ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੌਰਵ ਗਾਂਗੁਲੀ ਬਣੇ BCCI ਦੇ 39ਵੇਂ ਮੁਖੀ, ਜੈ ਸ਼ਾਹ ਹੋਣਗੇ ਸਕੱਤਰ

ਸੌਰਵ ਗਾਂਗੁਲੀ ਬਣੇ BCCI ਦੇ 39ਵੇਂ ਮੁਖੀ, ਜੈ ਸ਼ਾਹ ਹੋਣਗੇ ਸਕੱਤਰ

ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ (CoA) ਦੀ ‘ਭਾਰਤੀ ਕ੍ਰਿਕੇਟ ਕੰਟਰੋਲ ਬੋਰਡ’ (BCCI) ’ਤੇ 33 ਮਹੀਨਿਆਂ ਤੱਕ ਚੱਲਿਆ ਰਾਜ ਅੱਜ ਖ਼ਤਮ ਹੋਣ ਜਾ ਰਿਹਾ ਹੈ। ਅੱਜ ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ BCCI ਦੇ 39ਵੇਂ ਚੇਅਰਮੈਨ ਵਜੋਂ ਚਾਰਜ ਸੰਭਾਲ ਲੈਣਗੇ। ਉਨ੍ਹਾਂ ਨੂੰ ਸਾਲਾਨਾ ਆਮ ਮੀਟਿੰਗ ਦੌਰਾਨ ਇਹ ਅਹੁਦਾ ਦਿੱਤਾ ਜਾਵੇਗਾ।

 

 

BCCI ਚੇਅਰਮੈਨ ਦੇ ਅਹੁਦੇ ਲਈ ਸ੍ਰੀ ਗਾਂਗੁਲੀ ਦੀ ਨਾਮਜ਼ਦਗੀ ਸਰਬ–ਸੰਮਤੀ ਨਾਲ ਹੋਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ BCCI ਦੇ ਸਕੱਤਰ ਹੋਣਗੇ। ਉਤਰਾਖੰਡ ਦੇ ਮਹੀਮ ਵਰਮਾ ਨਵੇਂ ਮੀਤ ਪ੍ਰਧਾਨ ਹੋਣਗੇ।

 

 

BCCI ਦੇ ਸਾਬਕਾ ਚੇਅਰਮੈਨ ਤੇ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦੇ ਛੋਟੇ ਭਰਾ ਅਰੁਣ ਧੂਮਲ ਖ਼ਜ਼ਾਨਚੀ ਹੋਣਗੇ; ਜਦ ਕਿ ਕੇਰਲ ਦੇ ਜੈਯੇਸ਼ ਜਾਰਜ ਸੰਯੁਕਤ ਸਕੱਤਰ ਹੋਣਗੇ। ਸ੍ਰੀ ਗਾਂਗੁਲੀ ਦਾ ਇਹ ਕਾਰਜਕਾਲ ਸਿਰਫ਼ 9 ਮਹੀਨਿਆਂ ਲਈ ਹੋਵੇਗਾ ਤੇ ਉਨ੍ਹਾਂ ਨੂੰ ਜੁਲਾਈ 2020 ਦੌਰਾਨ ਇਹ ਅਹੁਦਾ ਛੱਡਣਾ ਹੋਵੇਗਾ ਕਿਉਂਕਿ ਸੰਵਿਧਾਨ ਦੀਆਂ ਨਵੀਂਆਂ ਵਿਵਸਥਾਵਾਂ ਮੁਤਾਬਕ ਛੇ ਸਾਲਾਂ ਦੇ ਕਾਰਜਕਾਲ ਪਿੱਛੋਂ ‘ਆਰਾਮ ਦੀ ਮਿਆਦ’ ਲਾਜ਼ਮੀ ਹੈ।

 

 

ਸੌਰਵ ਗਾਂਗੁਲੀ ਬੰਗਾਲ ਕ੍ਰਿਕੇਟ ਸੰਘ ਦੇ ਸਕੱਤਰ ਤੇ ਬਾਅਦ ’ਚ ਚੇਅਰਮੈਨ ਦੇ ਅਹੁਦੇ ਦੇ ਆਪਣੇ ਤਜਰਬੇ ਦੀ ਪੂਰੀ ਵਰਤੋਂ ਕਰਨਗੇ। ਉਨ੍ਹਾਂ ਕੁਝ ਟੀਚੇ ਤੈਅ ਕੀਤੇ ਹੋਏ ਹਨ; ਜਿਨ੍ਹਾਂ ਵਿੱਚ ਪ੍ਰਸ਼ਾਸਨ ਨੂੰ ਠੀਕ ਕਰਨਾ ਤੇ ਪਹਿਲੇ ਵਰਗ ਦੇ ਕ੍ਰਿਕੇਟਰਾਂ ਦੀ ਤਨਖ਼ਾਹ ਵਿੱਚ ਵਾਧਾ ਕਰਨਾ ਸ਼ਾਮਲ ਹਨ।

 

 

ਸੌਰਵ ਗਾਂਗੁਲੀ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਨ੍ਹਾਂ ਲਈ ਇਹ ਕੁਝ ਕਰਨ ਦਾ ਸੁਨਹਿਰੀ ਮੌਕਾ ਹੈ।

 

 

9 ਮਹੀਨਿਆਂ ਦੀ ਮਿਆਦ ਭਾਵੇਂ ਛੋਟੀ ਹੈ ਪਰ ਇਸ ਦੌਰਾਨ ਇਹ ਵੀ ਵੇਖਣਾ ਦਿਲਚਸਪ ਰਹੇਗਾ ਕਿ ਸੌਰਵ ਗਾਂਗੁਲੀ BCCI ਦੇ ਪੁਰਾਣੇ ਰਹਿਨੁਮਾਵਾਂ ਐੱਨ ਸ੍ਰੀਨਿਵਾਸਨ ਤੇ ਨਿਰੰਜਣ ਸ਼ਾਹ ਨਾਲ ਕਿਵੇਂ ਨਿਪਟਦੇ ਹਨ; ਜਿਨ੍ਹਾਂ ਦੇ ਬੱਚੇ ਵੀ ਹੁਣ BCCI ਦਾ ਹਿੱਸਾ ਹੈ। ਸ੍ਰੀਨਵਾਸਨ ਦੇ ਭਰੋਸੇਯੋਗ  IPL ਚੇਅਰਮੈਨ ਬ੍ਰਜੇਸ਼ ਪਟੇਲ ਨਾਲ ਵੀ ਸੌਰਵ ਗਾਂਗੁਲੀ ਦੇ ਸਬੰਧ ਕਿਹੋ ਜਿਹੇ ਰਹਿਣਗੇ; ਇਹ ਵੇਖਣਾ ਵੀ ਦਿਲਚਸਪ ਰਹੇਗਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Saurav Ganguli to take charge of BCCI today as 39th Chairman