ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਦਨ–ਤਸਕਰ ਵੀਰੱਪਨ ਦੀ ਧੀ ਵਿੱਦਿਆ ਰਾਣੀ ਭਾਜਪਾ ’ਚ ਸ਼ਾਮਲ

ਚੰਦਨ–ਤਸਕਰ ਵੀਰੱਪਨ ਦੀ ਧੀ ਵਿੱਦਿਆ ਰਾਣੀ ਭਾਜਪਾ ’ਚ ਸ਼ਾਮਲ

ਸਾਲ 2004 ’ਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਚੰਦਨ ਦੀ ਲੱਕੜੀ ਤੇ ਹਾਥੀ–ਦੰਦ ਦੇ ਸਮੱਗਲਰ ਵੀਰੱਪਨ ਦੀ ਧੀ ਵਿਦਿਆ ਰਾਣੀ ਭਾਜਪਾ ’ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨਾਲ ਕਈ ਹੋਰ ਲੋਕ ਵੀ ਭਾਜਪਾ ’ਚ ਸ਼ਾਮਲ ਹੋਏ ਹਨ।

 

 

ਕ੍ਰਿਸ਼ਨਾਗਿਰੀ ’ਚ ਹੋਏ ਪਾਰਟੀ ਦੇ ਪ੍ਰੋਗਰਾਮ ’ਚ ਪਾਰਟੀ ਦੇ ਜਨਰਲ ਸਕੱਤਰ ਮੁਰਲੀਧਰ ਰਾਓ, ਸਾਬਕਾ ਕੇਂਦਰੀ ਮੰਤਰੀ ਪੋਨ ਰਾਧਾਕ੍ਰਿਸ਼ਨਨ ਤੇ ਹੋਰ ਲੋਕ ਵੀ ਮੌਜੂਦ ਰਹੇ। ਵਿਦਿਆ ਰਾਣੀ ਨੇ ਕਿਹਾ ਕਿ ਉਹ ਜਨਤਾ ਦੀ ਸੇਵਾ ਲਈ ਪਾਰਟੀ ’ਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਗ਼ਲਤ ਰਾਸਤੇ ਚੱਲ ਕੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਸਨ।

 

 

ਵੀਰੱਪਨ ਨੇ 2000 ’ਚ ਕੰਨੜ ਅਦਾਕਾਰ ਰਾਜਕੁਮਾਰ ਤੇ 2002 ’ਚ ਕਰਨਾਟਕ ਦੇ ਸਾਬਕਾ ਮੰਤਰੀ ਐੱਚ. ਨਾਗੱਪਾ ਨੂੰ ਅਗ਼ਵਾ ਕਰ ਲਿਆ ਸੀ। ਵੀਰੱਪਨ ਨੂੰ 2004 ’ਚ ਇੱਕ ਪੁਲਿਸ ਮੁਕਾਬਲੇ ’ਚ ਮਾਰ ਮੁਕਾਇਆ ਗਿਆ ਸੀ।

 

 

ਇਸ ਦੌਰਾਨ ਤਾਮਿਲ ਨਾਡੂ ਭਾਜਪਾ ਨੇ ਕਿਹਾ ਹੈ ਕਿ ਉਸ ਦੇ ਮੈਂਬਰ ਆਉਂਦੀ 28 ਫ਼ਰਵਰੀ ਨੂੰ ਸਾਰੇ ਜ਼ਿਲ੍ਹਿਆਂ ’ਚ ਜਲੂਸ ਕੱਢਣਗੇ। ਇਹ ਜਲੂਸ ਦੇਸ਼–ਵਿਰੋਧੀ ਗਤੀਵਿਧੀਆਂ ਦੀ ਹਮਾਇਤ ਕਰਨ ਵਾਲੇ ਲੋਕਾਂ ਵਿਰੁੱਧ ਕਾਰਵਾਈ ਦੀ ਮੰਗ ਲਈ ਕੱਢਿਆ ਜਾਵੇਗਾ।

 

 

ਵੀਰੱਪਨ ਬਾਰੇ ਕਈ ਕਹਾਣੀਆਂ ਪ੍ਰਚੱਲਿਤ ਹਨ। ਅਜਿਹਾ ਕਿਹਾ ਜਾਂਦਾ ਸੀ ਕਿ ਉਸ ਨੇ ਕੁੱਲ 2,000 ਹਾਥੀ ਮਾਰੇ; ਤਾਂ ਜੋ ਉਨ੍ਹਾਂ ਦੇ ਦੰਦਾਂ ਦੀ ਸਮੱਗਲਿੰਗ ਕੀਤੀ ਜਾ ਸਕੇ।

 

 

ਵੀਰੱਪਨ ਨੇ ਚੰਦਨ ਦੇ ਹਜ਼ਾਰਾਂ ਰੁੱਖ ਵੱਢ ਸੁੱਟੇ ਸਨ ਤੇ ਪਤਾ ਨਹੀਂ ਕਿੰਨੇ ਲੋਕਾਂ ਦੇ ਕਤਲ ਕੀਤੇ ਸਨ।

 

 

ਵੀਰੱਪਨ ਰਬੜ ਦੀਆਂ ਜੁੱਤੀਆਂ ’ਚ ਪੈਸੇ ਭਰ ਕੇ ਜ਼ਮੀਨ ’ਚ ਦੱਬ ਕੇ ਰੱਖਦਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sandalwood smuggler s daughter Vidya Rani joins BJP