ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਸਟੈਚੂ ਆਫ ਯੂਨਿਟੀ’ ਨਾਲ ਸਰਦਾਰ ਪਟੇਲ ਦੇ ਦਿੱਤੇ ਯੋਗਦਾਨ ਨੂੰ ਹੁਣ ਜਾਣੇਗੀ ਦੁਨੀਆ’

1 / 2‘ਸਟੈਚੂ ਆਫ ਯੂਨਿਟੀ’ ਨਾਲ ਸਰਦਾਰ ਪਟੇਲ ਦੇ ਦਿੱਤੇ ਯੋਗਦਾਨ ਨੂੰ ਹੁਣ ਜਾਣੇਗੀ ਦੁਨੀਆ’

2 / 2‘ਸਟੈਚੂ ਆਫ ਯੂਨਿਟੀ’ ਨਾਲ ਸਰਦਾਰ ਪਟੇਲ ਦੇ ਦਿੱਤੇ ਯੋਗਦਾਨ ਨੂੰ ਹੁਣ ਜਾਣੇਗੀ ਦੁਨੀਆ’

PreviousNext

ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਸਟੈਚੂ ਆਫ ਯੂਨਿਟੀ ਦੀ ਘੁੰਡ ਚੁਕਾਈ ਹੋ ਗਈ ਹੈ ਤੇ ਅੱਜ ਤੋਂ ਇਹ ਆਮ ਲੋਕਾਂ ਲਈ ਖੁੱਲ੍ਹ ਗਿਆ ਹੈ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੂਰਤੀ ਦੀ ਘੁੰਡ ਚੁਕਾਈ ਨਾਲ ਸਰਦਾਰ ਵੱਲਭ ਭਾਈ ਪਟੇਲ ਦੇ ਸਾਂਝੇ ਪਰਿਵਾਰ ਨੂੰ ਮੁੜ ਮਿਲਾਉਣ ਦਾ ਕੰਮ ਕੀਤਾ ਹੈ। ਪਰਿਵਾਰਕ ਮੈਂਬਰ ਦੇਸ਼-ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਇੱਥੇ ਆ ਕੇ ਇਕੱਠੇ ਹੋਏ ਸਨ।  

 

ਸਰਦਾਰ ਪਟੇਲ ਦੇ ਇਸ ਸਾਂਝੇ ਪਰਿਵਾਰ ਵਿਚ ਸਭ ਤੋਂ ਵੱਡੇ ਉਨ੍ਹਾਂ ਦੇ ਪੜਭਤੀਜਾ 90 ਸਾਲ ਦੇ ਧੀਰੂਭਾਈ ਪਟੇਲ ਹਨ, ਉਹ ਹੀ ਸਰਦਾਰ ਪਟੇਲ ਦੇ ਪਰਿਵਾਰ ਦੀ 5ਵੀਂ ਪੀੜ੍ਹੀ ਦੇ ਰੂਪ ਹਨ। 16 ਸਾਲ ਦੀ ਤਨਿਸ਼ਾ ਪਟੇਲ ਸਭ ਤੋਂ ਘੱਟ ਉਮਰ ਦੀ ਹੈ। ਸਰਦਾਰ ਪਟੇਲ ਦੇ ਇਸ ਸਾਂਝੇ ਪਰਿਵਾਰ ਵਿਚ ਕਰੀਬ 35 ਮੈਂਬਰ ਹਨ, ਜੋ ਹੁਣ ਵੱਖ-ਵੱਖ ਥਾਵਾਂ ਵੱਲਭ ਵਿਦਿਆਨਗਰ, ਵੜੋਦਰਾ, ਅਹਿਮਦਾਬਾਦ, ਮੁੰਬਈ ਅਤੇ ਕੈਨੇਡਾ ਤੋਂ ਇੱਥੇ ਆਏ ਸਨ। ਇਸ ਦੌਰਾਨ ਸਰਦਾਰ ਪਟੇਲ ਦੇ ਪੜਪੋਤੇ ਗੌਤਮ ਪਟੇਲ, ਉਨ੍ਹਾਂ ਦੀ ਪਤਨੀ ਨੰਦਿਨੀ ਵੀ ਮੌਜੂਦ ਸਨ।

 

ਸਰਦਾਰ ਪਟੇਲ ਦੇ ਇਨਸਾਫ ਨਹੀਂ ਹੋਇਆ। ਉਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣਨ ਤੋਂ ਵਾਂਝੇ ਰਹਿ ਗਏ, ਕਿਉਂਕਿ ਗਾਂਧੀ ਜੀ ਨੇ ਨਹਿਰੂ ਦੇ ਨਾਂ 'ਤੇ ਸਹਿਮਤੀ ਜਤਾਈ ਸੀ। ਅੱਜ ਸਰਦਾਰ ਪਟੇਲ ਉੱਚਾਈਆਂ ਨੂੰ ਛੂਹ ਰਹੇ ਹਨ। ਅਸੀਂ ਇਸ ਦਾ ਸਿਹਰਾ ਮੋਦੀ ਜੀ ਨੂੰ ਦਿੰਦੇ ਹਾਂ। ਉਹ ਅੱਗੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਗੱਲ 'ਤੇ ਮਾਣ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਸਰਦਾਰ ਪਟੇਲ ਦੇ ਰਿਸ਼ਤੇਦਾਰ ਹੋਣ ਦੇ ਨਾਂ 'ਤੇ ਆਪਣੇ ਵਿਅਕਤੀਗਤ ਫਾਇਦੇ ਲਈ ਕਦੇ ਕੋਈ ਲਾਭ ਨਹੀਂ ਚੁੱਕਿਆ।

 

ਪਟੇਲ ਦੇ ਸਾਂਝੇ ਪਰਿਵਾਰ ਦੇ ਇਕ ਹੋਰ ਮੈਂਬਰ ਧੀਮਨ ਪਟੇਲ ਦਾ ਕਹਿਣਾ ਹੈ ਕਿ ਅਸੀਂ ਸਰਦਾਰ ਪਟੇਲ ਦੀ ਇੰਨੀ ਵੱਡੀ ਮੂਰਤੀ ਦੇਖ ਕੇ ਬਹੁਤ ਖੁਸ਼ ਹਾਂ। ਹੁਣ ਸਰਦਾਰ ਦੇ ਉਸ ਯੋਗਦਾਨ ਨੂੰ ਜਿਸ ਨੂੰ ਸਾਲਾਂ ਤੋਂ ਤਰਜੀਹ ਨਹੀਂ ਦਿੱਤੀ ਗਈ ਸੀ, ਉਸ ਨੂੰ ਦੁਨੀਆ ਵਿਚ ਜਾਣਿਆ ਜਾਵੇਗਾ।

 

ਸਰਦਾਰ ਪਟੇਲ ਦੀ ਇਹ ਮੂਰਤੀ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਚ ਸਰੋਵਰ ਬੰਨ੍ਹ ਕੋਲ ਸਾਧੂ ਟਾਪੂ 'ਤੇ ਬਣਾਈ ਗਈ ਹੈ। ਇਸ ਨੂੰ ਸਟੈਚੂ ਆਫ ਯੂਨਿਟੀ ਦਾ ਨਾਂ ਦਿੱਤਾ ਗਿਆ ਹੈ। ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਰਹੇ ਵੱਲਭ ਭਾਈ ਪਟੇਲ ਦੀ ਜਯੰਤੀ ਮੌਕੇ ਗੁਜਰਾਤ ਦੇ ਨਰਮਦਾ ਜ਼ਿਲ੍ਹੇ 'ਚ ਸਰੋਵਰ ਬੰਨ੍ਹ ਕੋਲ ਸਾਧੂ ਬੇਟ ਟਾਪੂ 'ਤੇ ਸਥਾਪਤ ਕੀਤੀ ਗਈ। ਇਸ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਦੀ ਘੁੰਡ ਚੁਕਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ।

 

ਇਸ ਮੂਰਤੀ ਦੀ ਖਾਸੀਅਤ ਇਹ ਹੈ ਕਿ ਇਹ ਸਟੈਚੂ ਆਫ ਲਿਬਰਟੀ ਤੋਂ ਦੋਗੁਣੀ ਉੱਚੀ ਹੈ। 182 ਮੀਟਰ ਉੱਚੀ ਇਸ ਮੂਰਤੀ ਨੂੰ ਬਣਾਉਣ ਵਿਚ ਹਜ਼ਾਰਾਂ ਮਜ਼ਦੂਰ ਅਤੇ ਸੈਂਕੜੇ ਇੰਜੀਨੀਅਰ ਕਈ ਮਹੀਨਿਆਂ ਤਕ ਅਮਰੀਕਾ ਤੋਂ ਲੈ ਕੇ ਭਾਰਤ ਦੇ ਸ਼ਿਲਪਕਾਰਾਂ ਨੇ ਸਖਤ ਮਿਹਨਤ ਕੀਤੀ। ਇਸ ਮੂਰਤੀ ਨੂੰ ਬਣਾਉਣ ਵਿਚ 2979 ਕਰੋੜ ਰੁਪਏ ਖਰਚ ਹੋਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sardar patels contribution to Statue of Unity will now be known in the world