ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1000 ਗ਼ਰੀਬ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਸੰਜੇ ਦੱਤ

ਕੋਰੋਨਾ ਵਾਇਰਸ ਜਿਹੇ ਮੁਸ਼ਕਲ ਭਰੇ ਸਮੇਂ 'ਚ ਗ਼ਰੀਬ ਤੇ ਦਿਹਾੜੀਦਾਰ ਲੋਕਾਂ ਦੀ ਮਦਦ ਲਈ ਬਾਲੀਵੁੱਡ ਇੰਡਸਟਰੀ ਵੱਧ-ਚੜ੍ਹ ਕੇ ਮਦਦ ਕਰ ਰਹੀ ਹੈ। ਕੋਈ ਗ਼ਰੀਬਾਂ ਨੂੰ ਭੋਜਨ ਖੁਆ ਰਿਹਾ ਹੈ ਤਾਂ ਕੋਈ ਦਿਹਾੜੀਦਾਰ ਮਜ਼ਦੂਰਾਂ ਨੂੰ ਪੈਸੇ ਦੇ ਕੇ ਮਦਦ ਕਰ ਰਿਹਾ ਹੈ। ਅਦਾਕਾਰ ਸੰਜੇ ਦੱਤ ਨੇ ਦੱਸਿਆ ਹੈ ਕਿ ਉਹ 1000 ਗਰੀਬ ਪਰਿਵਾਰਾਂ ਨੂੰ ਭੋਜਨ ਉਪਲੱਬਧ ਕਰਵਾਉਣਗੇ ਅਤੇ ਨਾਲ ਹੀ ਉਨ੍ਹਾਂ ਨੂੰ ਪੈਸੇ ਦੀ ਮਦਦ ਕਰਨਗੇ।
 

ਸੰਜੇ ਦੱਤ ਨੇ ਕਿਹਾ ਕਿ ਇਹ ਪੂਰੀ ਦੁਨੀਆ ਲਈ ਇੱਕ ਅਜਿਹਾ ਸਮਾਂ ਹੈ ਜਿਸ 'ਚ ਸਾਰੇ ਲੋਕ ਪ੍ਰੇਸ਼ਾਨ ਹਨ। ਹਰ ਕੋਈ ਇੱਕ-ਦੂਜੇ ਦੀ ਮਦਦ ਲਈ ਅੱਗੇ ਆ ਰਿਹਾ ਹੈ। ਫਿਰ ਭਾਵੇਂ ਉਨ੍ਹਾਂ ਨੂੰ ਘਰ 'ਚ ਸੁਰੱਖਿਅਤ ਰਹਿਣ ਦੀ ਸਲਾਹ ਦਿੱਤੀ ਜਾਵੇ ਜਾਂ ਸਮਾਜਿਕ ਦੂਰੀ ਦੀ ਪਾਲਣਾ ਕਰਨ ਲਈ ਹੋਵੇ। ਮੈਂ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।
 

ਇਸ ਤੋਂ ਪਹਿਲਾਂ ਸੰਜੇ ਦੱਤ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਉਹ ਘਰ ਦੀ ਛੱਤ 'ਤੇ ਵਰਕਆਊਟ ਕਰਦੇ ਨਜ਼ਰ ਆਏ ਸਨ। ਦੱਸ ਦੇਈਏ ਕਿ ਕੋਰੋਨਾ ਲਾਕਡਾਊਨ ਕਾਰਨ ਸੰਜੇ ਦੱਤ ਇਹ ਸੁਨਿਸ਼ਚਿਤ ਕਰ ਰਹੇ ਹਨ ਕਿ ਉਹ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਣ। ਇਸ ਤੋਂ ਇਲਾਵਾ ਉਹ ਲੋਕਾਂ ਨੂੰ ਅਪੀਲ ਕਰਦੇ ਨਜ਼ਰ ਆਏ ਸਨ ਕਿ ਉਹ ਘਰ 'ਚ ਰਹਿਣ ਅਤੇ ਸੁਰੱਖਿਅਤ ਰਹਿਣ।
 

ਵੀਡੀਓ 'ਚ ਸੰਜੇ ਦੱਤ ਕਹਿ ਰਹੇ ਸਨ ਕਿ ਖੁਦ ਨੂੰ ਤੰਦਰੁਸਤ ਰੱਖਣਾ ਬਹੁਤ ਜ਼ਰੂਰੀ ਹੈ, ਉਹ ਵੀ ਅਜਿਹੇ ਸਮੇਂ। ਇਸ ਲਈ ਚੰਗਾ ਖਾਓ, ਸਿਹਤਮੰਦ ਰਹੋ ਅਤੇ ਕਸਰਤ ਕਰੋ। ਇਸ ਦੌਰਾਨ ਸੰਜੇ ਦੱਤ ਨੂੰ ਕਾਲੇ ਰੰਗ ਦੇ ਆਊਟਫਿਲ 'ਚ ਵੇਖਿਆ ਗਿਆ ਸੀ ਅਤੇ ਉਹ ਹਲਕੀ ਜੋਗਿੰਗ ਕਰਦੇ ਵਿਖਾਈ ਦਿੱਤੇ ਸਨ।
 

ਸੰਜੇ ਦੱਤ ਨੇ ਇਸ ਤੋਂ ਪਹਿਲਾਂ ਇੱਕ ਵੀਡੀਓ ਪੋਸਟ ਕੀਤੀ ਸੀ, ਜਿਸ ਵਿੱਚ ਲੋਕਾਂ ਨੂੰ ਘਰ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਸੀ। ਉਨ੍ਹਾਂ ਨੇ ਵੀਡੀਓ 'ਚ ਕਿਹਾ, "ਹੈਲੋ, ਸਾਡਾ ਦੇਸ਼ ਇੱਕ ਮੁਸ਼ਕਲ ਪੜਾਅ ਵਿੱਚੋਂ ਲੰਘ ਰਿਹਾ ਹੈ, ਬਹੁਤ ਮੁਸ਼ਕਲ ਪੜਾਅ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਦਾ ਸਾਹਮਣਾ ਕਰਨਾ ਪਵੇਗਾ ਅਤੇ ਇਸ ਕੋਰੋਨਾ ਵਾਇਰਸ ਨੂੰ ਹਮੇਸ਼ਾ ਲਈ ਹਟਾਉਣਾ ਪਵੇਗਾ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sanjay Dutt Sponsor Meals And Money To 1000 Mumbai Families During Coronavirus