ਗਾਂਧੀ ਮੈਦਾਨ ਵਿਚ ਤਿੰਨ ਮਾਰਚ ਨੂੰ ਹੋਣ ਵਾਲੀ ਐਨਡੀਏ ਦੀ ਸਕੰਪਲ ਰੈਲੀ ਵਿਚ ਭਾਗ ਲੈਣ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਤੋਂ 60 ਫੁੱਟ ਦੀ ਦੂਰੀ ਉਤੇ ਹੁਣ ਵੀਆਈਪੀ ਵੀ ਰਹਿਣਗੇ। ਜਿਸ ਮੰਚ ਉਤੇ ਪ੍ਰਧਾਨ ਮੰਤਰੀ ਬੈਠਣ ਵਾਲੇ ਸਨ, ਉਸ ਤੋਂ 20 ਫੁੱਟ ਦੀ ਦੂਰੀ ਉਤੇ ਇਕ ਹੋਰ ਮੰਚ ਬਣਾਇਆ ਜਾਣਾ ਸੀ, ਜਿਸ ਉਤੇ ਵੀਵੀਆਈਪੀ ਅਤੇ ਵੀਆਈਪੀ ਨੂੰ ਬੈਠਣ ਦਾ ਪ੍ਰਬੰਧ ਕੀਤਾ ਜਾਣਾ ਸੀ।
ਐਸਪੀਜੀ ਨੇ ਸਥਲ ਨਿਰੀਖਣ ਕਰਨ ਬਾਅਦ ਦੂਜੇ ਮੰਚ ਦੀ ਦੂਰੀ ਘੱਟ ਤੋਂ ਘੱਟ 55 ਫੁੱਟ ਵਧਾਉਣ ਨੂੰ ਕਿਹਾ ਹੈ। ਇੱਧਰ, ਗਾਂਧੀ ਮੈਦਾਨ ਦੀ ਸੁਰੱਖਿਆ ਵਿਵਸਥਾ ਨੂੰ ਦੇਖਦੇ ਹੋਏ ਡੀਐਮ ਕੁਮਾਰ ਰਵੀ ਅਤੇ ਐਸਐਸਪੀ ਗਰਿਮਾ ਮਲਿਕ ਸਵੇਰੇ–ਸ਼ਾਮ ਉਥੋਂ ਦਾ ਜਾਇਜ਼ਾ ਲੈ ਰਹੇ ਹਨ।
ਜ਼ਿਕਰਯੋਗ ਹੈ ਕਿ 2014 ਵਿਚ ਇਸ ਗਾਂਧੀ ਮੈਦਾਨ ਵਿਚ ਜਦੋਂ ਨਰਿੰਦਰ ਮੋਦੀ ਸੰਬੋਧਨ ਕਰ ਰਹੇ ਸਨ ਤਾਂ ਉਸ ਸਮੇਂ ਬੰਬ ਧਮਾਕਾ ਹੋਇਆ ਸੀ। ਇਸ ਲਈ ਇਸ ਵਾਰ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ। ਏਡੀਐਮ ਲਾਅ ਐਂਡ ਆਰਡਰ ਕਨੱਈਆ ਪ੍ਰਸਾਦ ਸਿੰਘ ਨੇ ਦੱਸਿਆ ਕਿ ਗਾਂਧੀ ਮੈਦਾਨ ਦੇ ਚਾਰੇ ਪਾਸੇ ਸਖਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਐਸਪੀਜੀ ਦੇ ਆਈਜੀ ਦੇ ਗਾਂਧੀ ਮੈਦਾਨ ਨਿਰੀਖਣ ਕਰਨ ਬਾਅਦ ਹੀ ਡੀ ਏਰੀਆ ਤੈਅ ਹੋਇਆ।
ਫਿਲਹਾਲ ਮੰਚ ਤੋਂ 60 ਫੁੱਟ ਦੀ ਦੂਰੀ ਤੱਕ ਡੀ ਏਰੀਆ ਬਣਾਉਣ ਦੀ ਯੋਜਨਾ ਹੈ। ਇੱਧਰ ਡੀਐਮ ਦੇ ਨਿਰਦੇਸ਼ ਉਤੇ ਗਾਂਧੀ ਮੈਦਾਨ ਵਿਚ ਆਮ ਲੋਕਾਂ ਦੇ ਪ੍ਰਵੇਸ਼ ਉਤੇ ਲੋਕ ਲਗਾ ਦਿੱਤੀ ਗਈ ਹੈ। ਕੇਵਲ ਇਕ ਨੰਬਰ ਗੇਟ ਹੀ ਖੋਲ੍ਹਿਆ ਗਿਆ ਹੈ ਜਿੱਥੋਂ ਮੰਚ ਲਈ ਸਮੱਗਰੀ ਭੇਜੀ ਜਾ ਰਹੀ ਹੈ।
ਮੰਚ ਬਣਾਉਣ ਦੀ ਜ਼ਿੰਮੇਵਾਰੀ ਇਕ ਬਾਹਰ ਦੀ ਕੰਪਨੀ ਨੂੰ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਰੈਲੀ ਵਿਚ ਜ਼ਿਆਦਾ ਭੀੜ ਹੋਣ ਦਾ ਅਨੁਮਾਨ ਹੈ। ਇਸ ਲਈ ਉਸ ਦੇ ਮੱਦੇਨਜ਼ਰ ਸੁਰੱਖਿਆ ਦੀ ਵਿਵਸਥਾ ਕੀਤੀ ਜਾ ਰਹੀ ਹੈ। ਮੁੱਖ ਮੰਚ ਉਤੇ ਕੌਣ–ਕੌਣ ਬੈਠੇਗਾ ਇਸਦੀ ਸੂਚੀ ਐਸਪੀਜੀ ਨੇ ਮੰਗ ਲਈ ਹੈ।