ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਵਾਹਰ ਲਾਲ ਨਹਿਰੂ ਅਤੇ ਰਾਜੀਵ ਗਾਂਧੀ ਵਿਰੁਧ ਟਵੀਟ ਲਈ ਪਾਤਰਾ ਵਿਰੁਧ ਕੇਸ

ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਵਿਰੁਧ ਕਾਂਗਰਸ ਪਾਰਟੀ ਅਤੇ ਇਸ ਦੇ ਮਰਹੂਮ ਨੇਤਾਵਾਂ ਵਿਰੁਧ ਇਤਰਾਜ਼ਯੋਗ ਟਵੀਟ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮਹਾਰਾਸ਼ਟਰ ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇੰਡੀਅਨ ਯੂਥ ਕਾਂਗਰਸ ਦੇ ਜਨਰਲ ਸੱਕਤਰ ਬ੍ਰਿਜਕਿਸ਼ੋਰ ਦੱਤ ਨੇ ਸਮਿੱਤ ਪਾਤਰਾ ਵਿਰੁਧ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਇਹ ਕੇਸ ਦਰਜ ਕੀਤਾ ਗਿਆ।
 

ਸੰਬਿਤ ਪਾਤਰਾ ਨੇ ਟਵੀਟ ਕੀਤਾ ਕਿ ਜੇ ਕਾਂਗਰਸ ਸ਼ਾਸਨ ਦੌਰਾਨ ਕੋਵਿਡ -19 ਦੀ ਕੋਈ ਸਮੱਸਿਆ ਹੁੰਦੀ, ਤਾਂ ਵੱਡੇ ਪੱਧਰ 'ਤੇ ਗ਼ਬਨ ਅਤੇ ਦੁਰਵਰਤੋਂ ਹੋਣੀ ਸੀ। ਬੀਜੇਪੀ ਦੇ ਬੁਲਾਰੇ ਨੇ ਆਪਣੇ ਵਿਵਾਦਤ ਟਵੀਟ ਵਿੱਚ ਕਿਹਾ, ‘ਜੇ ਇਹ ਮਹਾਂਮਾਰੀ ਕਾਂਗਰਸ ਦੇ ਸ਼ਾਸਨਕਾਲ ਦੌਰਾਨ ਆਈ ਹੁੰਦੀ ਤਾਂ ਮੁਖੌਟਾਵਾਂ ‘ਤੇ 5000 ਕਰੋੜ ਰੁਪਏ, ਕੋਰੋਨਾ ਟੈਸਟ ਕਿੱਟਾਂ ‘ਤੇ 7000 ਕਰੋੜ ਰੁਪਏ, ਸੈਨੇਟਾਈਜ਼ਰਜ਼ ‘ਤੇ 20 ਹਜ਼ਾਰ ਕਰੋੜ ਰੁਪਏ ਅਤੇ 26 ਹਜ਼ਾਰ ਕਰੋੜ ਰੁਪਏ ਰਾਜੀਵ ਗਾਂਧੀ ਵਾਇਰਸ ਖੋਜ 'ਤੇ ਖ਼ਰਚ ਕੀਤੇ ਜਾਂਦੇ।'
 

ਆਪਣੀ ਸ਼ਿਕਾਇਤ ਵਿੱਚ ਯੂਥ ਕਾਂਗਰਸ ਦੇ ਜਨਰਲ ਸਕੱਤਰ ਨੇ ਕਿਹਾ ਕਿ ਇਸ ਤੋਂ ਇਲਾਵਾ ਸਬੰਧਤ ਪਾਤਰਾ ਨੇ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਰਾਜੀਵ ਗਾਂਧੀ ਦੀਆਂ ਫ਼ੋਟੋਆਂ ਦੀ ਵਰਤੋਂ ਕਰਦਿਆਂ ਪਾਰਟੀ ਦੇ ਦਿੱਗ਼ਜ਼ ਨੇਤਾਵਾਂ ਨੂੰ ਬਦਨਾਮ ਕੀਤਾ ਹੈ। ਪੁਲਿਸ ਬੁਲਾਰੇ ਸੁਖਦਾ ਨਾਰਕਰ ਨੇ ਦੱਸਿਆ ਕਿ ਸਮਿੱਤ ਪਾਤਰਾ ਵਿਰੁਧ ਕਲਿਆਣ ਥਾਣੇ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 500 ਤਹਿਤ ਕੇਸ ਦਰਜ ਕੀਤਾ ਗਿਆ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sambit Patra booked for tweets against Jawaharlal Nehru and Rajiv Gandhi