ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਰਦਾ ਚਿੱਟ ਫੰਡ ਕੇਸ: ਸਾਬਕਾ ਕੋਲਕਾਤਾ ਕਮਿਸ਼ਨਰ ਰਾਜੀਵ ਕੁਮਾਰ ਸੀਬੀਆਈ ਸਾਹਮਣੇ ਨਹੀਂ ਹੋਏ ਪੇਸ਼ ਨਹੀਂ

ਸ਼ਾਰਦਾ ਚਿੱਟ ਫੰਡ ਕੇਸ ਵਿਚ ਕੋਲਕਾਤਾ ਦੇ ਸਾਬਕਾ ਕਮਿਸ਼ਨਰ ਪ੍ਰਧਾਨ ਰਾਜੀਵ ਕੁਮਾਰ ਸੀ.ਬੀ.ਆਈ. ਅੱਗੇ ਪੇਸ਼ ਨਹੀਂ ਹੋਏ। ਛੁੱਟੀ 'ਤੇ ਹੋਣ ਕਾਰਨ, ਉਹ ਸੀਬੀਆਈ ਸਾਹਮਣੇ ਪੇਸ਼ ਨਹੀਂ ਹੋ ਸਕੇ ਅਤੇ ਇਸ ਲਈ ਸੀ ਬੀ ਆਈ ਤੋਂ ਹੋਰ ਸਮਾਂ ਮੰਗਿਆ ਹੈ। 

 

ਸੀ.ਬੀ.ਆਈ. ਦੁਆਰਾ ਸ਼ਾਰਧਾ ਚਿੱਟ ਫੰਡ ਕੇਸ ਵਿਚ ਸਬੂਤਾਂ ਨੂੰ ਮਿਟਾਉਣ ਦੇ ਦੋਸ਼ੀ ਸੀਨੀਅਰ ਪੁਲੀਸ ਅਧਿਕਾਰੀ ਰਾਜੀਵ ਕੁਮਾਰ ਸੋਮਵਾਰ ਸਵੇਰੇ ਕੇਂਦਰੀ ਏਜੰਸੀ ਯਾਨੀ ਸੀਬੀਆਈ ਦੇ ਦਫ਼ਤਰ ਨਹੀਂ ਪੁੱਜੇ।  ਇਸ ਦੀ ਥਾਂ ਉਨ੍ਹਾਂ ਦੇ ਦਫ਼ਤਰ ਦੇ ਦੋ ਪੁਲਿਸ ਅਧਿਕਾਰੀ ਅਦਾਲਤ ਵਿਚ ਪਹੁੰਚੇ ਅਤੇ ਅਤੇ ਰਾਜੀਵ ਕੁਮਾਰ ਲਈ ਦੋ ਹਫ਼ਤਿਆਂ ਦੀ ਮੰਗ ਕੀਤੀ।  

 

ਦੇਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੀ ਬੀ ਆਈ ਨੇ ਕੋਲਕਾਤਾ ਦੇ ਸਾਬਕਾ ਪੁਲੀਸ ਕਮਿਸ਼ਨਰ ਰਾਜੀਵ ਕੁਮਾਰ ਨੂੰ ਨੋਟਿਸ ਜਾਰੀ ਕਰਕੇ ਦੇਸ਼ ਛੱਡਣ ਤੋਂ ਰੋਕਿਆ ਸੀ। ਏਜੰਸੀ ਨੇ ਸ਼ਾਰਦਾ ਘੁਟਾਲੇ ਦੇ ਸਿਲਸਿਲੇ ਵਿੱਚ ਕੁਮਾਰ ਤੋਂ ਹਿਰਾਸਤ ਵਿੱਚ ਪੁੱਛਗਿੱਛ ਲਈ ਆਗਿਆ ਮੰਗੀ ਹੈ। 

 

ਦਰਅਸਲ,  ਸੀ ਬੀ ਆਈ ਨੇ ਐਤਵਾਰ ਨੂੰ ਕੋਲਕਾਤਾ ਦੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ  ਵਿਰੁੱਧ ਸ਼ਾਰਦਾ ਚਿੱਟ ਫੰਡ ਘੁਟਾਲੇ ਦੇ ਮਾਮਲੇ ਵਿਚ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ। ਸੋਮਵਾਰ ਨੂੰ ਉਸ ਨੂੰ  ਸੀ.ਬੀ.ਆਈ. ਅੱਗੇ ਪੇਸ਼ ਹੋਣਾ ਸੀ ਪਰ ਉਹ ਨਹੀਂ ਪਹੁੰਚ ਸਕੇ। ਉਨ੍ਹਾਂ ਵਲੋਂ ਸੀ ਬੀ ਆਈ ਨੂੰ ਦੱਸਿਆ ਗਿਆ ਹੈ ਕਿ ਰਾਜੀਵ ਕੁਮਾਰ ਆਪਣੇ ਨਿੱਜੀ ਕੰਮ ਤੋਂ ਘਰ ਯੂਪੀ ਵਿੱਚ ਹਨ ਅਤੇ ਛੁੱਟੀ 'ਤੇ ਚੱਲ ਰਹੇ ਹਨ, ਇਸ ਲਈ ਉਹ ਪੇਸ਼ ਨਹੀਂ ਹੋ ਸਕਦੇ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Saradha chit fund scam Rajeev Kumar misses CBI summons says he is on leave