ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਊਦੀ ਅਰਬ ਦਾ ਭਾਰਤ ਨੂੰ ਭਰੋਸਾ, ਨਹੀਂ ਘਟੇਗੀ ਕੱਚੇ ਤੇਲ ਦੀ ਸਪਲਾਈ

ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਸੋਮਵਾਰ ਨੂੰ ਕਿਹਾ ਕਿ ਸਾਊਦੀ ਅਰਬ ਦੇ ਕੱਚੇ ਤੇਲ ਦਾ ਉਤਪਾਦਨ ਘਟਣ ਨਾਲ ਭਾਰਤ ਦੀ ਸਪਲਾਈ 'ਤੇ ਕੋਈ ਅਸਰ ਨਹੀਂ ਹੋਏਗਾ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਖਪਤ ਕਰਨ ਵਾਲਾ ਦੇਸ਼ ਹੈ ਜਦੋਂਕਿ ਸਾਊਦੀ ਅਰਬ ਭਾਰਤ ਦਾ ਦੂਜਾ ਸਭ ਤੋਂ ਵੱਡਾ ਤੇਲ ਸਪਲਾਈ ਕਰਨ ਵਾਲਾ ਦੇਸ਼ ਹੈ।

 

ਪ੍ਰਧਾਨ ਨੇ ਟਵੀਟ ਕੀਤਾ, ਸਾਊਦੀ ਅਰਾਮਕੋ ਦੇ ਤੇਲ ਪਲਾਂਟਾਂ 'ਤੇ ਹਮਲੇ ਤੋਂ ਬਾਅਦ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ। ਅਸੀਂ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਤੋਂ ਸਤੰਬਰ ਮਹੀਨੇ ਲਈ ਕੱਚੇ ਤੇਲ ਦੀ ਕੁਲ ਸਪਲਾਈ ਦੀ ਸਮੀਖਿਆ ਕੀਤੀ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਭਾਰਤ ਨੂੰ ਕੱਚੇ ਤੇਲ ਦੀ ਸਪਲਾਈ ਪ੍ਰਭਾਵਤ ਨਹੀਂ ਹੋਏਗੀ। ਸਥਿਤੀ ’ਤੇ ਸਾਡੀ ਲਗਾਤਾਰ ਨਜ਼ਰ ਬਣੀ ਰਹੇਗੀ।

 

ਸਾਊਦੀ ਅਰਬ ਦੀ ਕੰਪਨੀ ਆਰਮਕੋ ਦੁਆਰਾ ਸੰਚਾਲਤ ਦੁਨੀਆ ਦੀ ਸਭ ਤੋਂ ਵੱਡੀ ਕੱਚੇ ਤੇਲ ਪ੍ਰੋਸੈਸਿੰਗ ਫੈਕਟਰੀ ਵਿਚ ਡਰੋਨ ਹਮਲੇ ਨਾਲ ਹੋਏ ਨੁਕਸਾਨ ਦੀ ਖਬਰ ਮਿਲਣ 'ਤੇ ਕੱਚੇ ਤੇਲ ਦੀਆਂ ਕੀਮਤਾਂ 4 ਮਹੀਨਿਆਂ ਦੀ ਉਚਾਈ 'ਤੇ ਪਹੁੰਚ ਗਈਆਂ ਹਨ।

 

ਸਾਊਦੀ ਅਰਬ ਦਾ ਅੱਧਾ ਉਤਪਾਦਨ ਇਸ ਹਮਲੇ ਨਾਲ ਪ੍ਰਭਾਵਤ ਹੋਇਆ ਹੈ। ਇਸ ਨਾਲ ਵਿਸ਼ਵ ਦੀ ਲਗਭਗ ਪੰਜ ਫੀਸਦ ਸਪਲਾਈ ਠੱਪ ਹੋ ਗਈ ਹੈ। ਭਾਰਤ ਆਪਣੀ ਕੱਚੇ ਤੇਲ ਦੀਆਂ 83 ਫੀਸਦ ਲੋੜਾਂ ਦਰਾਮਦ ਕਰਦਾ ਹੈ। ਸਾਊਦੀ ਅਰਬ ਇਰਾਕ ਤੋਂ ਬਾਅਦ ਭਾਰਤ ਦਾ ਸਭ ਤੋਂ ਵੱਡਾ ਤੇਲ ਸਪਲਾਇਰ ਹੈ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Saudi Arabia s assurance to India not to cut crude oil supply