ ਹੁਕਮ ਜਾਰੀ ਕੀਤਾ ਗਿਆ ਹੈ।

 

 

ਦਰਅਸਲ, ਅਦਾਲਤ ਵਿੱਚ ਸੀਨੀਅਰ ਵਕੀਲ ਮਹੇਸ਼ ਬੋੜਾ ਦੀ ਤਬੀਅਤ ਖ਼ਰਾਬ ਹੋਣ ਕਾਰਨ ਸਲਮਾਨ ਖ਼ਾਨ ਦੇ ਵਕੀਲਾਂ ਨੇ ਅਦਾਲਤ ਤੋਂ ਇਹ ਅਗਲੀ ਤਰੀਕ ਮੰਗੀ ਹੈ। ਅਗਲੀ ਸੁਣਵਾਈ ਮੌਕੇ ਸਲਮਾਨ ਖ਼ਾਨ ਦਾ ਅਦਾਲਤ ਵਿੱਚ ਪੇਸ਼ ਹੋਣਾ ਜ਼ਰੂਰੀ ਹੈ।

 

 

ਇਸ ਤੋਂ ਪਹਿਲਾਂ ਇਸ ਮਾਮਲੇ ਦੀ ਸੁਣਵਾਈ 20 ਫ਼ਰਵਰੀ ਨੂੰ ਹੋਈ ਸੀ, ਜਿਸ ਨੂੰ 3 ਅਪ੍ਰੈਲ ਤੱਕ ਲਈ ਟਾਲ਼ ਦਿੱਤਾ ਗਿਆ ਸੀ। ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਇੱਕੋ–ਇੱਕੋ ਅਜਿਹੇ ਮੁਲਜ਼ਮ ਸਨ, ਜਿਨ੍ਹਾਂ ਨੇ ਅਕਤੂਬਰ 1998 ’ਚ ਜੋਧਪੁਰ ਲਾਗਲੇ ਪਿੰਡ ਕਨਕਨੀ ਵਿੱਚ ਦੋ ਕਾਲੇ ਹਿਰਨਾਂ ਦਾ ਸ਼ਿਕਾਰ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਹੇਠਲੀ ਅਦਾਲਤ ਨੇ ਖ਼ਾਨ ਨੂੰ ਪਿਛਲੇ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਸੀ, ਜਦ ਕਿ ਪੰਜ ਹੋਰ ਸਹਿ–ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ। ਸਲਮਾਨ ਖ਼ਾਨ ਫ਼ਿਲਹਾਲ ਜ਼ਮਾਨਤ ’ਤੇ ਹਨ।

 

 

ਪਿਛਲੇ ਮਹੀਨੇ ਰਾਜਸਥਾਨ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਸੂਬਾ ਸਰਕਾਰ ਦੀ ਇੱਕ ਅਪੀਲ ਉੱਤੇ ਬਾਲੀਵੁੱਡ ਕਲਾਕਾਰ ਸੈਫ਼ ਅਲੀ ਖ਼ਾਨ, ਨੀਲਮ ਕੋਠਾਰੀ, ਸੋਨਾਲੀ ਬੇਂਦਰੇ ਤੇ ਤੱਬੂ ਨੂੰ ਨੋਟਿਸ ਜਾਰੀ ਕੀਤੇ। ਅਜਿਹਾ ਦੋਸ਼ ਹੈ ਕਿ ਸ਼ਿਕਾਰ ਦੌਰਾਨ ਬਾਲੀਵੁੱਡ ਦੀਆਂ ਇਹ ਹਸਤੀਆਂ ਵੀ ਮੌਕੇ ਉੱਤੇ ਮੌਜੂਦ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan will appear before courrt in Black Buck hunting case