ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਦੇ ਮੰਤਰੀ ਖਿਲਾਫ ਕਾਲੇ ਧਨ ਦਾ ਦੋਸ਼ ਪੱਤਰ ਦਾਖਲ

1 / 2ਕੇਜਰੀਵਾਲ ਦੇ ਮੰਤਰੀ ਖਿਲਾਫ ਕਾਲੇ ਧਨ ਦਾ ਦੋਸ਼ ਪੱਤਰ ਦਾਖਲ

2 / 2ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ

PreviousNext

ਆਮਦਨ ਤੋਂ ਵੱਧ ਜਾਇਦਾਦ ਹਾਸਲ ਕਰਨ ਦੇ ਮਾਮਲੇ ਚ ਫਸੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਸਮੇਤ 6 ਲੋਕਾਂ ਖਿਲਾਫ ਸੀਬੀਆਈ ਨੇ ਸੋਮਵਾਰ ਨੂੰ ਅਦਾਲਤ ਚ ਦੋਸ਼ ਪੱਤਰ ਦਾਖਲਾ ਕੀਤਾ ਹੈ। ਸੀਬੀਆਈ ਨੇ ਦੋਸ਼ੀਆਂ ਖਿਲਾਫ 54 ਕੰਪਨੀਆਂ ਬਣਾ ਕੇ ਕਾਲਾ ਧਨ ਜੋੜਨ ਸਮੇਤ ਹੋਰਨਾਂ ਕਈ ਦੋਸ਼ ਲਗਾਏ ਹਨ।

 

ਅਦਾਲਤ ਚ ਪੇਸ਼ ਕੀਤੇ ਗਏ ਇਸ ਦੋਸ਼ ਪੱਤਰ ਚ ਸੀਬੀਆਈ ਨੇ ਦੋਸ਼ ਲਗਾਇਆ ਹੈ ਕਿ ਸਤੇਂਦਰ ਜੈਨ ਨੇ ਆਪਣੀ ਪਤਨੀ ਅਤੇ ਕਾਰੋਬਾਰ ਦੇ ਹਿੱਸੇਦਾਰਾਂ ਨਾਲ ਮਿਲ ਕੇ ਕਥਿਤ ਤੌਰ ਤੇ ਫਰਜ਼ੀ ਕੰਪਨੀਆਂ ਬਣਾਈਆਂ। ਨਾਲ ਹੀ ਕੋਲਕਾਤਾ ਦੇ ਤਿੰਨ ਹਵਾਲਾ ਕਾਰੋਬਾਰੀਆਂ ਦੁਆਰਾ ਕਥਿਤ ਕੰਪਨੀ ਵੀ ਬਣਾਈ। ਕੁੱਲ ਮਿਲਾ ਕੇ 54 ਕੰਪਨੀਆਂ ਸਾਹਮਣੇ ਆਈਆਂ ਹਨ। ਇਨ੍ਹਾਂ ਕੰਪਨੀਆਂ ਦੁਆਰਾ ਲਗਭਗ 16 ਕਰੋੜ 39 ਲੱਖ ਰੁਪਏ ਦਾ ਕਾਲਾ ਧਨ ਜੋੜਿਆ ਗਿਆ ਹੈ।

 

ਸੀਬੀਆਈ ਦੇ ਵਲੋਂ ਪੇਸ਼ ਕੀਤੇ ਦੋਸ਼ ਪੱਤਰ ਚ ਜੈਨ ਤੇ ਹੋਰਨਾਂ ਖਿਲਾਫ ਸਬੂਤ ਪੇਸ਼ ਕਰਦਿਆਂ ਪਿਛਲੇ 5 ਸਾਲਾਂ ਦੌਰਾਨ ਹਵਾਲਾ ਕਾਰੋਬਾਰੀਆਂ ਦੁਆਰਾ ਜਾਰੀ ਚੈੱਕ ਦੁਆਰਾ ਅਣਗਿਣਨ ਨਗਦੀ ਅਤੇ ਦਿੱਲੀ ਦੇ ਕਈ ਪਿੰਡਾਂ ਚ ਲਗਭਗ 200 ਬੀਘਾ ਬੇਨਾਮੀ ਜ਼ਮੀਨ ਦਿੱਲੀ ਚ ਖਰੀਦਣ ਦੀ ਗੱਲ ਕਹੀ ਗਈ ਹੈ। ਇਹ ਸਾਰੀ ਜਾਇਦਾਦ ਜੈਨ ਤੇ ਉਨ੍ਹਾਂ ਨਾਲ ਸਬੰਧਤ ਲੋਕਾਂ ਅਤੇ ਕੰਪਨੀਆਂ ਨਾਲ ਜੁੜੀਆਂ ਮਿਲੀਆਂ ਹਨ। ਇਹ ਜ਼ਮੀਨ ਬਾਹਰੀ ਦਿੱਲੀ ਦੇ ਕਰਲਾ, ਓਚੰਦੀ, ਨਿਜ਼ਾਮਪੁਰ, ਬੁੱਧਾਨ, ਉੱਤਰ ਤੇ ਉਤਰੀ ਪੱਛਮੀ ਦਿੱਲੀ ਚ ਮੌਜੂਦ ਹੈ। ਦਾਆਵਾ ਹੈ ਕਿ ਇਹ ਜ਼ਮੀਨ ਕਾਲੇ ਧਨ ਦੀ ਵਰਤੋਂ ਕਰਕੇ ਖਰੀਦੀ ਗਈ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:satyendra jain case chargesheet against delhi minister know about all cases