ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਮਝੌਤਾ ਐਕਸਪ੍ਰੈਸ : ਪਾਕਿ ਤੋਂ ਕੌੜੀਆਂ ਯਾਦਾਂ ਲੈ ਕੇ ਵਾਪਸ ਆਏ ਯਾਤਰੀ

ਸਮਝੌਤਾ ਐਕਸਪ੍ਰੈਸ : ਪਾਕਿ ਤੋਂ ਕੌੜੀਆਂ ਯਾਦਾਂ ਲੈ ਕੇ ਵਾਪਸ ਆਏ ਯਾਤਰੀ

ਜਦੋਂ ਤੱਕ ਰੇਲ ਗੱਡੀ ਅਟਾਰੀ ਤੋਂ ਅੱਗੇ ਨਹੀਂ ਵਧੀ ਉਦੋਂ ਤੱਕ ਯਕੀਨੀ ਹੀ ਨਹੀਂ ਹੋਇਆ ਕਿ ਅਸੀਂ ਵਤਨ ਵਾਪਸ ਜਾ ਰਹੇ ਹਾਂ। ਸਮਝੌਤਾ ਐਕਸਪ੍ਰੈਸ ਨੇ ਸੋਮਵਾਰ ਰਾਤ ਅੱਠ ਵਜੇ ਉਥੋਂ ਰਵਾਨਾ ਹੋਣਾ ਸੀ। ਮ਼ ਟਾਈਮ ਨਾਲ ਕਾਫੀ ਪਹਿਲਾਂ ਸਟੇਸ਼ਨ ਪਹੁੰਚ ਗਿਆ। ਸਾਮਾਨ ਅਤੇ ਕਾਗਜ਼ਾਂ ਦੀ ਜਾਂਚ ਹੋ ਗਈ, ਪ੍ਰੰਤੂ ਰੇਲ ਗੱਡੀ ਕਦੋਂ ਚਲੇਗੀ ਇਸ ਬਾਰੇ ਕੋਈ ਵੀ ਕੁਝ ਦੱਸਣ ਨੂੰ ਤਿਆਰ ਨਹੀਂ ਸੀ। ਅਧਿਕਾਰੀਆਂ ਤੋਂ ਪੁੱਛੋਂ ਤਾਂ ਝਿੜਕ ਦਿੰਦੇ ਸਨ।  ਫਿਲਹਾਲ ਅਸੀਂ ਚੁਪਚਾਪ ਹੁਕਮ ਦੀ ਪਾਲਣਾ ਕਰਦੇ ਰਹੇ।

 

ਸਾਢੇ ਤਿੰਨ ਘੰਟੇ ਦੀ ਦੇਰੀ ਬਾਅਦ ਜਿਵੇਂ ਹੀ ਰੇਲ ਗੱਡੀ ਖੁੱਲ੍ਹ, ਮੈਂ ਅੱਲ੍ਹਾ ਦਾ ਸ਼ੁਕਰੀਆ ਅਦਾ ਕੀਤਾ। ਹਾਲਾਂਕਿ ਮਨ ਵਿਚ ਡਰ ਬਣਿਆ ਹੋਇਆ ਸੀ। ਦਿੱਲੀ ਦੇ ਅਬਦੁਲ ਮੁਜੀਰ ਖਾਨ ਨੇ ਵਤਨ ਪਹੁੰਚਣ ਦੇ ਬਾਅਦ ਜੋ ਆਪ ਬੀਤੀ ਸੁਣਾਈ, ਉਨ੍ਹਾਂ ਵਿਚ ਜ਼ਿਆਦਾਤਰ ਸਮਾਂ ਤਕਲੀਫਾਂ ਭਰਿਆ ਸੀ। ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਜਾਂ ਹੋਰ ਕੰਮਾਂ ਲਈ ਪਾਕਿਸਤਾਨ ਗਏ ਲੋਕਾਂ ਦਾ ਅਨੁਭਵ ਇਸ ਬਾਰ ਚੰਗਾ ਨਹੀਂ ਰਿਹਾ। ਦੋਵੇਂ ਦੇਸ਼ਾਂ ਵਿਚ ਤਣਾਅ ਦੇ ਚਲਦਿਆਂ ਅਚਾਨਕ ਸਮਝੌਤਾ ਐਕਪ੍ਰੈਸ ਨੂੰ ਰਦ ਕਰ ਦਿੱਤੀ ਗਈ। ਇਸ ਦੇ ਚਲਦੇ ਕਈ ਲੋਕ ਉਥੇ ਫਸ ਗਏ। ਜਾਮੀਆ ਦੇ ਰਹਿਣ ਵਾਲੇ ਖਾਲਿਦ ਅਹਿਮਦ ਇਕ ਸਮਾਰੋਹ ਵਿਚ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਸਨ।

 

ਇਸ ਵਿਚ ਦੋਵੇਂ ਦੇਸ਼ਾਂ ਵਿਚ ਤਣਾਅ ਵਧ ਗਿਆ ਅਤੇ ਸਮਝੌਤਾ ਐਕਸਪ੍ਰੈਸ ਨੂੰ ਰਦ ਕਰ ਦਿੱਤਾ ਗਿਆ। ਸਾਰੀ ਖੁਸ਼ੀ ਕਾਫੁਰ ਹੋ ਗਈ। ਹੁਣ ਬਸ ਇਕ ਹੀ ਚਿੰਤਾ ਸਤਾ ਰਹੀ ਸੀ ਕਿ ਵਤਨ ਵਾਪਸੀ ਕਿਵੇਂ ਹੋਵੇਗੀ। ਪਾਕਿਸਤਾਨੀ ਅਧਿਕਾਰੀ ਤਾਂ ਕੋਈ ਸੂਚਨਾ ਤੱਕ ਦੇਣ ਨੂੰ ਤਿਆਰ ਨਹੀਂ ਦਿਖ ਰਿਹਾ ਸੀ। ਇੱਧਰ ਵੀਜਾ ਖਤਮ ਹੋ ਗਿਆ। ਖਾਲਿਦ ਛੇ ਦਿਨ ਤੱਕ ਲਾਹੌਰ ਸਟੇਸ਼ਨ ਉਤੇ ਹੀ ਪਏ ਰਹੇ। ਜਿਵੇਂ ਹੀ ਰੇਲ ਗੱਡੀ ਭਾਰਤ ਵਾਪਸ ਆਵੇ। ਪਾਕਿਸਤਾਨ ਤੋਂ ਵਾਪਸ ਯਾਤਰੀਆਂ ਨੇ ਦੱਸਿਆ ਕਿ ਪਹਿਲਾਂ ਤਾਂ ਰੇਲ ਗੱਡੀ ਤਿੰਨ ਘੰਟੇ ਲੇਟ ਚਲੀ ਫਿਰ ਅੰਮ੍ਰਿਤਸਰ ਤੋਂ ਰੂਟ ਬਦਲਣ ਦੀ ਜਾਣਕਾਰੀ ਮਿਲੀ ਤਾਂ ਕੁਝ ਪਲ ਲਈ ਦਿਲ ਧੜਕਣ ਵਧ ਗਈ, ਹਾਲਾਂਕਿ ਕੁਝ ਹੀ ਪਲ ਬਾਅਦ ਇਹ ਡਰ ਚਲਿਆ ਗਿਆ, ਕਿਉਂਕਿ ਅਸੀਂ ਤਾਂ ਭਾਰਤ ਦੀ ਸੀਮਾ ਵਿਚ ਸੀ।  ਦਿੱਲੀ ਆਉਣ ਬਾਅਦ ਜਦੋਂ ਆਪਣਿਆਂ ਨਾਲ ਮੁਲਾਕਾਤ ਹੋਈ ਤਾਂ ਸਾਰੀ ਥਕਾਵਟ ਅਤੇ ਚਿੰਤਾ ਦੂਰ ਹੋ ਗਈ।

 

ਅਬਦੁਲ ਮੁਜੀਰ ਖਾਨ ਨੇ ਦੱਸਿਆ ਕਿ ਉਥੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।  ਪਾਕਿਸਤਾਨ ਪ੍ਰਸ਼ਾਸਨ ਨੇ ਕੋਈ ਮਦਦ ਨਹੀਂ ਕੀਤੀ। ਭਾਰਤੀ ਅਧਿਕਾਰੀਆਂ ਨੇ ਸਾਡੀ ਮਦਦ ਕੀਤੀ।

 

ਲੇਟ ਚੱਲੀ ਸੀ ਗੱਡੀ

 

ਰੇਲ ਗੱਡੀ ਨੂੰ ਅਟਾਰੀ ਤੋਂ ਚੱਲਣ ਵਿਚ ਸਾਢੇ ਤਿੰਨ ਘੰਟੇ ਦੇਰੀ ਹੋਈ। ਰਾਤ ਅੱਠ ਵਜੇ ਦੀ ਬਜਾਏ ਇਹ ਕਰੀਬ ਸਾਢੇ 12 ਵਜੇ ਉਥੋਂ ਚਲੀ ਅਤੇ ਸੱਤ ਘੰਟੇ ਦੀ ਦੇਰੀ ਨਾਲ 10.30 ਵਜੇ ਦਿੱਲੀ ਪਹੁੰਚੀ। ਅੰਮ੍ਰਿਤਸਰ ਵਿਚ ਕਿਸਾਨਾਂ ਦੇ ਅੰਦੋਲਨ ਦੇ ਚਲਦਿਆਂ ਇਸ ਨੂੰ ਵਾਇਆ ਤਰਨਤਾਰਨ ਦਿੱਲੀ ਪਹੁੰਚੀ।

 

159 ਭਾਰਤੀ ਸਵਾਰ

 

ਰੇਲ ਗੱਡੀ 173 ਯਤਾਰੀਆਂ ਨੂੰ ਲੈ ਕੇ ਪਹੁੰਚੀ। ਜਿਸ ਵਿਚ 159 ਹਿੰਦੁਸਤਾਨੀ ਅਤੇ 14 ਪਾਕਿਸਤਾਨੀ ਨਾਗਰਿਕ ਸਨ। ਆਉਣ ਵਾਲਿਆਂ ਵਿਚ ਹਿੰਦੁਸਤਾਨੀਆਂ ਦੀ ਗਿਣਤੀ ਜ਼ਿਆਦਾ ਹੈ। ਸਭ ਤੋਂ ਜ਼ਿਆਦਾ ਯਾਤਰੀ ਇਸ ਵਾਰ ਆਏ ਹਨ। ਆਉਣ ਵਾਲਿਆਂ ਵਿਚ ਕੇਵਲ 12 ਯਾਤਰੀਆਂ ਨੇ ਟਿਕਟ ਬੁਕ ਕਰਵਾਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Samjhauta Express: Indian returned from Pakistan with bitter memories after india-pakistan tension