ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਜੇ ਦੱਤ ਹੋਣਗੇ ਭਾਰਤ ਸਰਕਾਰ ਦੀ ਨਸ਼ਾ–ਵਿਰੋਧੀ ਮੁਹਿੰਮ ਦੇ ਬ੍ਰਾਂਡ–ਅੰਬੈਸਡਰ

ਸੰਜੇ ਦੱਤ ਹੋਣਗੇ ਕੇਂਦਰ ਦੀ ਨਸ਼ਾ–ਵਿਰੋਧੀ ਮੁਹਿੰਮ ਦੇ ਬ੍ਰਾਂਡ–ਅੰਬੈਸਡਰ

ਕੇਂਦਰ ਸਰਕਾਰ ਦੀ ਨਸ਼ਾ–ਵਿਰੋਧੀ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਇਸ ਵਾਰ ਫ਼ਿਲਮ ਅਦਾਕਾਰ ਸੰਜੇ ਦੱਤ ਨੂੰ ਬਣਾਏ ਜਾਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਸਰਕਾਰੀ ਸੂਤਰਾਂ ਨੇ ਦਿੱਤੀ।

 

 

ਸੰਜੇ ਦੱਤ ਨੂੰ ਕੇਂਦਰ ਸਰਕਾਰ ਦਾ ਬ੍ਰਾਂਡ–ਅੰਬੈਸਡਰ ਬਣਾਏ ਜਾਣ ਦਾ ਰਸਮੀ ਐਲਾਨ ਆਉਂਦੀ 26 ਜੂਨ ਨੂੰ ਕੀਤਾ ਜਾ ਸਕਦਾ ਹੈ, ਜਿਸ ਦਿਨ ਨਸ਼ਿਆਂ ਵਿਰੁੱਧ ਕੌਮਾਂਤਰੀ ਦਿਹਾੜਾ ਵੀ ਮਨਾਇਆ ਜਾਂਦਾ ਹੈ।

 

 

ਸਮਾਜਕ ਨਿਆਂ ਤੇ ਸਸ਼ੱਕਤੀਕਰਨ ਬਾਰੇ ਕੇਂਦਰੀ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਸੰਜੇ ਦੱਤ ਇੱਕ ਸਟਾਰ ਹੈ ਤੇ ਲੋਕ ਉਸ ਦੀ ਗੱਲ ਸੁਣਦੇ ਹਨ। ਉਹ ਨਸ਼ਿਆਂ ਦੀ ਦੁਰਵਰਤੋਂ ਬਾਰੇ ਆਪਣਾ ਤਜਰਬਾ ਬਹੁਤ ਵਾਰ ਲੋਕਾਂ ਨੂੰ ਦੱਸ ਵੀ ਚੁੱਕਾ ਹੈ। ਇਸੇ ਲਈ ਉਹ ਨੌਜਵਾਨਾਂ ਤੱਕ ਨਸ਼ਿਆਂ ਵਿਰੋਧੀ ਸੁਨੇਹਾ ਪ੍ਰਭਾਵਸ਼ਾਲੀ ਤਰੀਕੇ ਨਾਲ ਪਹੁੰਚਾ ਸਕੇਗਾ।

 

 

ਦੇਸ਼ ਲਈ ਜਿੰਨੀਆਂ ਵੀ ਨਸ਼ਾ–ਵਿਰੋਧੀ ਨੀਤੀਆਂ ਤੇ ਪ੍ਰੋਗਰਾਮ ਬਣਾਉਣੇ ਹਨ, ਉਹ ਇਸੇ ਮੰਤਰਾਲੇ ਨੇ ਹੀ ਬਣਾਉਣੇ ਹਨ। ਹੁਣ ਸਾਲ 2018 ਤੋਂ ਲੈ ਕੇ 2025 ਤੱਕ ਦੇਸ਼ ਵਿੱਚੋਂ ਨਸ਼ਿਆਂ ਦੀ ਮੰਗ ਘਟਾਉਣ ਦੀ ਯੋਜਨਾ ਉਲੀਕੀ ਗਈ ਹੈ। ਇਸ ਲਈ ਸਿੱਖਿਆ, ਜਾਗਰੂਕਤਾ, ਕਾਊਂਸਲਿੰਗ ਦੇ ਨਾਲ–ਨਾਲ ਨਸ਼ੇ ਤੋਂ ਪੀੜਤਾਂ ਦੇ ਇਲਾਜ ਤੇ ਉਨ੍ਹਾਂ ਦੇ ਮੁੜ–ਵਸੇਬੇ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।

 

 

ਮੰਤਰਾਲੇ ਨੇ ਹੁਣ ਤੱਕ ਦੇਸ਼ ਦੇ 127 ਅਜਿਹੇ ਜ਼ਿਲ੍ਹਿਆਂ ਦੀ ਸ਼ਨਾਖ਼ਤ ਕੀਤੀ ਹੈ, ਜਿੱਥੇ ਨਸ਼ਾ–ਵਿਰੋਧੀ ਮੁਹਿੰਮ ਨੂੰ ਪੂਰੇ ਜ਼ੋਰ–ਸ਼ੋਰ ਨਾਲ ਚਲਾਇਆ ਜਾਵੇਗਾ।

 

 

ਸਰਕਾਰੀ ਅੰਕੜਿਆਂ ਮੁਤਾਬਕ ਭਾਰਤ ’ਚ 10 ਤੋਂ 75 ਸਾਲ ਦੇ ਵਿਚਕਾਰਲੀ ਆਬਾਦੀ ਦਾ 14.6 ਫ਼ੀ ਸਦੀ ਹਿੱਸਾ ਅਲਕੋਹਲ ਦੀ ਵਰਤੋਂ ਕਰਦਾ ਹੈ। 27.3 ਫ਼ੀ ਸਦੀ ਮਰਦ ਅਲਕੋਹਲ ਦੇ ਨਸ਼ੇ ਦੇ ਸ਼ਿਕਾਰ ਹਨ, ਜਦ ਕਿ 1.6 ਫ਼ੀ ਸਦੀ ਔਰਤਾਂ ਵੀ ਨਸ਼ਿਆਂ ਦੀ ਦੁਰਵਰਤੋਂ ਤੋਂ ਪੀੜਤ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sanjay Dutt will be Brand Ambassador of Union Government s Anti-Drugs Campaign