ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SBI ਨੇ ਹੋਮ ਲੋਨ ’ਤੇ ਘਟਾਈ ਵਿਆਜ ਦਰ

SBI ਨੇ ਹੋਮ ਲੋਨ ’ਤੇ ਘਟਾਈ ਵਿਆਜ ਦਰ

ਜਨਤਕ ਖੇਤਰ ਦੇ ਭਾਰਤੀ ਸਟੇਟ ਬੈਂਕ (SBI) ਨੇ ਫ਼ੰਡ ਦੀ ਸੀਮਾਂਤ ਲਾਗਤ ਆਧਾਰਤ ਰਿਣ–ਦਰ (MCLR) ’ਚ 0.10 ਫ਼ੀ ਸਦੀ ਦੀ ਕਟੌਤੀ ਕੀਤੀ ਹੈ। ਬੈਂਕ ਮੁਤਾਬਕ ਇਹ ਕਟੌਤੀ ਸਾਰੇ ਇੱਕ ਸਾਲ ਦੇ ਉਤਪਾਦਾਂ ਲਈ ਹੋਵੇਗੀ। ਇਹ ਕਟੌਤੀ ਭਲਕੇ ਮੰਗਲਵਾਰ ਤੋਂ ਲਾਗੂ ਹੋਵੇਗੀ।

 

 

ਚਾਲੂ ਵਿੱਤੀ ਵਰ੍ਹੇ ਦੌਰਾਨ SBI ਨੇ MCLR ’ਚ ਲਗਾਤਾਰ 8ਵੀਂ ਵਾਰ ਕਟੌਤੀ ਕੀਤੀ ਹੈ। SBI ਦੇ ਬਿਆਨ ਕਿਹਾ ਗਿਆ ਹੈ ਕਿ ਫ਼ੰਡ ਦੀ ਘਟਦੀ ਲਾਗਤ ਦਾ ਲਾਭ ਗਾਹਕਾਂ ਨੂੰ ਦੇਣ ਲਈ ਅਸੀਂ MCLR ਵਿੱਚ 0.10 ਫ਼ੀ ਸਦੀ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ।

 

 

ਹੁਣ ਇੱਕ ਸਾਲ ਦੀ ਨਵੀਂ ਫ਼ੰਡ ਸੀਮਾਂਤ ਲਾਗਤ ਆਧਾਰਤ ਰਿਣ–ਦਰ 7.90 ਫ਼ੀ ਸਦੀ ਹੋਵੇਗੀ। ਹਾਲੇ ਇਹ 8 ਫ਼ੀ ਸਦੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਪਿਛਲੇ ਹਫ਼ਤੇ ਮੁਦਰਾ ਸਮੀਖਿਆ ਵਿੱਚ ਨੀਤੀਗਤ ਦਰਾਂ ਨੂੰ 5.15 ਫ਼ੀ ਸਦੀ ਉੱਤੇ ਕਾਇਮ ਰੱਖਿਆ ਸੀ।

 

 

ਭਾਰਤ ਦੇ ਕਿਸੇ ਵੀ ਹੋਰ ਬੈਂਕ ’ਚ ਹੋਮ ਲੋਨ ਇੰਨਾ ਸਸਤਾ ਨਹੀਂ ਹੈ। ਹੋਮ ਲੋਨ ਤੇ ਆਟੋ ਲੋਨਜ਼ ਵਿੱਚ SBI ਦਾ 25 ਫ਼ੀ ਸਦੀ ਹਿੱਸਾ ਹੈ। MCLR ਦਰਾਂ ਬੈਂਕ ਦੇ ਆਪਣੇ ਫ਼ੰਡਾਂ ਦੀ ਲਾਗਤ ਉੱਤੇ ਆਧਾਰਤ ਹੁੰਦੇ ਹਨ।

 

 

ਜੇ ਤੁਹਾਡਾ ਹੋਮ ਲੋਨ SBI ਦੀ MCLR ਦਰ ਨਾਲ ਜੁੜਿਆ ਹੋਇਆ ਹੈ, ਤਾਂ ਹੋ ਸਕਦਾ ਹੈ ਕਿ ਤੁਹਾਡੀ ਮਾਸਿਕ ਕਿਸ਼ਤ ਵਿੱਚ ਤੁਰੰਤ ਕੋਈ ਕਮੀ ਨਾ ਹੋਵੇ। MCLR ਆਧਾਰਤ ਕਰਜ਼ਿਆਂ ਨੂੰ ਇੱਕ ਸਾਲ ਤੱਕ ਮੁੜ ਸੈੱਟ ਕੀਤਾ ਜਾ ਸਕਦਾ ਹੈ।

 

 

ਨਵਾਂ ਹੋਮ ਲੋਨ ਲੈਣ ਵਾਲਿਆਂ ਲਈ SBI ਨੇ ਰੈਪੋ–ਦਰ ਨਾਲ ਸਬੰਧਤ ਕਰਜ਼ੇ ਦੀ ਵੀ ਪੇਸ਼ਕਸ਼ ਕੀਤੀ ਹੈ। ਇਸ ਯੋਜਨਾ ਅਧੀਨ ਕਰਜ਼ੇ ਦੀਆਂ ਦਰਾਂ ਉਸੇ ਹਿਸਾਬ ਨਾਲ ਘਟਦੀਆਂ ਜਾਂ ਵਧਦੀਆਂ ਹਨ, ਜਿਵੇਂ ਰਿਜ਼ਰਵ ਬੈਂਕ ਆਪਣਾ ਰੈਪੋ ਰੇਟ ਘਟਾਉਂਦਾ ਜਾਂ ਵਧਾਉਂਦਾ ਹੈ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBI reduces interest rate on Home Loan