ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਮਸੰਗ ਭਾਰਤ ’ਚ ਕਰੇਗੀ 1,000 ਮੁਲਾਜ਼ਮਾਂ ਦੀ ਛਾਂਟੀ

ਸੈਮਸੰਗ ਭਾਰਤ ’ਚ ਕਰੇਗੀ 1,000 ਮੁਲਾਜ਼ਮਾਂ ਦੀ ਛਾਂਟੀ

ਭਾਰਤ ’ਚ ਚੀਨੀ ਮੋਬਾਇਲ ਹੈਂਡਸੈੱਟ ਕੰਪਨੀਆਂ ਤੋਂ ਮਿਲ ਰਹੀ ਤਕੜੀ ਚੁਣੌਤੀ ਦਾ ਅਸਰ ਦੂਜੀਆਂ ਕੰਪਨੀਆਂ ਉੱਤੇ ਵਿਖਾਈ ਦਿਸਣ ਲੱਗਾ ਹੈ। ਕੋਰੀਆ ਦੀ ਵੱਡੀ ਕੰਪਨੀ ਸੈਮਸੰਗ ਨੇ ਭਾਰਤ ਵਿੱਚ ਆਪਣੇ 1,000 ਮੁਲਾਜ਼ਮਾਂ ਦੀ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ।

 

 

ਸੈਮਸੰਗ ਨੂੰ ਆਪਣਾ ਮਾਰਜਿਨ ਤੇ ਮੁਨਾਫ਼ਾ ਬਚਾਉਣ ਲਈ ਪਹਿਲਾਂ ਹੀ ਸਮਾਰਟਫ਼ੋਨ ਤੇ ਟੈਲੀਵਿਜ਼ਨ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਲਈ ਮਜਬੂਰ ਹੋਣਾ ਪਿਆ ਹੈ।

 

 

ਤਿੰਨ ਸੀਨੀਅਰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸੈਮਸੰਗ ਹੁਣ ਤੱਕ ਆਪਣੇ ਟੈਲੀਕਾਮ ਡਿਵੀਜ਼ਨ ’ਚੋਂ 150 ਮੁਲਾਜ਼ਮਾਂ ਨੂੰ ਨੋਕਰੀ ਤੋਂ ਕੱਢ ਚੁੱਕੀ ਹੈ। ਤੇ ਅਕਤੂਬਰ ਤੱਕ ਇਹ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ।

 

 

ਭਾਰਤ ’ਚ ਸੈਮਸੰਗ ਦੀਆਂ ਇਕਾਈਆਂ ’ਚ ਲਗਭਗ 20 ਹਜ਼ਾਰ ਮੁਲਾਜ਼ਮ ਕੰਮ ਕਰਦੇ ਹਨ। ਸੈਮਸੰਗ ਦੇ ਸਾਰੇ ਬਿਜ਼ਨੇਸ ਹੈੱਡ ਨੇ ਇੰਡੀਅਨ ਆਪਰੇਸ਼ਨਜ਼ ਦੇ ਪ੍ਰੈਜ਼ੀਡੈਂਟ ਨੂੰ ਖ਼ਰਾਬ ਕਾਰਗੁਜ਼ਾਰੀ ਵਾਲਿਆਂ ਦੀ ਸੂਚੀ ਸੌਂਪ ਦਿੱਤੀ ਹੈ। ਕਈ ਕਾਰੋਬਾਰ ਦੇ ਮਾਮਲਿਆਂ ਵਿੱਚ ਤਾਂ ਕੁੱਲ ਟੀਮ ਦਾ 10 ਫ਼ੀ ਸਦੀ ਤੱਕ ਵੀ ਛਾਂਟੀ ’ਚ ਆ ਰਿਹਾ ਹੈ।

 

 

ਸੈਮਸੰਗ ਦੀ ਭਾਰਤ ਇਕਾਈ ਵਿੱਚ ਸਮੱਸਿਆ ਸਾਲ 2017–18 ਤੋਂ ਪੈਦਾ ਹੋਣੀ ਸ਼ੁਰੂ ਹੋ ਗਈ ਸੀ; ਜਦੋਂ ਉਨ੍ਹਾਂ ਨਾਲ ਸ਼ੁੱਧ ਮੁਨਾਫ਼ੇ ਵਿੱਚ ਗਿਰਾਵਟ ਵੇਖੀ ਗਈ। ਭਾਰਤ ਵਿੱਚ ਸ਼ਾਓਮੀ ਤੇ ਵਨ–ਪਲੱਸ ਜਿਹੇ ਚੀਨੀ ਬ੍ਰਾਂਡ ਦੀ ਵਧੇਰੇ ਹਰਮਨਪਿਆਰਤਾ ਕਾਰਨ ਸੈਮਸੰਗ ਦੀ ਵਿਕਰੀ ਨੂੰ ਚੁਣੌਤੀ ਮਿਲ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Samsung will retrench 1000 employees in India