ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SBI ਖੁਸ਼ਖਬਰੀ: ਬੈਂਕ ਨੇ ਛੇਵੀਂ ਵਾਰ ਘਟਾਈਆਂ ਵਿਆਜ ਦਰਾਂ, ਹੁਣ ਸਸਤੇ ਮਿਲਣਗੇ ਲੋਨ

ਸਟੇਟ ਬੈਂਕ ਆਫ਼ ਇੰਡੀਆ (SBI) ਨੇ ਛੇਵੀਂ ਵਾਰ ਵਿੱਤੀ ਸਾਲ 2019-20 ਲਈ ਐਮਸੀਐਲਆਰ (MCLR) ਘਟਾ ਦਿੱਤਾ ਹੈ। ਯਾਨੀ, ਹੁਣ ਐਸਬੀਆਈ ਬੈਂਕ ਦਾ ਹੋਮ ਲੋਨ, ਕਾਰ ਲੋਨ, ਪਰਸਨਲ ਲੋਨ ਆਦਿ ਲੋਨ ਲੈਣਾ ਹੋਰ ਸਸਤਾ ਹੋ ਗਿਆ ਹੈ। 

 

ਹੁਣ ਨਵੀਂ ਦਰਾਂ ਮੁਤਾਬਕ ਐੱਸ.ਸੀ.ਐੱਲ.ਆਰ. ਦਰ 10 ਅਕਤੂਬਰ ਤੋਂ 8.05 ਫ਼ੀਸਦੀ ਹੋਵੇਗੀ। ਐੱਸਬੀਆਈ ਨੇ ਵਿਆਜ ਦਰਾਂ ਵਿੱਚ 10 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ। ਦਿਵਾਲੀ ਤੋਂ ਪਹਿਲਾਂ ਵਿਆਜ ਦਰਾਂ ਵਿੱਚ ਕਟੌਤੀ ਕਰ ਐਸਬੀਆਈ ਬੈਂਕ ਨੇ ਲੱਖਾਂ ਗਾਹਕਾਂ ਨੂੰ ਤੋਹਫ਼ਾ ਦਿੱਤਾ ਹੈ। 


ਐੱਸਬੀਆਈ ਬੈਂਕ ਦੇ ਲੋਨ ਉੱਤੇ ਨਵੀਂ ਵਿਆਜ ਦਰਾਂ 8.15 ਫ਼ੀਸਦੀ ਤੋਂ ਘੱਟ ਕੇ 8.05 ਫ਼ੀਸਦੀ ਹੋ ਗਈ ਹੈ। ਇਹ ਨਵੀਂਆਂ ਦਰਾਂ 10 ਅਕਤੂਬਰ ਤੋਂ ਲਾਗੂ ਹੋਣਗੀਆਂ। ਐੱਸਬੀਆਈ ਬੈਂਕ ਨੇ ਵਿਆਜ ਦਰਾਂ ਆਰਬੀਆਈ (RBI) ਦੇ ਰੇਪੋ ਰੇਟ ਘਟਾਉਣ ਤੋਂ ਬਾਅਦ ਕੀਤਾ ਹੈ। 

 

ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਲੋਕਾਂ ਦੀ ਦਿਵਾਲੀ 'ਤੇ ਇੱਕ ਹੋਰ ਤੋਹਫ਼ਾ ਦਿੱਤਾ ਹੈ। ਆਰਬੀਆਈ ਨੇ ਰੈਪੋ ਰੇਟ ਵਿੱਚ 25 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਜਿਸ ਤੋਂ ਬਾਅਦ ਰੈਪੋ ਰੇਟ 5.40 ਫ਼ੀਸਦੀ ਤੋਂ ਘੱਟ ਕੇ 5.15 ਫ਼ੀਸਦੀ ਹੋ ਗਈ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBI cut interest rate on home loan sixth time bank gift to crore of customer before Diwali