ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ 'ਚ ਰਾਮ ਮੰਦਰ ਟ੍ਰੱਸਟ ਬਣਨ ਤੋਂ ਪਹਿਲਾਂ ਹੀ ਸੰਤਾਂ ’ਚ ਫੁੱਟ

ਰਾਮ ਮੰਦਰ ਟ੍ਰੱਸਟ ਬਣਨ ਤੋਂ ਪਹਿਲਾਂ ਹੀ ਸੰਤਾਂ ’ਚ ਫੁੱਟ

ਅਯੁੱਧਿਆ ’ਚ ਰਾਮ ਮੰਦਰ ਟ੍ਰੱਸਟ ਬਣਨ ਤੋਂ ਪਹਿਲਾਂ ਹੀ ਸੰਤਾਂ ਵਿਚਾਲੇ ਫੁੱਟ ਉਜਾਗਰ ਹੋਣ ਲੱਗ ਪਈ ਹੈ। ਕੇਂਦਰ ਸਰਕਾਰ ਹਾਲੇ ਸੁਪਰੀਮ ਕੋਰਟ ਦੇ ਹੁਕਮ ਮੁਤਾਬਕ ਟ੍ਰੱਸਟ ਕਾਇਮ ਕਰਨ ਬਾਰੇ ਵਿਚਾਰ–ਵਟਾਂਦਰਾ ਕਰ ਰਹੀ ਹੈ। ਇਹ ਫੁੱਟ ਰਾਮ ਜਨਮ–ਭੂਮੀ ਟ੍ਰੱਸਟ ਦੇ ਮੁਖੀ ਮਹੰਤ ਨ੍ਰਿਤਗੋਪਾਲ ਦਾਸ ਵੱਲੋਂ ਦਿੱਤੇ ਬਿਆਨ ਰਾਹੀਂ ਸਾਹਮਣੇ ਆਈ ਹੈ। ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਨਵੇਂ ਟ੍ਰੱਸਟ ਦੀ ਜ਼ਰੂਰਤ ਨਹੀਂ ਹੈ।

 

 

ਉਨ੍ਹਾਂ ਕਿਹਾ ਹੈ ਕਿ ਪਹਿਲਾਂ ਤੋਂ ਹੀ ਪੁਰਾਣਾ ਟ੍ਰੱਸਟ ਬਣਿਆ ਹੈ, ਜਿਸ ਵਿੱਚ ਕੁਝ ਹੋਰ ਲੋਕਾਂ ਨੂੰ ਜੋੜ ਕੇ ਮਾਮਲੇ ਨੂੰ ਅੱਗੇ ਵਧਾਇਆ ਜਾਵੇ। ਉਨ੍ਹਾਂ ਦੇ ਇਸ ਬਿਆਨ ਦੇ ਉਲਟ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਲੀਡਰਸ਼ਿਪ ਨੇ ਇਹ ਆਖ ਕੇ ਗਰਾਰੀ ਫਸਾ ਦਿੱਤੀ ਕਿ ਰਾਮ ਜਨਮ–ਭੂਮੀ ਟ੍ਰੱਸਟ ਦੀ ਜਾਇਦਾਦ ਰਾਮ ਮੰਦਰ ਨਿਰਮਾਣ ਲਈ ਕਾਇਮ ਹੋਣ ਵਾਲੇ ਟ੍ਰੱਸਟ ਨੂੰ ਸੌਂਪ ਦਿੱਤੀ ਜਾਵੇਗੀ।

 

 

ਵਿਸ਼ਵ ਹਿੰਦੂ ਪ੍ਰੀਸ਼ਦ ਲੀਡਰਸ਼ਿਪ ਨੇ ਇਹ ਮੰਗ ਵੀ ਰੱਖ ਦਿੱਤੀ ਹੈ ਕਿ ਉਸ ਨੂੰ ਜਾਂ ਟ੍ਰੱਸਟ ਦੇ ਅਹੁਦੇਸਦਾਰਾਂ ਨੂੰ ਟ੍ਰੱਸਟ ਵਿੱਚ ਜਗ੍ਹਾ ਮਿਲੇ ਜਾਂ ਨਾ ਮਿਲੇ ਰਾਮ ਮੰਦਰ ਅੰਦੋਲਨ ਵਿੱਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਧਾਰਮਿਕ ਰਹਿਨੁਮਾਵਾਂ ਨੁੰ ਤਰਜੀਹ ਜ਼ਰੂਰ ਦਿੱਤੀ ਜਾਵੇ।

 

 

ਇਸ ਦੌਰਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਹੀ ਟ੍ਰੱਸਟ ਦਾ ਮੁਖੀ ਬਣਾਉਣ ਦੀ ਮੰਗ ਵੀ ਜ਼ੋਰ ਫੜਨ ਲੱਗੀ ਹੈ। ਇਸਹੇ ਕਾਰਨ ਆਪੂੰ–ਥਾਪੇ ਮੁਖੀ ਤੇ ਪ੍ਰਧਾਨ ਬਣਨ ਦੇ ਸੁਫ਼ਨੇ ਵੇਖਣ ਵਾਲੇ ਸੰਤਾਂ ਦੀ ਬੇਚੈਨੀ ਵਧ ਗਈ ਹੈ। ਉਨ੍ਹਾਂ ਵਿੱਚੋਂ ਇੱਕ ਸਾਬਕਾ ਸੰਸਦ ਮੈਂਬਰ ਤੇ ਵਸ਼ਿਸ਼ਠ ਭਵਨ ਦੇ ਮਹੰਤ ਡਾ. ਰਾਮ ਵਿਲਾਸ ਦਾਸ ਵੇਦਾਂਤੀ ਵੀ ਹਨ।

 

 

ਡਾ. ਵੇਦਾਂਤੀ ਨੇ ਤਪੱਸਵੀ ਛਾਉਣੀ ਦੇ ਵਾਰਸ ਮਹੰਤ ਪਰਮਹੰਸ ਦਾਸ ਨੂੰ ਫ਼ੋਨ ਕਰ ਕੇ ਉਨ੍ਹਾਂ ਨੂੰ ਟ੍ਰੱਸਟ ਦੇ ਚੇਅਰਮੈਨ ਲਈ ਉਨ੍ਹਾਂ ਦੇ ਨਾਂਅ ਦਾ ਪ੍ਰਸਤਾਵ ਦੇਣ ਲਈ ਆਖਿਆ ਸੀ। ਇਸ ਗੱਲਬਾਤ ਦੀ ਆਡੀਓ ਵਾਇਰਲ ਵੀ ਹੋ ਚੁੰਕੀ ਹੈ।

 

 

ਇਸ ਆਡੀਓ ਨੂੰ ਵਾਇਰਲ ਕਰਨ ਵਾਲੇ ਹੋਰ ਕੋਈ ਨਹੀਂ ਸਗੋਂ ਖ਼ੁਦ ਪਰਮਹੰਸ ਦਾਸ ਹੀ ਹਨ। ਇਸ ਆਡੀਓ ਵਿੱਚ ਟ੍ਰੱਸਟ ਦੇ ਮੁਖੀ ਲਈ ਕਈ ਇਤਰਾਜ਼ਯੋਗ ਗੱਲਾਂ ਵੀ ਕੀਤੀਆਂ ਹਨ। ਇਸ ਵਾਇਰਲ ਆਡੀਓ ਨੂੰ ਇੱਕ ਨਿਜੀ ਚੈਨਲ ਨੇ ਪ੍ਰਸਾਰਿਤ ਵੀ ਕਰ ਦਿੱਤਾ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sants divided before forming Ram Mandir Trust