ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਲਵਾਰ-ਸੂਟ ਪਹਿਨ ਕੇ ਪ੍ਰੇਮਿਕਾ ਨੂੰ ਮਿਲਣ ਪਹੁੰਚਿਆ, ਲੋਕਾਂ ਨੇ ਬੱਚਾ ਚੋਰ ਸਮਝ ਕੁੱਟਿਆ

ਰਾਜਸਥਾਨ 'ਚ ਇੱਕ ਵਾਰ ਫਿਰ ਤੋਂ ਮਾਬ ਲਿੰਚਿੰਗ (ਭੀੜ ਵੱਲੋਂ ਹੱਤਿਆ) ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਪਾਲੀ 'ਚ ਇਕ ਨੌਜਵਾਨ ਨੂੰ ਬੱਚਾ ਚੋਰ ਸਮਝ ਕੇ ਪਿੰਡ ਵਾਲਿਆਂ ਨੇ ਬੁਰੀ ਤਰ੍ਹਾਂ ਕੁੱਟਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਸਲਵਾਰ-ਕੁੜਤਾ ਪਹਿਨ ਕੇ ਆਇਆ ਸੀ। ਇਸ ਕਾਰਨ ਪਿੰਡ ਵਾਸੀਆਂ ਨੇ ਉਸ ਨੂੰ ਬੱਚਾ ਚੋਰ ਸਮਝ ਲਿਆ ਅਤੇ ਫੜ ਲਿਆ। ਬਾਅਦ 'ਚ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ। ਜਾਣਕਾਰੀ ਅਨੁਸਾਰ ਇਹ ਘਟਨਾ ਸਨਿੱਚਰਵਾਰ ਦੀ ਹੈ। ਘਟਨਾ ਦੀ ਵੀਡੀਓ ਹੁਣ ਵਾਇਰਲ ਹੋ ਰਹੀ ਹੈ।
 

ਨਿਊਜ਼ ਚੈਨਲ 'ਆਜ ਤਕ' ਦੀ ਰਿਪੋਰਟ ਦੇ ਅਨੁਸਾਰ ਪੇਸ਼ੇ ਵਜੋਂ ਟੈਕਸੀ ਡਰਾਈਵਰ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਸਲਵਾਰ-ਸੂਟ ਪਹਿਨ ਕੇ ਜਾ ਰਿਹਾ ਸੀ। ਇਸ ਦੌਰਾਨ ਸਥਾਨਕ ਲੋਕਾਂ ਨੇ ਉਸ ਨੂੰ ਬੱਚਾ ਚੋਰ ਸਮਝ ਲਿਆ। ਜਿਸ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਗਈ। ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਨੌਜਵਾਨ ਦੀ ਪਛਾਣ ਮੁਹੰਮਦ ਇਕਬਾਲ ਵਜੋਂ ਹੋਈ ਹੈ।
 

ਜਾਣਕਾਰੀ ਅਨੁਸਾਰ ਨੌਜਵਾਨ ਨੇ ਪਹਿਲਾਂ ਆਪਣੀ ਟੈਕਸੀ ਇੱਕ ਸੁੰਨਸਾਨ ਥਾਂ 'ਤੇ ਪਾਰਕ ਕੀਤਾ ਅਤੇ ਫਿਰ ਸਲਵਾਰ-ਸੂਟ ਪਹਿਨ ਕੇ ਆਪਣੀ ਪ੍ਰੇਮਿਕਾ ਨੂੰ ਮਿਲਣ ਚਲਾ ਗਿਆ। ਇਸ ਦੌਰਾਨ ਕੁਝ ਔਰਤਾਂ ਦੀ ਉਸ 'ਤੇ ਨਜ਼ਰ ਪਈ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸਥਾਨਕ ਲੋਕ ਉੱਥੇ ਇਕੱਤਰ ਹੋ ਗਏ ਅਤੇ ਟੈਕਸੀ ਚਾਲਕ ਨੂੰ ਫੜ ਲਿਆ। ਜਦੋਂ ਉਹ ਪੁੱਛਗਿੱਛ ਦਾ ਜਵਾਬ ਨਾ ਦੇ ਸਕਿਆ ਤਾਂ ਪਿੰਡ ਵਾਸੀ ਗੁੱਸੇ ਵਿੱਚ ਆ ਗਏ ਅਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਜਦੋਂ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਨੌਜਵਾਨ ਨੂੰ ਮੌਕੇ 'ਤੇ ਪਹੁੰਚ ਕੇ ਬਚਾਇਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:salwar kameez young man came to meet female friend people beat him up