ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਦੇਸਰਾ ਭਰਾਵਾਂ ਨੇ ਬੈਂਕਾਂ ਨਾਲ ਕੀਤੀ 14,500 ਕਰੋੜ ਦੀ ਧੋਖਾਧੜੀ

ਸੰਦੇਸਰਾ ਭਰਾਵਾਂ ਨੇ ਬੈਂਕਾਂ ਨਾਲ ਕੀਤੀ 14,500 ਕਰੋੜ ਦੀ ਧੋਖਾਧੜੀ

ਹੁਣ ਤੱਕ ਨੀਰਵ ਮੋਦੀ ਉੱਤੇ ਪੰਜਾਬ ਨੈਸ਼ਨਲ ਬੈਂਕ ਤੇ ਕੁਝ ਹੋਰਨਾਂ ਨਾਲ 11,400 ਕਰੋੜ ਰੁਪਏ ਦਾ ਚੂਨਾ ਲਾਉਣ ਦਾ ਇਲਜ਼ਾਮ ਲੱਗਦਾ ਰਿਹਾ ਹੈ ਤੇ ਉਸ ਨੂੰ ਹੁਣ ਤੱਕ ਸਭ ਤੋ਼ ਵੱਡਾ ਬੈਂਕ ਘੁਟਾਲਾ ਵੀ ਮੰਨਿਆ ਜਾਂਦਾ ਰਿਹਾ ਹੈ। ਪਰ ਹੁਣ ਸਾਹਮਣੇ ਆਏ ਤਾਜ਼ਾ ਅੰਕੜਿਆਂ ਮੁਤਾਬਕ ਕੁਝ ਹੋਰ ਵੀ ਮਹਾਰਥੀ ਮੌਜੂਦ ਹਨ, ਜਿਹੜੇ ਵੱਡਾ ਬੈਂਕ ਘੁਟਾਲਾ ਕਰ ਚੁੱਕੇ ਹਨ।

 

 

ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਮੁਤਾਬਕ ਸਟਰਲਿੰਗ ਬਾਇਓਟੈੱਕ ਲਿਮਿਟੇਡ (SBL)/ਸੰਦੇਸਰਾ ਗਰੁੱਪ ਤੇ ਇਸ ਦੇ ਮੁੱਖ ਪ੍ਰੋਮੋਟਰਾਂ – ਨਿਤਿਨ ਸੰਦੇਸਰਾ, ਚੇਤਨ ਸੰਦੇਸਰਾ ਤੇ ਦੀਪਤੀ ਸੰਦੇਸਰਾ ਨੇ ਭਾਰਤੀ ਬੈਂਕਾਂ ਨਾਲ ਲਗਭਗ 14,500 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ।

 

 

ਬੈਂਕ ਨਾਲ 5,383 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਅਧੀਨ ਸੀਬੀਆਈ ਨੇ ਕੰਪਨੀ ਤੇ ਉਸ ਦੇ ਪ੍ਰੋਮੋਟਰਾਂ ਵਿਰੁੱਧ ਅਕਤੂਬਰ 2017 ’ਚ ਐੱਫ਼ਆਈਆਰ ਦਾਇਰ ਕੀਤੀ ਸੀ। ਉਸ ਤੋਂ ਬਾਅਦ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਵੀ ਮੁਕੱਦਮਾ ਦਾਇਰ ਕੀਤਾ।

 

 

ਸੂਤਰਾਂ ਮੁਤਾਬਕ ਜਾਂਚ ਦੌਰਾਨ ਪਤਾ ਲੱਗਾ ਕਿ ਸੰਦੇਸਰਾ ਗਰੁੱਪ ਦੀਆਂ ਵਿਦੇਸ਼ਾਂ ਵਿੱਚ ਸਥਿਤ ਕੰਪਨੀਆਂ ਨੇ ਭਾਰਤੀ ਬੈਂਕਾਂ ਦੀਆਂ ਵਿਦੇਸ਼ੀ ਸ਼ਾਖਾਵਾਂ ਤੋਂ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਸੀ।

 

 

ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ SBL ਗਰੁੱਪ ਨੇ ਭਾਰਤੀ ਬੈਂਕਾਂ ਤੋਂ ਰੁਪਏ ਦੇ ਨਾਲ–ਨਾਲ ਵਿਦੇਸ਼ੀ ਕਰੰਸੀ ਵਿੱਚ ਵੀ ਲੋਨ ਲਏ ਸਨ। ਇਸ ਗਰੁੱਪ ਨੂੰ ਆਂਧਰਾ ਬੈਂਕ, ਯੂਕੋ ਬੈਂਕ, ਸਟੇਟ ਬੈਂਕ ਆਫ਼ ਇੰਡੀਆ (SBI), ਅਲਾਹਾਬਾਦ ਬੈਂਕ ਤੇ ਬੈਂਕ ਆਫ਼ ਇੰਡੀਆ ਦੀ ਅਗਵਾਈ ਹੇਠਲੇ ਬੈਂਕਾਂ ਦੇ ਕੰਸੋਰਸ਼ੀਅਮ ਨੇ ਕਰਜ਼ਾ ਪਾਸ ਕੀਤਾ ਸੀ।

 

 

ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਕਰਜ਼ੇ ਤੋ਼ ਮਿਲੀ ਰਕਮ ਦਾ ਇਜਾਜ਼ਤ ਤੋਂ ਇਲਾਵਾ ਹੋਰ ਕਿਤੇ ਇਸਤੇਮਾਲ ਕੀਤਾ ਗਿਆ ਤੇ ਕੁਝ ਰਕਮ ਫ਼ਰਜ਼ੀ ਦੇਸੀ–ਵਿਦੇਸ਼ੀ ਸੰਸਥਾਨਾਂ ਰਾਹੀਂ ਇੱਧਰ ਤੋਂ ਉੱਧਰ ਟ੍ਰਾਂਸਫ਼ਰ ਕਰ ਦਿੱਤੀ ਗਈ। ਮੁੱਖ ਪ੍ਰੋਮੋਟਰਾਂ ਨੇ ਕਰਜ਼ੇ ਦੀ ਰਕਮ ਨਾ ਸਿਰਫ਼ ਨਾਈਜੀਰੀਆ ਸਥਿਤ ਆਪਣੇ ਤੇਲ ਦੇ ਕਾਰੋਬਾਰ ਵਿੱਚ ਲਾਈ, ਸਗੋਂ ਇਸ ਦਾ ਨਿਜੀ ਮੰਤਵਾਂ ਲਈ ਵੀ ਇਸਤੇਮਾਲ ਕੀਤਾ ਗਿਆ।

 

 

ED ਨੇ ਬੀਤੀ 27 ਜੂਨ ਨੂੰ ਐੱਸਬੀਐੱਲ/ਸੰਦੇਸਰਾ ਗਰੁੱਪ ਦੀ 9,778 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sandesara Brothers accused of Bank fraud worth Rs 14500 Crore