ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਦੀ ਅਗਵਾਈ ਹੇਠ ‘ਸੰਵਿਧਾਨ ਬਚਾਓ’ ਮਾਰਚ ਵਾਇਨਾਡ ’ਚ ਅੱਜ

ਰਾਹੁਲ ਗਾਂਧੀ ਦੀ ਅਗਵਾਈ ਹੇਠ ‘ਸੰਵਿਧਾਨ ਬਚਾਓ’ ਮਾਰਚ ਵਾਇਨਾਡ ’ਚ ਅੱਜ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਵੀਰਵਾਰ, 30 ਜਨਵਰੀ ਨੂੰ ਕੇਰਲ ’ਚ ਵਾਇਨਾਡ ਜ਼ਿਲ੍ਹੇ ਦੇ ਕਲਪੇਟਾ ਵਿਖੇ ‘ਸੰਵਿਧਾਨ ਮਾਰਚ’ ਦੀ ਅਗਵਾਈ ਕਰਨਗੇ। ਇਸ ਰਾਜ ’ਚ ਕਾਂਗਰਸ ਦੇ ਸੰਸਦ ਮੈਂਬਰ ਤੇ ਵਿਧਾਇਕ ‘ਨਾਗਰਿਕਤਾ ਸੋਧ ਕਾਨੂੰਨ’ (CAA – ਸੀਏਏ) ਵਿਰੁੱਧ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੇ ਹਨ।

 

 

ਪਾਰਟੀ ਸੂਤਰਾਂ ਨੇ ਦੱਸਿਆ ਕਿ ਵਾਇਨਾਡ ਸੀਟ ਤੋਂ ਲੋਕ ਸਭਾ ਮੈਂਬਰ ਸ੍ਰੀ ਰਾਹੁਲ ਗਾਂਧੀ ਕਲਪੇਟਾ ’ਚ ਐੱਸਕੇਐੱਮਜੇ ਹਾਈ ਸਕੂਲ ਤੋਂ ਨਵੇਂ ਬੱਸ ਅੱਡੇ ਤੱਕ ਲਗਭਗ ਦੋ ਕਿਲੋਮੀਟਰ ਤੱਕ ਮਾਰਚ ਦੀ ਅਗਵਾਈ ਕਰਨਗੇ। ਇਹ ਮਾਰਚ ਸ਼ਹੀਦ ਦਿਵਸ ਮੌਕੇ ਆਯੋਜਿਤ ਕੀਤਾ ਜਾ ਰਿਹਾ ਹੈ।

 

 

ਸ੍ਰੀ ਰਾਹੁਲ ਗਾਂਧੀ ਰੈਲੀ ਤੋਂ ਬਾਅਦ ਪਾਰਟੀ ਕਾਰਕੁੰਨਾਂ ਨੂੰ ਵੀ ਸੰਬੋਧਨ ਕਰਨਗੇ। ਉਹ ਬੁੱਧਵਾਰ 29 ਜਨਵਰੀ ਨੂੰ ਦੇਰ ਸ਼ਾਮੀਂ ਕੰਨੂਰ ਪੁੱਜ ਗਏ ਸਨ। ਕਾਂਗਰਸ ਪਾਰਟੀ ਪਿਛਲੇ ਕੁਝ ਦਿਨਾਂ ਤੋਂ ਆਪਣੇ ਸੰਸਦ ਮੈਂਬਰਾਂ, ਵਿਧਾਇਕਾਂ ਤੇ ਸਥਾਨਕ ਆਗੂਆਂ ਦੀ ਅਗਵਾਈ ਹੇਠ ਸੀਏਏ ਵਿਰੁੱਧ ਕੇਰਲ ’ਚ ਮਾਰਚ ਦਾ ਆਯੋਜਨ ਕਰ ਰਹੇਹਨ।

 

 

ਵਾਇਨਾਡ ’ਚ ਸੰਵਿਧਾਨ–ਬਚਾਓ ਮਾਰਚ ਹੋਵੇਗਾ; ਜਦ ਕਿ 13 ਜ਼ਿਲ੍ਹਿਆਂ ’ਚ ਕਾਂਗਰਸ ਦੀ ਅਗਵਾਈ ਵਾਲਾ ਯੂਨਾਈਟਿਡ ਡੈਮੋਕ੍ਰੈਟਿਕ ਫ਼ਰੰਟ (ਯੂਡੀਐੱਫ਼) ਮਨੁੱਖੀ ਲੜੀ ਰਾਹੀਂ ਭਾਰਤ ਦਾ ਨਕਸ਼ਾ ਬਣਾਏਗਾ। ਇਸ ਵਿੱਚ ਹਿੱਸਾ ਲੈਣ ਵਾਲੇ ਲੋਕ ਦੇਸ਼ ਦਾ ਨਕਸ਼ਾ ਬਣਾਉਣਗੇ।

 

 

ਵਾਇਨਾਡ ’ਚ ਸ੍ਰੀ ਰਾਹੁਲ ਗਾਂਧੀ ਦੀ ਰੈਲੀ ’ਚ ਸੀਨੀਅਰ ਆਗੂ ਓਮਾਨ ਚਾਂਡੀ, ਕੇਸੀ ਵੇਣੂਗੋਪਾਲ, ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਮੇਸ਼ ਚੇਨੀਤਲਾ ਤੇ ਸੂਬਾ ਕਾਂਗਰਸ ਦੇ ਮੁਖੀ ਐੱਮ ਰਾਮਚੰਦਰਨ ਵੀ ਹਿੱਸਾ ਲੈਣਗੇ। ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਏ.ਕੇ. ਐਨਟੋਨੀ ਰਾਜ ਦੀ ਰਾਜਧਾਨੀ ’ਚ ਮਨੁੱਖਾਂ ਰਾਹੀਂ ਭਾਰਤ ਦਾ ਨਕਸ਼ਾ ਬਣਾਉਣ ਵਾਲੇ ਪ੍ਰੋਗਰਾਮ ਵਿੱਚ ਭਾਗ ਲੈਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SAVE CONSTITUTION March in Wainaad today Rahul Gandhi to lead