ਹਰਿਆਣਵੀ ਗਾਇਕਾ ਸਪਨਾ ਚੌਧਰੀ ਨੇ ਸੋਮਵਾਰ ਨੂੰ ਦਿੱਲੀ ਭਾਜਪਾ (BJP) ਦੇ ਸੂਬਾਈ ਦਫ਼ਤਰ ਵਿੱਚ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੇ ਸੂਬਾ ਪ੍ਰਧਾਨ ਮਨੋਜ ਤਿਵਾੜੀ ਦੀ ਯੋਗ ਅਗਵਾਈ ਤੋਂ ਪ੍ਰਭਾਵਿਤ ਹੋ ਕੇ ਭਾਜਪਾ ’ਚ ਆਏ ਹਨ। ਪ੍ਰਧਾਨ ਮੰਤਰੀ ਦੀ ਸ਼ਲਾਘਾ ਕਰਦਿਆਂ ਸਪਨਾ ਚੌਧਰੀ ਨੇ ਕਿਹਾ ਹੈ ਕਿ ਸ੍ਰੀ ਮੋਦੀ ਨੇ ਪੂਰੀ ਦੁਨੀਆ ਵਿੱਚ ਭਾਰਤ ਦੀ ਇੱਜ਼ਤ ਵਧਾਈ ਹੈ।
ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਉੱਤੇ ਸਿਆਸੀ ਨਿਸ਼ਾਨਾ ਵਿੰਨ੍ਹਦਿਆਂ ਸਪਨਾ ਚੌਧਰੀ ਨੇ ਕਿਹਾ ਹੈ ਕਿ ਜਿਹੜਾ ਵਿਅਕਤੀ ਕਿਸੇ ਦਾ ਆਦਰ–ਸਤਿਕਾਰ ਨਹੀਂ ਕਰ ਸਕਦਾ, ਉਹ ਜਨਤਾ ਦੇ ਹਿਤ ਵਿੱਚ ਕੀ ਕੰਮ ਕਰੇਗਾ। ਹਰੇਕ ਵਿਅਕਤੀ ਦਾ ਆਤਮ–ਸਨਮਾਨ ਹੁੰਦਾ ਹੈ ਤੇ ਉਸ ਨੂੰ ਅਪਮਾਨਿਤ ਕਰਨ ਦਾ ਅਧਿਕਾਰ ਕਿਸੇ ਨੂੰ ਵੀ ਨਹੀਂ ਹੁੰਦਾ।
ਸਪਨਾ ਚੌਧਰੀ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਤੋਂ ਦਿੱਲੀ ਦੀ ਜਨਤਾ ਨੂੰ ਬਹੁਤ ਆਸਾਂ ਸਨ ਪਰ ਉਨ੍ਹਾਂ ਦਿੱਲੀ ਦੀ ਜਨਤਾ ਲਈ ਕੋਈ ਕੰਮ ਨਹੀਂ ਕੀਤਾ।
ਸਪਨਾ ਚੌਧਰੀ ਨੇ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਕਿ ਉਹ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਤੇ ਪਾਰਟੀ ਅੱਗੇ ਜੋ ਵੀ ਹੁਕਮ ਦੇਵੇਗੀ, ਉਹ ਉਹੀ ਕੰਮ ਕਰਨਗੇ।
ਸਪਨਾ ਨੇ ਇਹ ਵੀ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਕਥਿਤ ਤੌਰ ਉੱਤੇ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।