ਸਾਲ 2018 ਵਿੱਚ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਐਮਾਜ਼ਾਨ ਦੇ ਸੀਈਓ ਅਤੇ ਵਾਸ਼ਿੰਗਟਨ ਪੋਸਟ ਦੇ ਮਾਲਕ ਜੇਫ ਬੇਜੋਸ ਦਾ ਮੋਬਾਈਲ ਫੋਨ ਹੈਕ ਕਰ ਲਿਆ ਸੀ। ਬ੍ਰਿਟਿਸ਼ ਅਖ਼ਬਾਰ ਦਿ ਗਾਰਡੀਅਨ ਨੇ ਇਹ ਦਾਅਵਾ ਕੀਤਾ ਹੈ।
ਹਾਲਾਂਕਿ ਗਾਰਡੀਅਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਫ਼ੋਨ ਤੋਂ ਕੀ ਲਿਆ ਗਿਆ ਜਾਂ ਇਸ ਦੀ ਵਰਤੋਂ ਕਿਵੇਂ ਕੀਤੀ ਗਈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਪਰ ਦਾਅਵਾ ਕੀਤਾ ਗਿਆ ਕਿ ਕੁਝ ਹੀ ਘੰਟਿਆਂ ਵਿੱਚ ਬੇਜੋਸ ਦੇ ਫ਼ੋਨ ਤੋਂ ਵੱਡੀ ਗਿਣਤੀ ਵਿੱਚ ਅੰਕੜੇ ਪ੍ਰਾਪਤ ਕਰ ਲਏ ਸੀ।
ਅਖ਼ਬਾਰ ਨੇ ਕਿਹਾ ਕਿ ਵਟਸਐਪ 'ਤੇ ਆਏ ਇਕ ਸੰਦੇਸ਼ ਨੂੰ ਖੋਲ੍ਹਣ ਤੋਂ ਬਾਅਦ ਬੇਜ਼ੋਸ ਦਾ ਫੋਨ ਹੈਕ ਹੋ ਗਿਆ, ਜਿਸ ਨੂੰ ਕਰਾਊਨ ਪ੍ਰਿੰਸ ਦੇ ਨਿੱਜੀ ਅਕਾਊਂਟ ਤੋਂ ਭੇਜਿਆ ਗਿਆ ਸੀ।
ਗਾਰਡੀਅਨ ਨੇ ਕਿਹਾ ਕਿ ਉਨ੍ਹਾਂ ਨੇ (ਬੇਜੋਸ ਨੂੰ) ਇਸ ਨੰਬਰ ਤੋਂ ਇੱਕ ਕੋਡ-ਫਾਈਲ ਵੀਡੀਓ ਫਾਈਲ ਮਿਲੀ ਸੀ, ਜਿਸ ਨੇ ਇੱਕ ਡਿਜੀਟਲ ਫੋਰੈਂਸਿਕ ਵਿਸ਼ਲੇਸ਼ਣ ਦੇ ਨਤੀਜਿਆਂ ਅਨੁਸਾਰ, ਵਿਸ਼ਵ ਦੇ ਸਭ ਤੋਂ ਅਮੀਰ ਆਦਮੀ ਦਾ ਫੋਨ ਹੈਕ ਕਰ ਲਿਆ।
ਗਾਰਡੀਅਨ ਨੇ ਅਣਜਾਣ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਜਦੋਂ ਉਸ ਸਾਲ ਇੱਕ ਮਈ ਨੂੰ ਇਹ ਫਾਈਲ ਭੇਜੀ ਗਈ ਤਾਂ ਦੋਵੇਂ ਦੇ ਵਿਚਕਾਰ ਵਟਸਐਪ 'ਤੇ ਦੋਸਤਾਨਾ ਗੱਲਬਾਤ ਹੋ ਰਹੀ ਸੀ।