ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ 'ਚ ਏਟੀਐਮ ਤੋਂ ਮਿਲਦੇ ਹਨ ਤਾਜ਼ਾ ਸਮੋਸੇ

 

ਦਿੱਲੀ ਦੀਆਂ ਸਭ ਤੋਂ ਪਿਆਰੀਆਂ ਥਾਵਾਂ ਵਿੱਚੋਂ ਇੱਕ ਕਨਾਟ ਪਲੇਸ ਵਿੱਚ ਇੱਕ ਅਨੌਖਾ ਏਟੀਐਮ ਹੈ। ਇਸ ਏਟੀਐਮ ਤੋਂ ਪੈਸੇ ਨਹੀਂ ਬਲਕਿ ਤਾਜ਼ਾ ਸਮੋਸੇ ਮਿਲਦੇ ਹਨ। 

ਹੈਰਾਨ ਨਾ ਹੋਵੇ, ਅਸੀਂ ਤੁਹਾਨੂੰ ਪੂਰੇ ਮਾਮਲੇ ਬਾਰੇ ਦੱਸਦੇ ਹਾਂ। ਦਿੱਲੀ ਦੇ ਕਨਾਟ ਪਲੇਸ ਵਿੱਚ ਬੈਂਕ ਆਫ਼ ਬੜੌਦਾ ਦਾ ਇੱਕ ਖ਼ਰਾਬ ਏਟੀਐਮ ਹੈ ਜਿਸ ਨੂੰ ਇੱਕ ਵਿਅਕਤੀ ਸਮੋਸੇ ਬਣਾਉਣ ਲਈ ਵਰਤ ਰਿਹਾ ਹੈ। ਇਸ ਵਿਅਕਤੀ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਪੁਲਿਸ ਤੋਂ ਅਤੇ ਨਾਲ ਹੀ ਗਰਮੀ ਤੋਂ ਬਚਾਅ ਹੋ ਜਾਂਦਾ ਹੈ। ਇਸ ਲਈ ਉਸ ਨੇ ਇਹ ਥਾਂ ਚੁਣੀ। 

 

ਇਸ ਵਿਅਕਤੀ ਨੇ ਦੱਸਿਆ ਕਿ ਉਹ ਦਿਨ ਵਿੱਚ ਕਰੀਬ 100 ਸਮੋਸੇ ਇਸੇ ਏਟੀਐਮ ਵਿੱਚ ਬਣਾਉਂਦਾ ਹੈ ਅਤੇ ਫਿਰ ਕਨਾਟ ਪਲੇਸ ਵਿੱਚ ਘੁੰਮ ਕੇ ਸਮੋਚੇ ਵੇਚਦਾ ਹੈ। ਇਸ ਵਿਅਕਤੀ ਮੁਤਾਬਕ ਕਨਾਟ ਪਲੇਸ ਵਿੱਚ ਦੁਕਾਨ ਲੈਣ ਲਈ ਉਸ ਨੂੰ ਥਾਂ ਨਹੀਂ ਮਿਲੀ ਅਤੇ ਇਸ ਲਈ ਉਸ ਨੇ ਇਸ ਖ਼ਰਾਬ ਏਟੀਐਮ ਨੂੰ ਆਪਣੀ ਦੁਕਾਨ ਬਣਾ ਲਿਆ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:samosa vendor story video going viral Connaught Place New Delhi watch here