ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤਨੀ ਅਮਿਤਾ ਸਣੇ ਭਾਜਪਾ 'ਚ ਸ਼ਾਮਲ ਹੋਏ ਸੰਜੇ ਸਿੰਘ, ਇੱਕ ਦਿਨ ਪਹਿਲਾਂ ਹੀ ਛੱਡੀ ਸੀ ਕਾਂਗਰਸ

ਕਾਂਗਰਸ ਦੇ ਸਾਬਕਾ ਸਾਂਸਦ ਸੰਜੇ ਸਿੰਘ ਬੁੱਧਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ। ਸੰਜੇ ਸਿੰਘ ਦੀ ਪਤਨੀ ਅਮਿਤਾ ਸਿੰਘ ਵੀ ਭਾਜਪਾ ਵਿੱਚ ਸ਼ਾਮਲ ਹੋਈ। ਦੱਸਣਯੋਗ ਹੈ ਕਿ ਸੰਜੇ ਸਿੰਘ ਨੇ ਮੰਗਲਵਾਰ ਨੂੰ ਕਾਂਗਰਸ ਪਾਰਟੀ ਅਤੇ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸੰਜੇ ਸਿੰਘ ਅਤੇ ਉਨ੍ਹਾਂ ਦੀ ਪਤਨੀ ਅਮਿਤਾ ਸਿੰਘ ਨੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ ਪੀ ਨੱਡਾ ਅਤੇ ਭਾਜਪਾ ਨੇਤਾ ਭੁਪੇਂਦਰ ਯਾਦਵ ਦੀ ਹਾਜ਼ਰੀ ਵਿੱਚ ਪਾਰਟੀ ਦਾ ਪੱਲਾ ਫੜਿਆ।

 

ਅਮੇਠੀ ਰਾਜ ਘਰਾਣੇ  ਨਾਲ ਸਬੰਧਤ ਸਿੰਘ ਨੇ ਪਾਰਟੀ ਛੱਡਣ ਦਾ ਐਲਾਨ ਕਰਦਿਆਂ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਅਤੇ ਦਾਅਵਾ ਕੀਤਾ ਕਿ ਇਹ ਪਾਰਟੀ ਅਜੇ ਵੀ ਅਤੀਤ ਵਿੱਚ ਜੀਅ ਰਹੀ ਹੈ ਅਤੇ ਭਵਿੱਖ ਤੋਂ ਅਣਜਾਣ ਹੈ। ਸੰਜੇ ਸਿੰਘ ਪਹਿਲਾਂ ਵੀ ਭਾਜਪਾ ਵਿੱਚ ਰਹੇ ਸਨ ਅਤੇ ਉਸ ਦੇ ਟਿਕਟ 'ਤੇ ਲੋਕ ਸਭਾ ਮੈਂਬਰ ਚੁਣਿਆ ਗਿਆ ਸੀ।

 

ਸੰਜੇ ਸਿੰਘ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦੇ ਨੀਰਜ ਸ਼ੇਖਰ ਵੀ ਪਾਰਟੀ ਅਤੇ ਰਾਜ ਸਭਾ ਦੀ ਮੈਂਬਰਸ਼ਿਪ ਛੱਡਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋਏ ਸਨ। ਸਿੰਘ ਅਤੇ ਸ਼ੇਖਰ ਦੋਵੇਂ ਉੱਤਰ ਪ੍ਰਦੇਸ਼ ਦੇ ਹਨ, ਜਿਥੇ ਭਾਜਪਾ ਨੂੰ ਵਿਧਾਨ ਸਭਾ ਵਿੱਚ ਭਾਰੀ ਬਹੁਮਤ ਮਿਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਇਨ੍ਹਾਂ ਦੋਵਾਂ ਨੇਤਾਵਾਂ ਨੂੰ ਰਾਜ ਸਭਾ ਵਿੱਚ ਭੇਜ ਸਕਦੀ ਹੈ।

 

ਹਾਲਾਂਕਿ, ਤੇਲਗੂ ਦੇਸ਼ਮ ਪਾਰਟੀ ਦੇ ਚਾਰ ਰਾਜ ਸਭਾ ਮੈਂਬਰ ਵੀ ਕੁਝ ਦਿਨ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋਏ ਸਨ। ਕਾਂਗਰਸ ਦੇ ਅਸਤੀਫ਼ੇ ਦਾ ਐਲਾਨ ਕਰਦੇ ਹੋਏ ਸਿੰਘ ਨੇ ਕਿਹਾ ਸੀ ਕਿ ਕਾਂਗਰਸ ਅਜੇ ਵੀ ਅਤੀਤ ਵਿੱਚ ਜੀਅ ਰਹੀ ਹੈ ਅਤੇ ਭਵਿੱਖ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਅੱਜ ਦੇ ਸਮੇਂ ਵਿੱਚ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੈ। ਜੇ ਦੇਸ਼ ਉਨ੍ਹਾਂ ਨਾਲ ਹੈ, ਤਾਂ ਮੈਂ ਵੀ ਉਨ੍ਹਾਂ ਦੇ ਨਾਲ ਹਾਂ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sanjay singh joins bjp with amita singh