ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਮਝੌਤਾ ਐਕਸਪ੍ਰੈੱਸ ਦੇ 117 ਯਾਤਰੀ ਖੱਜਲ–ਖੁਆਰ ਹੋ ਕੇ ਅਟਾਰੀ ਤੋਂ ਦਿੱਲੀ ਪੁੱਜੇ

ਸਮਝੌਤਾ ਐਕਸਪ੍ਰੈੱਸ ਦੇ 117 ਯਾਤਰੀ ਖੱਜਲ–ਖੁਆਰ ਹੋ ਕੇ ਅਟਾਰੀ ਤੋਂ ਦਿੱਲੀ ਪੁੱਜੇ

ਸਮਝੌਤਾ ਐਕਸਪ੍ਰੈੱਸ ਰੇਲ–ਗੱਡੀ ਅੱਜ ਸਵੇਰੇ ਦਿੱਲੀ ਪੁੱਜ ਗਈ ਹੈ। ਇਸ ਵਿੱਚ 76 ਭਾਰਤੀ ਤੇ 41 ਪਾਕਿਸਤਾਨੀ ਨਾਗਰਿਕ ਸਵਾਰ ਸਨ। ਇਹ ਰੇਲ–ਗੱਡੀ ਅਟਾਰੀ ਰੇਲਵੇ ਸਟੇਸ਼ਨ ਤੋਂ ਵੀਰਵਾਰ–ਸ਼ੁੱਕਰਵਾਰ ਦੀ ਰਾਤ ਨੂੰ 1:30 ਵਜੇ ਰਵਾਨਾ ਹੋਈ ਸੀ।

 

 

ਇਸ ਰੇਲ–ਗੱਡੀ ਦੇ ਯਾਤਰੀਆਂ ਨੂੰ ਕੱਲ੍ਹ ਬਹੁਤ ਜ਼ਿਆਦਾ ਖੱਜਲ਼–ਖੁਆਰ ਹੋਣਾ ਪਿਆ। ਕੱਲ੍ਹ ਲਾਹੌਰ ਤੋਂ ਇਹ ਰੇਲ–ਗੱਡੀ ਰਵਾਨਾ ਹੋਈ ਸੀ ਪਰ ਵਾਹਗਾ ਬਾਰਡਰ ਉੱਤੇ ਆ ਕੇ ਪਾਕਿਸਤਾਨੀ ਡਰਾਇਵਰ, ਅਮਲੇ ਦੇ ਹੋਰ ਮੈਂਬਰਾਂ ਤੇ ਗਾਰਡਾਂ ਨੇ ਸਮਝੌਤਾ ਐਕਸਪ੍ਰੈੱਸ ਨੂੰ ਭਾਰਤ ਵਾਲੇ ਪਾਸੇ ਲਿਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।

 

 

ਤਦ ਸਖ਼ਤ ਗਰਮੀ ਤੇ ਹੁੰਮਸ ਦੇ ਮੌਸਮ ਦੌਰਾਨ ਯਾਤਰੀਆਂ ਨੂੰ ਕਈ ਘੰਟੇ ਪਹਿਲਾਂ ਵਾਹਗਾ ਸਟੇਸ਼ਨ ਉੱਤੇ ਬਿਤਾਉਣੇ ਪਏ ਤੇ ਫਿਰ ਰਾਤੀਂ 1:30 ਵਜੇ ਤੱਕ ਉਹ ਅਟਾਰੀ ਰੇਲਵੇ ਸਟੇਸ਼ਨ ਉੱਤੇ ਬੈਠੇ ਰਹੇ।

 

 

ਸੁਰਜੀਤ ਸਿੰਘ ਦੀ ਰਿਪੋਰਟ ਮੁਤਾਬਕ ਅਟਾਰੀ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਅਰਵਿੰਦ ਕੁਮਾਰ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਕਿਸਤਾਨ ਰੇਲਵੇਜ਼ ਦਾ ਸੁਨੇਹਾ ਮਿਲਿਆ ਕਿ ਉਹ ਰੇਲ–ਗੱਡੀ ਨੂੰ ਭਾਰਤੀ ਖੇਤਰ ਅੰਦਰ ਲੈ ਕੇ ਨਹੀਂ ਜਾ ਸਕਦੇ।

 

 

ਤਦ ਉਨ੍ਹਾਂ ਭਾਰਤੀ ਡਰਾਇਵਰ ਤੇ ਸਟਾਫ਼ ਮੈਂਬਰਾਂ ਨੂੰ ਵਾਹਗਾ ਤੋਂ ਰੇਲ–ਗੱਡੀ ਭਾਰਤ ਦੇ ਪਹਿਲੇ ਸਟੇਸ਼ਨ ਅਟਾਰੀ ਲਿਜਾਣ ਦੀ ਇਜਾਜ਼ਤ ਦਿੱਤੀ। ਫਿਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਡਰਾਇਵਰ ਤੇ ਹੋਰ ਸਟਾਫ਼ ਮੈਂਬਰਾਂ ਨੂੰ ਸੱਦਿਆ ਗਿਆ। ਉਨ੍ਹਾਂ ਨੂੰ ਆਉਂਦਿਆਂ ਵੀ ਕਾਫ਼ੀ ਸਮਾਂ ਲੱਗ ਗਿਆ।

ਸਮਝੌਤਾ ਐਕਸਪ੍ਰੈੱਸ ਦੇ 117 ਯਾਤਰੀ ਖੱਜਲ–ਖੁਆਰ ਹੋ ਕੇ ਅਟਾਰੀ ਤੋਂ ਦਿੱਲੀ ਪੁੱਜੇ

 

ਤਦ ਤੱਕ ਸੈਂਕੜੇ ਯਾਤਰੀ ਬੁਰੀ ਤਰ੍ਹਾਂ ਖੱਜਲ਼ ਖ਼ੁਆਰ ਹੋ ਗਏ। ਸਮਝੌਤਾ ਐਕਸਪ੍ਰੈੱਸ ਕੱਲ੍ਹ ਵੀਰਵਾਰ ਸਵੇਰੇ 9:30 ਵਜੇ ਵਾਹਗਾ ਸਟੇਸ਼ਨ ਆ ਗਈ ਸੀ ਤੇ ਉਸ ਦੇ ਯਾਤਰੀ ਅੱਜ ਸਵੇਰੇ 7 ਕੁ ਵਜੇ ਦਿੱਲੀ ਪੁੱਜ ਸਕੇ ਹਨ। ਇੰਝ ਉਨ੍ਹਾਂ ਨੂੰ 20 ਤੋਂ 21 ਘੰਟਿਆਂ ਦੀ ਬਿਨਾ ਮਤਲਬ ਦੀ ਖੱਜਲ਼–ਖੁਆਰੀ ਝੱਲਣੀ ਪਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Samjhauta Express reaches Delhi from Attari with 117 travellers after many problems