ਬਿਹਾਰ ਦੇ ਬੇਗੁਸਰਾਏ ਜਿ਼ਲ੍ਹੇ ਚ ਸਪਨਾ ਚੋਧਰੀ ਦੇ ਡਾਂਸ ਨੂੰ ਦੇਖਣ ਲਈ ਆਈ ਭਾਰੀ ਭੀੜ ਨੂੰ ਕਾਬੂ ਕਰਨ ਲਈ ਸਥਾਨਕ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ ਜਿਸ ਕਾਰਨ ਭੀੜ ਚ ਭਾਜੜਾਂ ਪੈ ਗਈਆਂ। ਇਸ ਭਾਜੜ ਦੌਰਾਨ ਇੱਕ 20 ਸਾਲਾਂ ਨੌਜਵਾਨ ਭੀੜ ਦੇ ਪੈਰਾਂ ਥੱਲੇ ਕੁੱਚਿਆ ਗਿਆ ਜਿਸ ਕਾਰਨ ਉਸਦੀ ਦਰਦਨਾਕ ਮੌਤ ਹੋ ਗਈ। ਦੂਜੇ ਪਾਸੇ ਇਸ ਪ੍ਰੋਗਰਾਮ ਦੌਰਾਨ ਕਈ ਲੋਕ ਗੰਭੀਰ ਜ਼ਖ਼ਮੀ ਹੋ ਗਏ।
ਜਾਣਕਾਰੀ ਮੁਤਾਬਕ ਰਾਤ ਲਗਭਗ 12:45 ਤੇ ਸਪਨਾ ਚੋਧਰੀ ਨੇ ਸਟੇਜ ਤੇ ਜਿਵੇਂ ਹੀ ਡਾਂਸ ਸ਼ੁਰੂ ਕੀਤਾ ਕਿ ਪੰਡਾਲ ਚ ਮੌਜੂਦ ਭੀੜ ਬੇਕਾਬੂ ਹੋ ਗਈ। ਸਪਨਾ ਚੋਧਰੀ ਦੇ ਡਾਂਸ ਨੂੰ ਦੇਖਣ ਲਈ ਆਈ ਭਾਰੀ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ ਜਿਸ ਕਾਰਨ ਭੀੜ ਚ ਭਾਜੜਾਂ ਪੈ ਗਈਆਂ। ਭਾਜੜ ਦੌਰਾਨ 20 ਸਾਲਾਂ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮਰਨ ਵਾਲੇ ਮ੍ਰਿਤਕ ਨੌਜਵਾਨ ਦਾ ਨਾਂ ਸਾਜਨ ਕੁਮਾਰ ਹੈ। ਇਸ ਹਾਦਸੇ ਮਗਰੋਂ ਮ੍ਰਿਤਕ ਦੇ ਘਰ ਸੋਗ ਦਾ ਮਾਹੌਲ ਹੈ।
ਸਪਨਾ ਚੋਧਰੀ ਦੇ ਡਾਂਸ ਦਾ ਵੀਡੀਓ ਦੇਖਣ ਲਾਇ ਇਸ ਲਿੰਕ ਤੇ ਕਲਿਕ ਕਰੋ
ਜਿ਼ਲ੍ਹੇ ਦ ਬਝਵਾੜਾ ਥਾਣਾ ਖੇਤਰ ਦੇ ਭਰੌਲ ਪਿੰਡ ਚ ਸਪਨਾ ਚੋਧਰੀ ਦਾ ਡਾਂਸ ਪ੍ਰੋਗਰਾਮ ਚੱਲ ਰਿਹਾ ਸੀ। ਇਹ ਸਮਾਗਮ ਛੱਟ ਤਿਓਹਾਰ ਮੌਕੇ ਕਰਵਾਇਆ ਗਿਆ ਸੀ। ਇਸ ਦੌਰਾਨ ਲੋਕਾਂ ਦੇ ਹੁਜੂਮ ਨੇ ਪੰਡਾਲ ਚ ਲੱਗੀਆਂ ਬੱਲੀਆਂ ਦੀ ਬੈਕੀਕੇਟਿੰਗ ਭੰਨਣ ਦੀ ਕੋਸਿ਼ਸ਼ ਕੀਤੀ। ਲੋਕਾਂ ਦੇ ਇਸ ਕਾਰੇ ਕਾਰਨ ਪੰਡਾਲ ਹੀ ਡਿੱਗ ਗਿਆ ਤੇ ਲੋਕ ਬੇਕਾਬੂ ਹੋ ਗਏ। ਲੋਕਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਬਾਵਜੂਦ ਭਾਜੜ ਦੇ ਸਮਾਗਮ ਚ ਪ੍ਰੋਗਰਾਮ ਨੂੰ ਜਾਰੀ ਰੱਖਣ ਦੀ ਮੰਗ ਹੁੰਦੀ ਰਹੀ। ਪੂਰੇ ਇਲਾਕੇ ਚ ਸਪਨਾ ਚੋਧਰੀ ਦੇ ਪ੍ਰੋਗਰਾਮ ਦੀ ਚਰਚਾ ਹੈ। ਸਪਨਾ ਦਾ ਇੱਥੇ ਦੋ ਦਿਨਾਂ ਦਾ ਪ੍ਰੋਗਰਾਮ ਹੋਣਾ ਹੈ।