ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੱਤਿਆਪਾਲ ਮਲਿਕ ਬਣੇ ਗੋਆ ਦੇ ਨਵੇਂ ਰਾਜਪਾਲ, ਚੁੱਕੀ ਸਹੁੰ

ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੇ ਐਤਵਾਰ ਨੂੰ ਇਥੇ ਗੋਆ ਦੇ ਰਾਜਪਾਲ ਵਜੋਂ ਸਹੁੰ ਚੁੱਕੀ। ਬੰਬੇ ਹਾਈ ਕੋਰਟ ਦੇ ਚੀਫ ਜਸਟਿਸ ਪ੍ਰਦੀਪ ਨਾਦਨਰਾਜੋਗ ਨੇ ਪਣਜੀ ਨੇੜੇ ਰਾਜ ਭਵਨ ਵਿਖੇ ਉਨ੍ਹਾਂ ਨੂੰ ਸਹੁੰ ਚੁਕਾਈ। ਮਲਿਕ ਨੂੰ 25 ਅਕਤੂਬਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਗੋਆ ਦਾ ਰਾਜਪਾਲ ਨਿਯੁਕਤ ਕੀਤਾ ਸੀ। ਮਲਿਕ ਨੇ ਮ੍ਰਿਦੁਲਾ ਸਿਨਹਾ ਦੀ ਥਾਂ ਲਈ ਹੈ। ਸਿਨਹਾ ਦਾ ਕਾਰਜਕਾਲ 31 ਅਗਸਤ ਨੂੰ ਖ਼ਤਮ ਹੋਇਆ ਸੀ।

 

ਮਲਿਕ ਉਸ ਸਮੇਂ ਤਕ ਸੂਬੇ ਦੇ ਰਾਜਪਾਲ ਸਨ ਜਦੋਂ ਧਾਰਾ 370 ਰੱਦ ਕੀਤੀ ਗਈ ਸੀ ਤੇ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਰਾਜ ਦਾ ਦਰਜਾ ਵਾਪਸ ਲੈਣ ਤੋਂ ਬਾਅਦ ਇਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ (ਜੰਮੂ-ਕਸ਼ਮੀਰ ਅਤੇ ਲੱਦਾਖ) ਵਿਚ ਵੰਡਿਆ ਗਿਆ ਸੀ।

 

ਗੋਆ ਸਰਕਾਰ ਦੁਆਰਾ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਲਿਕ ਨੇ ਸਵਰਗਵਾਸੀ ਸੁਤੰਤਰਤਾ ਸੈਨਾਨੀ ਰਾਮ ਮਨੋਹਰ ਲੋਹੀਆ ਦੀ ਸਮਾਜਵਾਦੀ ਵਿਚਾਰਧਾਰਾ ਤੋਂ ਪ੍ਰੇਰਿਤ ਹੋ ਕੇ 1965 ਵਿੱਚ ਰਾਜਨੀਤੀ ਵਿੱਚ ਸ਼ਮੂਲੀਅਤ ਕੀਤੀ ਸੀ। ਉਹ ਲੋਕ ਦਲ ਵਲੋਂ 1980 ਵਿੱਚ ਪਹਿਲੀ ਵਾਰ ਰਾਜ ਸਭਾ ਲਈ ਚੁਣੇ ਗਏ ਸਨ। 1986 ਵਿਚ ਉਹ ਕਾਂਗਰਸ ਪਾਰਟੀ ਦੀ ਤਰਫੋਂ ਰਾਜ ਸਭਾ ਲਈ ਵੀ ਚੁਣੇ ਗਏ। ਮਲਿਕ ਬਾਅਦ ਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਚ ਸ਼ਾਮਲ ਹੋ ਗਏ ਤੇ 2005 ਵਿਚ ਉਹ ਲੋਕ ਸਭਾ ਲਈ ਚੁਣੇ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Satyapal Malik sworn as the new Governor of Goa