ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਹ ਸ਼ਾਹੀਨ ਬਾਗ ਨਹੀਂ, ਇਹ ਤੌਹੀਨ ਬਾਗ ਹੈ : ਸੰਬਿਤ ਪਾਤਰਾ

ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ 'ਚ ਹੋ ਰਹੇ ਰੋਸ ਪ੍ਰਦਰਸ਼ਨ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਹੰਗਾਮਾ ਮੱਚ ਗਿਆ ਹੈ। ਇਸ ਵੀਡੀਓ ਨੂੰ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਪੋਸਟ 'ਚ ਉਨ੍ਹਾਂ ਲਿਖਿਆ, "ਦੋਸਤੋ, ਸ਼ਾਹੀਨ ਬਾਗ ਦੀ ਅਸਲੀਅਤ ਵੇਖੋ। ਇੱਥੇ ਅਸਾਮ ਨੂੰ ਭਾਰਤ ਤੋਂ ਵੱਖ ਕਰਨ ਦੀ ਗੱਲ ਹੋ ਰਹੀ ਹੈ।" ਇਸ ਵੀਡੀਓ ਨੂੰ ਜਾਰੀ ਕਰਨ ਤੋਂ ਬਾਅਦ ਸੰਬਿਤ ਪਾਤਰਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਇਹ ਮੁੱਦਾ ਚੁੱਕਿਆ।
 

ਜ਼ਿਕਰਯੋਗ ਹੈ ਕਿ ਦਿੱਲੀ ਦੇ ਸ਼ਾਹੀਨ ਬਾਗ 'ਚ ਪਿਛਲੇ ਇੱਕ ਮਹੀਨੇ ਤੋਂ ਔਰਤਾਂ ਅਤੇ ਨੌਜਵਾਨ ਸੀਏਏ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਸ਼ਾਹੀਨ ਬਾਗ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਇਕ ਵਿਅਕਤੀ ਅਸਾਮ ਬਾਰੇ ਬਿਆਨ ਦੇ ਰਿਹਾ ਹੈ। ਵੀਡੀਓ ਸਾਂਝਾ ਕਰਦਿਆਂ ਭਾਜਪਾ ਦੇ ਬੁਲਾਰੇ ਨੇ ਪੁੱਛਿਆ ਕਿ ਜੇ ਇਹ ਵੀਡੀਓ ਦੇਸ਼ ਵਿਰੋਧੀ ਨਹੀਂ ਹੈ ਤਾਂ ਇਹ ਕੀ ਹੈ? ਵੀਡੀਓ ਬਾਰੇ ਗੱਲ ਕਰਦਿਆਂ ਸੰਬਿਤ ਪਾਤਰਾ ਨੇ ਕਿਹਾ, "ਇਕ ਵਿਅਕਤੀ ਇਸ 'ਚ ਕਹਿ ਰਿਹਾ ਹੈ ਕਿ ਅਸਾਮ ਨੂੰ ਭਾਰਤ ਤੋਂ ਵੱਖ ਕਰਨਾ ਸਾਡੀ ਜ਼ਿੰਮੇਵਾਰੀ ਹੈ।"
 

 

ਉਨ੍ਹਾਂ ਕਿਹਾ, "ਵੀਡੀਓ 'ਚ ਉਹ ਵਿਅਕਤੀ ਕਹਿ ਰਿਹਾ ਹੈ ਕਿ ਰੇਲਵੇ ਟਰੈਕ 'ਤੇ ਇੰਨਾ ਮਲਬਾ ਪਾਓ ਕਿ ਭਾਰਤੀ ਫੌਜ ਅਸਾਮ ਨਾ ਪਹੁੰਚ ਸਕੇ।" ਸੰਬਿਤ ਪਾਤਰਾ ਨੇ ਦੇਸ਼ ਵਾਸੀਆਂ ਨੂੰ ਪੁੱਛਿਆ ਕਿ ਜੇ ਇਹ ਭਾਰਤ ਵਿਰੋਧੀ ਨਹੀਂ ਹੈ ਤਾਂ ਇਹ ਕੀ ਹੈ? ਇਸ ਟਵੀਟ ਤੋਂ ਬਾਅਦ ਭਾਜਪਾ ਦੇ ਬੁਲਾਰੇ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਤ ਕੀਤਾ ਅਤੇ ਉਥੇ ਇਹ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਸ਼ਾਹੀਨ ਬਾਗ ਵਿੱਚ ਜਿਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ ਉਨ੍ਹਾਂ ਨੂੰ ਦਿਸ਼ਾਹੀਨ ਬਾਗ ਕਿਹਾ ਜਾਣਾ ਚਾਹੀਦਾ ਹੈ ਜਾਂ ਫਿਰ ਇਸ ਨੂੰ ਤੌਹੀਨ ਬਾਗ ਕਿਹਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਖ਼ਤਮ ਕਰਨ ਦੀ ਸਾਜਿਸ਼ ਇੱਥੇ ਘੜੀ ਜਾ ਰਹੀ ਹੈ।
 

ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਅਸਾਮ ਦੇ ਵਿੱਤ ਮੰਤਰੀ ਹਿਮੰਤ ਬਿਸਵ ਸ਼ਰਮਾ ਨੇ ਵੀ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ 'ਤੇ ਨਾਰਾਜ਼ਗੀ ਪ੍ਰਗਟਾਈ। ਸਨਿੱਚਰਵਾਰ ਨੂੰ ਉਨ੍ਹਾਂ ਕਿਹਾ ਕਿ ਸ਼ਾਹੀਨ ਬਾਗ ਦੇ ਪ੍ਰਦਰਸ਼ਨ ਦੇ ਮੁੱਖ ਪ੍ਰਬੰਧਕ ਸ਼ਰਜੀਲ ਇਮਾਮ ਨੇ ਕਿਹਾ ਕਿ ਅਸਾਮ ਨੂੰ ਬਾਕੀ ਭਾਰਤ ਤੋਂ ਵੱਖ ਕਰ ਦੇਣਾ ਚਾਹੀਦਾ ਹੈ। ਸੂਬਾ ਸਰਕਾਰ ਨੇ ਇਸ ਬਿਆਨ 'ਤੇ ਗੰਭੀਰਤਾ ਨਾਲ ਨੋਟਿਸ ਲਿਆ ਹੈ ਅਤੇ ਇਸ ਮਾਮਲੇ 'ਚ ਕੇਸ ਦਰਜ ਕਰਵਾਉਣ ਜਾ ਰਹੀ ਹੈ।
 

ਸ਼ਾਹੀਨ ਬਾਗ ਤੋਂ ਸ਼ਰਜੀਲ ਇਮਾਮ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਦੇ ਭਾਜਪਾ ਕਾਰਕੁਨ, ਐਡਵੋਕੇਟ ਅਤੇ ਆਰਟੀਆਈ ਕਾਰਕੁਨ ਵਿਵੇਕ ਗਰਗ ਨੇ ਇਸ ਮਾਮਲੇ 'ਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਸ਼ਰਜੀਲ ਇਮਾਮ ਦੇ ਵਿਰੁੱਧ ਆਈਪੀਸੀ ਅਤੇ ਰਾਸ਼ਟਰੀ ਸੁਰੱਖਿਆ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕਰਨ ਲਈ ਸ਼ਿਕਾਇਤ ਦਰਜ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sambit Patra said Shaheen Bagh should actually be called Dishaheen bagh or rather Tauheen Bagh