ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1984 ਸਿੱਖ ਕਤਲੇਆਮ ਵਾਲੇ ਬਿਆਨ ’ਤੇ ਸੈਮ ਪਿਤ੍ਰੌਦਾ ਨੇ ਮੰਗੀ ਮਾਫ਼ੀ

1984 ਸਿੱਖ ਕਤਲੇਆਮ ਵਾਲੇ ਬਿਆਨ ’ਤੇ ਸੈਮ ਪਿਤ੍ਰੌਦਾ ਨੇ ਮੰਗੀ ਮਾਫ਼ੀ

ਸੀਨੀਅਰ ਕਾਂਗਰਸੀ ਆਗੂ ਸੈਮ ਪਿਤ੍ਰੌਦਾ ਨੇ ਕੱਲ੍ਹ 1984 ਸਿੱਖ ਕਤਲੇਆਮ ਬਾਰੇ ਦਿੱਤੇ ਬਿਆਨ ‘ਹੂਆ ਤੋ ਹੂਆ’ ਲਈ ਮਾਫ਼ੀ ਮੰਗ ਲਈ। ਉਨ੍ਹਾਂ ਕਿਹਾ ਦਰਅਸਲ, ਉਹ ਇਸ ਬਾਰੇ ਵਿਚਾਰ ਕਰਨ ਲਈ ਨਹੀਂ ਆਏ ਸਨ।

 

 

ਸ੍ਰੀ ਪਿਤ੍ਰੌਦਾ ਨੇ ਕਿਹਾ ਕਿ – ‘ਮੈਂ ਭਾਜਪਾ ਸਰਕਾਰ ਦੀ ਪਿਛਲੇ ਪੰਜ ਸਾਲਾਂ ਦੀ ਕਾਰਗੁਜ਼ਾਰੀ ਉੱਤੇ ਵਿਚਾਰ–ਵਟਾਂਦਰਾ ਕਰਨ ਲਈ ਪੁੱਜਾ ਸਾਂ। ਮੈਨੂੰ ਬਹੁਤ ਅਫ਼ਸੋਸ ਹੈ ਕਿ ਮੇਰੀ ਟਿੱਪਣੀ ਨੂੰ ਤੋੜ–ਮਰੋੜ ਕੇ ਪੇਸ਼ ਕੀਤਾ ਗਿਆ ਹੈ, ਫਿਰ ਵੀ ਮੈਂ ਇਸ ਲਈ ਮਾਫ਼ੀ ਮੰਗਦਾ ਹਾਂ। ਅਸਲ ਵਿੱਚ ਮੇਰੀ ਹਿੰਦੀ ਬਹੁਤੀ ਵਧੀਆ ਨਹੀਂ ਹੈ। ਮੈਂ ਕਹਿਣਾ ਤਾਂ ਇਹੋ ਸੀ ਕਿ – ‘ਜੋ ਹੂਆ ਵੋਹ ਬੁਰਾ ਹੂਆ’। ਪਰ ਮੈਂ ਦਿਮਾਗ਼ ਵਿੱਚ ਸ਼ਬਦ ‘ਬੁਰਾ’ ਅਨੁਵਾਦ ਨਹੀਂ ਕਰ ਸਕਿਆ ਸਾਂ।’

 

 

ਚੇਤੇ ਰਹੇ ਕਿ ਇਸ ਤੋਂ ਪਹਿਲਾਂ ਸੀਨੀਅਰ ਆਗੂ ਸੈਮ ਪਿਤ੍ਰੌਦਾ ਵੱਲੋਂ ਬੀਤੇ ਕੱਲ੍ਹ ਦਿੱਤੇ ਬਿਆਨ ਤੋਂ ਅੱਜ ਕਾਂਗਰਸ ਪਾਰਟੀ ਨੇ ਪੱਲਾ ਝਾੜ ਲਿਆ ਸੀ। ਇਹ ਕਦਮ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਖਿਚਾਈ ਦੇ ਕੁਝ ਹੀ ਘੰਟਿਆਂ ਪਿੱਛੋਂ ਚੁੱਕ ਲਿਆ ਗਿਆ ਸੀ। ਕਾਂਗਰਸ ਪਾਰਟੀ ਨੇ ਕਿਹਾ ਸੀ ਕਿ ਪਾਰਟੀ ਪੀੜਤਾਂ ਲਈ ਸਿਰਫ਼ ਇਨਸਾਫ਼ ਚਾਹੁੰਦੀ ਹੈ।

 

 

ਅੱਜ ਬਾਅਦ ਦੁਪਹਿਰ ਰੋਹਤਕ ’ਚ ਇੱਕ ਚੋਣ–ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1984 ਦੇ ਸਿੱਖ ਕਤਲੇਆਮ ਉੱਤੇ ਕਾਂਗਰਸ ਦੀ ਓਵਰਸੀਜ਼ ਇਕਾਈ ਦੇ ਮੁਖੀ ਸੈਮ ਪਿਤ੍ਰੌਦਾ ਦੇ ਬਿਆਨ ਉੱਤੇ ਕਰਾਰਾ ਹਮਲਾ ਕਰਦਿਆਂ ਕਿਹਾ ਸੀ ਕਿ ਦੇਸ਼ ਉੱਤੇ ਸਭ ਤੋਂ ਵੱਧ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਕਿੰਨੀ ਗ਼ੈਰ–ਸੰਵੇਦਨਸ਼ੀਲ ਰਹੀ ਹੈ, ਉਸ ਦਾ ਪ੍ਰਤੀਕ ਸਿੱਖ ਕਤਲੇਆਮ ਬਾਰੇ ਪਾਰਟੀ ਦੇ ਤਿੰਨ ਸ਼ਬਦ ਹਨ …’ਹੋਇਆ ਤਾਂ ਹੋਇਆ’। ਸ੍ਰੀ ਮੋਦੀ ਨੇ ਕਿਹਾ ਕਿ ਇਸ ਤੋਂ ਕਾਂਗਰਸ ਦਾ ਚਰਿੱਤਰ ਪਤਾ ਚੱਲਦਾ ਹੈ।

 

 

ਚੇਤੇ ਰਹੇ ਕਿ ਕੱਲ੍ਹ ਅੰਮ੍ਰਿਤਸਰ ਵਿਖੇ ਸਾਲ 1984 ’ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਬਾਰੇ ਪੁੱਛੇ ਸੁਆਲ ਦੇ ਜਵਾਬ ਵਿੱਚ ਸੈਮ ਪਿਤ੍ਰੌਦਾ ਨੇ ਕਿਹਾ ਸੀ,‘ਹੁਣ ਕੀ ਹੈ ’84 ਦਾ। ਮੋਦੀ ਨੇ ਪੰਜ ਵਰ੍ਹੇ ਕੀ ਕੀਤਾ, ਉਹਦੀ ਗੱਲ ਕਰੋ। ਸਾਲ 1984 ਵਿੱਚ ਜੋ ਹੋਇਆ, ਉਹ ਹੋਇਆ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sam Pitrauda apologises over his Sikh riots comment