ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਨੀਆ ਮਿਰਜ਼ਾ ਦੀ ਭੈਣ ਅਨਮ ਦਾ ਵਿਆਹ ਹੋਵੇਗਾ ਅਜ਼ਹਰੁੱਦੀਨ ਦੇ ਬੇਟੇ ਅਸਦ ਨਾਲ

ਸਾਨੀਆ ਮਿਰਜ਼ਾ ਦੀ ਭੈਣ ਅਨਮ ਦਾ ਵਿਆਹ ਹੋਵੇਗਾ ਅਜ਼ਹਰੁੱਦੀਨ ਦੇ ਬੇਟੇ ਅਸਦ ਨਾਲ

ਟੈਨਿਸ ਸਟਾਰ ਸਾਨੀਆ ਮਿਰਜ਼ਾ ਦੀ ਭੈਣ ਅਨਮ ਮਿਰਜ਼ਾ ਛੇਤੀ ਹੀ ਸਾਬਕਾ ਕ੍ਰਿਕੇਟਰ ਮੁਹੰਮਦ ਅਜ਼ਹਰੁੱਦੀਨ ਦੇ ਪੁੱਤਰ ਅਸਦ–ਉਦ–ਦੀਨ ਨਾਲ ਵਿਆਹ ਰਚਾ ਲਵੇਗੀ। ਇਸ ਦੀ ਪੁਸ਼ਟੀ ਖ਼ੁਦ ਸਾਨੀਆ ਮਿਰਜ਼ਾ ਨੇ ਕੀਤੀ ਹੈ।

 

 

ਸਾਨੀਆ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਅਨਮ ਆਉਂਦੇ ਦਸੰਬਰ ਮਹੀਨੇ ਵਿਆਹ ਰਚਾ ਰਹੀ ਹੈ। ਅਸੀਂ ਵੀ ਉਸ ਦੇ ਵਿਆਹ ਨੂੰ ਲੈ ਕੇ ਬਹੁਤ ਉਤਸਾਹਿਤ ਹਾਂ।

 

 

ਅਨਮ ਮਿਰਜ਼ਾ ਇੱਕ ਫ਼ੈਸ਼ਨ ਸਟਾਇਲਿਸਟ ਹੈ ਤੇ ਆਪਣਾ ਫ਼ੈਸ਼ਨ ਆਊਟਲੈੱਟ ਵੀ ਚਲਾਉਂਦੀ ਹੈ। ਸਾਨੀਆ ਨੇ ਦੱਸਿਆ ਕਿ ਅਨਮ ਇੱਕ ਸੁੰਦਰ ਲੜਕੇ ਨਾਲ ਵਿਆਹ ਰਚਾਉਣ ਜਾ ਰਹੀ ਹੈ।

 

 

ਅਨਮ ਮਿਰਜ਼ਾ ਤਲਾਕਸ਼ੁਦਾ ਹੈ। ਅਨਮ ਮਿਰਜ਼ਾ ਦਾ ਵਿਆਹ ਸਾਲ 2016 ਦੌਰਾਨ ਹੈਦਰਾਬਾਦ ਦੇ ਇੱਕ ਕਾਰੋਬਾਰੀ ਅਕਬਰ ਰਾਸ਼ਿਦ ਨਾਲ ਹੋਇਆ ਸੀ। ਵਿਆਹ ਦੇ ਦੋ ਸਾਲਾਂ ਬਾਅਦ ਦੋਵਾਂ ਦੇ ਰਿਸ਼ਤਿਆਂ ਵਿੱਚ ਤਰੇੜ ਆ ਗਈ ਹੈ ਤੇ ਦੋਵਾਂ ਨੇ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ।

 

 

29 ਸਾਲਾਂ ਦੇ ਮੁਹੰਮਦ ਅਸਦ–ਉਦ–ਦੀਨ ਨੇ ਹੁਣ ਤੱਕ ਦੋ ਪਹਿਲੀ ਸ਼੍ਰੇਣੀ ਕ੍ਰਿਕੇਟ ਮੈਚ ਖੇਡੇ ਹਨ। ਉਹ ਗੋਆ ਰਣਜੀ ਟੀਮ ਦਾ ਹਿੱਸਾ ਰਹੇ ਹਨ।

 

 

ਅਨਮ ਮਿਰਜ਼ਾ ਆਪਣੇ ਨਵੇਂ ਸਬੰਧ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਚਰਚਾ ਵਿੱਚ ਸੀ। ਉਸ ਨੇ ਪਿੱਛੇ ਜਿਹੇ ਇੱਕ ਤਸਵੀਰ ਵੀ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਲਿਖਿਆ ਸੀ ‘BRIDE TO BE’ ਭਾਵ ‘ਲਾੜੀ ਬਣਨ ਜਾ ਰਹੀ’।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sania Mirza s sister Anam to marry Azharuddin s son Asad