ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਰਜੀਲ ਇਮਾਮ ਜਿਹੇ ਲੋਕਾਂ ਨੂੰ ਚੁਰਾਹੇ 'ਚ ਗੋਲੀ ਮਾਰ ਦੇਣੀ ਚਾਹੀਦੀ ਹੈ : ਭਾਜਪਾ ਆਗੂ

ਉੱਤਰ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਅਤੇ ਸਰਧਨਾ ਤੋਂ ਵਿਧਾਇਕ ਸੰਗੀਤ ਸੋਮ ਨੇ ਸੀਏਏ ਵਿਰੋਧੀ ਕਾਰਕੁਨ ਸ਼ਰਜੀਲ ਇਮਾਮ ਬਾਰੇ ਵਿਵਾਦਤ ਬਿਆਨ ਦਿੱਤਾ ਹੈ। ਮੇਰਠ 'ਚ ਭਾਜਪਾ ਵਿਧਾਇਕ ਨੇ ਕਿਹਾ ਕਿ ਉਸ ਦੇ ਵਰਗੇ ਲੋਕਾਂ ਨੂੰ ਚੁਰਾਹੇ 'ਤੇ ਫਾਂਸੀ ਦੇ ਕੇ ਗੋਲੀ ਮਾਰ ਦੇਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸੰਗੀਤ ਸੋਮ ਨੇ ਰਾਹੁਲ-ਪ੍ਰਿਯੰਕਾ 'ਤੇ ਵੱਡਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐਨਆਰਸੀ) ਲਾਗੂ ਹੁੰਦੇ ਹੀ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਵੀ ਮਾਂ ਸੋਨੀਆ ਨਾਲ ਇਟਲੀ ਜਾਣਾ ਪਏਗਾ।

ਸੰਗੀਤ ਸੋਮ ਨੇ ਕਿਹਾ, "ਸੀਏਏ ਦੇ ਵਿਰੋਧ 'ਚ ਧਰਨੇ 'ਤੇ ਬੈਠੀ ਔਰਤਾਂ ਕੋਲ ਕੋਈ ਕੰਮ ਨਹੀਂ ਹੈ। ਇਨ੍ਹਾਂ ਰੋਸ ਪ੍ਰਦਰਸ਼ਨਾਂ ਦੀ ਫੰਡਿੰਗ ਦੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਦੀ ਲੋੜ ਹੈ। ਜਿੱਥੋਂ ਤੱਕ ਸ਼ਰਜੀਲ ਇਮਾਮ ਵਰਗੇ ਪੀਪੀਐਲ ਦੀ ਗੱਲ ਹੈ ਤਾਂ ਅਜਿਹੇ ਪੀਪੀਐਲ ਨੂੰ ਜਨਤਕ ਤੌਰ 'ਤੇ ਮਾਰਿਆ ਜਾਣਾ ਚਾਹੀਦਾ ਹੈ।"

 

 

ਦੱਸ ਦੇਈਏ ਕਿ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਇਮਾਮ ਨੂੰ ਦੇਸ਼ਧ੍ਰੋਹ ਦੇ ਦੋਸ਼ 'ਚ ਬਿਹਾਰ ਦੇ ਜਹਾਨਾਬਾਦ ਤੋਂ ਗ੍ਰਿਫਤਾਰ ਕੀਤਾ ਸੀ। ਜਾਮੀਆ ਮਿੱਲਿਆ ਇਸਲਾਮੀਆ ਅਤੇ ਅਲੀਗੜ੍ਹ 'ਚ ਕਥਿਤ ਭੜਕਾਉ ਬਿਆਨਾਂ ਦੇ ਸਬੰਧ 'ਚ ਪੁਲਿਸ ਵੱਲੋਂ ਇਮਾਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਅਧਿਕਾਰੀਆਂ ਨੇ ਕਿਹਾ ਕਿ ਸ਼ਰਜੀਲ ਇਮਾਮ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਦੇ ਭਾਸ਼ਣਾਂ ਦੀਆਂ ਵੀਡੀਓਜ਼ ਸਹੀ ਹਨ ਅਤੇ ਉਨ੍ਹਾਂ ਨਾਲ ਛੇੜਛਾੜ ਨਹੀਂ ਕੀਤੀ ਗਈ ਹੈ। ਉਸ ਦੇ ਭਾਸ਼ਣਾਂ ਦੀਆਂ ਸਾਰੀ ਵੀਡਿਓਜ਼ ਫੋਰੈਂਸਿਕ ਸਾਇੰਸ ਲੈਬੋਰੇਟਰੀ 'ਚ ਭੇਜੀਆਂ ਗਈਆਂ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sangeet Som says Sharjeel Imam like people who talk of breaking India should be shot dead publicly