ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮ ਮੰਦਰ 'ਤੇ ਬੋਲੇ ਸ਼ਿਵਸੈਨਾ ਸਾਂਸਦ ਸੰਜੈ ਰਾਊਤ, ਸਾਡੇ ਲਈ ਮੋਦੀ ਹੀ ਸੁਪਰੀਮ ਕੋਰਟ

ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਜਦੋਂ ਦੇਸ਼ ਦੀ ਜਨਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੂਰਨ ਬਹੁਮਤ ਦਿੱਤਾ ਹੈ, ਇਸ ਲਈ ਮੋਦੀ ਹੀ ਸਾਡੇ ਲਈ ਸੁਪਰੀਮ ਕੋਰਟ ਹਨ। ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸੰਜੇ ਰਾਊਤ ਨੇ ਕਿਹਾ ਕਿ ਮੰਦਰ ਦਾ ਨਿਰਮਾਣ ਕਰਨ ਦਾ ਸ਼ੁੱਭ ਸਮਾਂ ਆ ਗਿਆ ਹੈ।
 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਦੀ ਅਗਵਾਈ ਹੇਠ ਅਯੁੱਧਿਆ ਵਿੱਚ ਰਾਮ ਮੰਦਿਰ ਦੀ ਉਸਾਰੀ ਸ਼ੁਰੂ ਹੋਵੇਗੀ। ਇਹ ਕ੍ਰੈਡਿਟ ਲੈਣ ਲਈ ਲੜਾਈ ਨਹੀਂ ਹੈ। ਦੇਸ਼ ਨੇ ਮੋਦੀ ਨੂੰ ਚੁਣਿਆ ਹੈ, ਅਸੀਂ ਉਨ੍ਹਾਂ ਦੀ ਗੱਲ ਸੁਣਾਂਗੇ। ਉਹੀ ਸਾਡੇ ਲਈ ਸੁਪਰੀਮ ਕੋਰਟ ਹਨ।
 

ਖ਼ਬਰ ਏਜੰਸੀ ਆਈਏਐਨਐਸ ਅਨੁਸਾਰ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਅਯੁੱਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਹੋ ਕੇ ਹੀ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਮੰਦਰ ਦੇ ਨਾਮ ਉੱਤੇ ਜਨਤਾ ਤੋਂ ਵੋਟ ਨਹੀਂ ਮੰਗ ਕਰ ਸਕਦੀ।  
 

ਸੰਜੇ ਰਾਊਤ ਨੇ ਦੱਸਿਆ ਕਿ ਸ਼ਿਵ ਸੈਨਾ ਮੁਖੀ ਊਧਵ ਠਾਕਰੇ 16 ਜੂਨ ਨੂੰ ਆਪਣੇ ਸਾਰੇ ਸੰਸਦ ਮੈਂਬਰਾਂ ਨਾਲ ਅਯੋਧਿਆ ਆ ਕੇ ਰਾਮਲਲਾ ਦੇ ਦਰਸ਼ਨ ਕਰਨਗੇ। ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਰਾਜਗ ਵਿੱਚ ਭਾਜਪਾ ਤੋਂ ਬਾਅਦ ਸਭ ਤੋਂ ਵੱਡੀ ਪਾਰਟੀ ਸ਼ਿਵ ਸੈਨਾ ਹੈ, ਇਸ ਕਰਕੇ ਡਿਪਟੀ ਸਪੀਕਰ ਦਾ ਅਹੁਦਾ ਮੰਗ ਨਹੀਂ ਬਲਕਿ ਰਸਮੀ ਅਧਿਕਾਰ ਹੈ।
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sanjay Raut says Modi is supreme court for us on Ram temple construction