ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਜੇ ਕੋਠਾਰੀ ਹੋਣਗੇ ਦੇਸ਼ ਦੇ ਨਵੇਂ CVC ਤੇ ਬਿਮਲ ਜੁਲਕਾ ਹੋਣਗੇ CIC

ਸੰਜੇ ਕੋਠਾਰੀ (ਖੱਬੇ) ਅਤੇ ਬਿਮਲ ਜੁਲਕਾ

ਰਾਸ਼ਟਰਪਤੀ ਦੇ ਸਕੱਤਰ ਸੰਜੇ ਕੋਠਾਰੀ ਹੁਣ ਦੇਸ਼ ਦੇ ਨਵੇਂ ਕੇਂਦਰੀ ਚੌਕਸੀ ਕਮਿਸ਼ਨਰ (ਸੈਂਟਰਲ ਵਿਜੀਲੈਂਸ ਕਮਿਸ਼ਨਰ – CVC) ਹੋਣਗੇ। ਉਨ੍ਹਾਂ ਦੇ ਨਾਲ ਹੀ ਸ੍ਰੀ ਬਿਮਲ ਜੁਲਕਾ ਨਵੇਂ ਮੁੱਖ ਸੂਚਨਾ ਕਮਿਸ਼ਨਰ (ਚੀਫ਼ ਇਨਫ਼ਾਰਮੇਸ਼ਨ ਕਮਿਸ਼ਨਰ – CIC) ਹੋਣਗੇ।

 

 

ਸ੍ਰੀ ਸੰਜੇ ਕੋਠਾਰੀ ਹਰਿਆਣਾ ਕਾਡਰ ਦੇ 1978 ਬੈਚ ਦੇ ਅਤੇ ਸ੍ਰੀ ਜੁਲਕਾ ਮੱਧ ਪ੍ਰਦੇਸ਼ ਕਾਡਰ ਦੇ 1979 ਬੈਚ ਦੇ ਆਈਏਐੱਸ ਅਧਿਕਾਰੀ ਹਨ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਗਲਵਾਰ ਸ਼ਾਮੀਂ ਹੋਈ ਚੋਣ ਕਮੇਟੀ ਦੀ ਉੱਚ–ਪੱਧਰੀ ਮੀਟਿੰਗ ਦੌਰਾਨ ਇਨ੍ਹਾਂ ਨਿਯੁਕਤੀਆਂ ਨੁੰ ਪ੍ਰਵਾਨਗੀ ਦਿੱਤੀ ਗਈ।

 

 

ਦੇਸ਼ ਦੇ ਮੁੱਖ ਚੌਕਸੀ ਕਮਿਸ਼ਨਰ ਦਾ ਅਹੁਦਾ ਜੂਨ 2019 ਤੋਂ ਖ਼ਾਲੀ ਪਿਆ ਸੀ। ਕਾਂਗਰਸ ਦੇ ਆਗੂ ਸਦਨ ਤੇ ਸੰਸਦ ਵਿੱਚ ਵਿਰੋਧੀ ਧਿਰ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਇਨ੍ਹਾਂ ਨਿਯੁਕਤੀਆਂ ਉੱਤੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨਾਂਅ ਉੱਤੇ ਸਰਚ ਕਮੇਟੀ ਨੇ ਵਿਚਾਰ ਹੀ ਨਹੀਂ ਕੀਤਾ, ਉਸ ਦੇ ਕਿਸੇ ਗੁਣ–ਦੋਸ਼ ਉੱਤੇ ਵਿਚਾਰ ਕੀਤੇ ਬਿਨਾ ਇੰਨੇ ਵੱਡੇ ਅਹੁਦੇ ਉੱਤੇ ਨਿਯੁਕਤੀ ਕਿਵੇਂ ਹੋ ਸਕਦੀ ਹੈ।

 

 

ਮੀਟਿੰਗ ’ਚ ਅਧੀਰ ਰੰਜਨ ਚੌਧਰੀ ਨੇ ਤਰਕ ਦਿੱਤਾ ਕਿ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸੀਵੀਸੀ ਦੀ ਨਿਯੁਕਤੀ ਲਈ ਜਿਹੜੇ ਦਸਤਾਵੇਜ਼ ਦਿੱਤੇ ਗਏ ਹਨ, ਉਸ ਵਿੱਚ ਕੁਝ ਵੀ ਸਪੱਸ਼ਟ ਨਹੀਂ ਹੈ, ਇਸ ਵਿੱਚ ਬਹੁਤ ਸਾਰੀਆਂ ਕਮੀਆਂ ਹਨ। ਉਨ੍ਹਾਂ ਦਾ ਇਤਰਾਜ਼ ਇਹ ਸੀ ਕਿ ਵਿੱਤ ਸਕੱਤਰ ਰਾਜੀਵ ਕੁਮਾਰ, ਜੋ ਖ਼ੁਦ ਸਰਚ ਕਮੇਟੀ ਦੇ ਮੈਂਬਰ ਹਨ, ਸੀਵੀਸੀ ਲਈ ਇੱਕ ਬਿਨੈਕਾਰ ਵੀ ਬਣ ਗਏ ਹਨ ਤੇ ਅੰਤ ’ਚ ਸਰਚ ਕਮੇਟੀ ਵੱਲੋਂ ਸੀਵੀਸੀ ਦੇ ਅਹੁਦੇ ਲਈ ਸ਼ਾਰਟ–ਲਿਸਟ ਕੀਤਾ ਗਿਆ ਹੈ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਦੇ ਇਤਰਾਜ਼ ਨੂੰ ਲਾਂਭੇ ਕਰਦਿਆਂ ਬਹੁਮੱਤ ਦੇ ਫ਼ੈਸਲੇ ਰਾਹੀਂ ਸ੍ਰੀ ਕੋਠਾਰੀ ਦੀ ਨਿਯੁਕਤੀ ਪ੍ਰਵਾਨ ਕਰ ਦਿੱਤੀ।

 

 

‘ਇੰਡੀਅਨ ਐਕਸਪ੍ਰੈੱਸ’ ਦੀ ਖ਼ਬਰ ਮੁਤਾਬਕ ਇਸ ਮੀਟਿੰਗ ’ਚ ਸੁਰੇਸ਼ ਪਟੇਲ ਦੇ ਨਾਂਅ ਉੱਤੇ ਵੀ ਵਿਵਾਦ ਹੋਇਆ। ਛਾਂਟੀ ਦੀ ਪ੍ਰਕਿਰਿਆ ਨੂੰ ਵੀ ਪੂਰੀ ਤਰ੍ਹਾਂ ਦੋਸ਼ਪੂਰਨ ਦੱਸਦਿਆਂ ਅਧੀਰ ਰੰਜਨ ਚੌਧਰੀ ਨੇ ਚੌਕਸੀ ਕਮਿਸ਼ਨਰ ਦੇ ਅਹੁਦੇ ਉੱਤੇ ਸੁਰੇਸ਼ ਪਟੇਲ ਦੇ ਨਾਂਅ ਦਾ ਵਿਰੋਧ ਕੀਤਾ ਤੇ ਕਿਹਾ ਕਿ ਪ੍ਰਧਾਨ ਮੰਤਰੀ ਅਸਲ ’ਚ ਰਾਜੀਵ ਕੁਮਾਰ ਦਾ ਨਾਂਅ ਪੈਨਲ ’ਚ ਆਉਣ ਨੂੰ ਪ੍ਰਕਿਰਿਆ ਦੀ ਗ਼ਲਤੀ ਮੰਨਦੇ ਹਨ, ਤਦ ਪਟੇਲ ਦੀ ਨਿਯੁਕਤੀ ਕਿਵੇਂ ਕੀਤੀ ਜਾ ਸਕਦੀ ਹੈ ਪਰ ਮੀਟਿੰਗ ਦੌਰਾਨ ਅਜਿਹੇ ਇਤਰਾਜ਼ ਰੱਦ ਕਰ ਦਿੱਤੇ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sanjay Kothari to be country s new Central Vigilance Commissioner and Bimal Julka to be Chief Information Commissioner