ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਵਾਰਾਨਸੀ ’ਚ ਦੋ ਅਮਰੀਕਨ ਔਰਤਾਂ ਸੈਟੇਲਾਇਟ ਫ਼ੋਨ ਸਮੇਤ ਫੜੀਆਂ

​​​​​​​ਵਾਰਾਨਸੀ ’ਚ ਦੋ ਅਮਰੀਕਨ ਔਰਤਾਂ ਸੈਟੇਲਾਇਟ ਫ਼ੋਨ ਸਮੇਤ ਫੜੀਆਂ

ਉੱਤਰ ਪ੍ਰਦੇਸ਼ ਦੇ ਸ਼ਹਿਰ ਵਾਰਾਨਸੀ (ਪੁਰਾਣਾ ਨਾਂਅ ਬਨਾਰਸ) ’ਚ ਲਾਲ ਬਹਾਦਰ ਸ਼ਾਸਤਰੀ ਕੌਮਾਂਤਰੀ ਹਵਾਈ ਅੱਡੇ ’ਤੇ ਦੋ ਅਮਰੀਕੀ ਔਰਤਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਇਨ੍ਹਾਂ ਦੋਵੇਂ ਵਿਦੇਸ਼ੀ ਔਰਤਾਂ ਕੋਲੋਂ ਇੱਕ ਸੈਟੇਲਾਇਟ ਫ਼ੋਨ ਬਰਾਮਦ ਹੋਇਆ ਹੈ। ਉਨ੍ਹਾਂ ਤੋਂ ਹੁਣ ਵਾਰਾਨਸੀ ਦੇ ਫੂਲਪੁਰ ਥਾਣੇ ’ਚ ਪੁੱਛਗਿੱਛ ਚੱਲ ਰਹੀ ਹੈ।

 

 

ਦੋਵੇਂ ਅਮਰੀਕੀ ਔਰਤਾਂ ਦਾ ਨਾਂਅ ਪਤਾ ਨਹੀਂ ਲੱਗ ਸਕਿਆ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਦੋਵੇਂ ਔਰਤਾਂ ਇੰਡੀਗੋ ਦੀ ਇੱਕ ਉਡਾਣ ਰਾਹੀਂ ਦਿੱਲੀ ਜਾਣ ਵਾਲੀ ਵਾਰਾਨਸੀ ਹਵਾਈ ਅੱਡੇ ਉੱਤੇ ਪੁੱਜੀਆਂ ਸਨ। ਇੱਥੇ ਉਹ ਘੁੰਮਣ ਲਈ ਦਿੱਲੀ ਤੋਂ ਰੇਲ–ਗੱਡੀ ਰਾਹੀਂ ਪੁੱਜੀਆਂ ਸਨ।

 

 

ਚੈਕਿੰਗ ਦੌਰਾਨ CISF ਦੀਆਂ ਮਹਿਲਾ ਜਵਾਨ ਨੇ ਉਨ੍ਹਾਂ ਕੋਲੋਂ ਇੱਕ ਸੈਟੇਲਾਇਟ ਫ਼ੋਨ ਬਰਾਮਦ ਕੀਤਾ।

 

 

ਉਸ ਤੋਂ ਬਾਅਦ ਦੋਵਾਂ ਨੂੰ ਹਵਾਈ ਅੱਡੇ ’ਤੇ ਹੀ ਰੋਕ ਲਿਆ ਗਿਆ ਤੇ ਲੋਕਲ ਇੰਟੈਲੀਜੈਂਸ ਯੂਨਿਟ ਤੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਮੌਕੇ ’ਤੇ ਪੁੱਜੀ ਪੁਲਿਸ ਨੇ ਦੋਵਾਂ ਨੂੰ ਹਿਰਾਸਤ ’ਚ ਲੈ ਲਿਆ ਤੇ ਉਨ੍ਹਾਂ ਨੂੰ ਫੂਲਪੁਰ ਥਾਣੇ ਲਿਜਾਂਦਾ ਗਿਆ। ਹੁਣ ਉੱਥੇ ਉਨ੍ਹਾਂ ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

 

 

CISF ਦੇ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਵਿੱਚ ਪਹਿਲੀ ਨਜ਼ਰੇ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਅਮਰੀਕੀ ਔਰਤਾਂ ਨੂੰ ਪਤਾ ਨਹੀਂ ਸੀ ਕਿ ਭਾਰਤ ਵਿੱਚ ਸੈਟੇਲਾਇਟ ਫ਼ੋਨਾਂ ਉੱਤੇ ਰੋਕ ਲੱਗੀ ਹੈ।

 

 

ਦੱਸਿਆ ਜਾ ਰਿਹਾ ਹੈ ਦੋਵੇਂ ਔਰਤਾਂ ਨੂੰ ਇਹ ਗੱਲ ਮੰਨ ਵੀ ਲਈ ਹੈ ਕਿ ਉਨ੍ਹਾਂ ਨੁੰ ਭਾਰਤ ’ਚ ਸੈਟੇਲਾਇਟ ਫ਼ੋਨਾਂ ਉੱਤੇ ਲੱਗੀ ਅਜਿਹੀ ਪਾਬੰਦੀ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ। ਇਸ ਲਈ ਉਨ੍ਹਾਂ ਵੱਲੋਂ ਕਿਸੇ ਤਰ੍ਹਾਂ ਦੀ ਜਾਸੂਸੀ ਦੀ ਸੰਭਾਵਨਾ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Satellite Phone recovered from Two US ladies in Varanasi