ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (SBI) ਆਪਣੇ ਗਾਹਕਾਂ ਲਈ ਪੈਸੇ ਦੇ ਦੇਣ ਲੈਣ ਨਾਲ ਜੁੜੀ ਆਈਐਮਪੀਐਸ (IMPS) ਸਰਵਿਸ ਨੂੰ 1 ਅਗੱਸਤ ਤੋਂ ਬਿਲਕੁਲ ਮੁਫ਼ਤ ਕਰਨ ਜਾ ਰਹੀ ਹੈ। ਅਜੇ ਤੱਕ ਆਈਐਮਪੀਐਸ (IMPS) ਕਰਨ ਉੱਤੇ ਬੈਂਕ ਚਾਰਜ ਲੈਂਦਾ ਸੀ ਪਰ ਹੁਣ 1 ਅਗੱਸਤ ਤੋਂ ਇਹ ਚਾਰਜ ਨਹੀਂ ਲੱਗੇਗਾ।
ਇਸ ਤੋਂ ਪਹਿਲਾਂ ਐਸਬੀਆਈ ਬੈਂਕ ਨੇ ਆਰਟੀਜੀਐਸ (RTGS) ਅਤੇ ਐਨਈਐਫਟੀ (NEFT) ਚਾਰਜ ਯੋਨੋ, ਇੰਟਰਨੈਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਵਰਤਣ ਵਾਲੇ ਗਾਹਕਾਂ ਲਈ 1 ਜੁਲਾਈ ਨੂੰ ਖ਼ਤਮ ਕਰ ਦਿੱਤੇ ਸਨ। ਹੁਣ ਬੈਂਕ ਨੇ ਆਈਐਮਪੀਐਸ (IMPS ਦੇ ਚਾਰਜ ਯੋਨੋ, ਇੰਟਰਨੈੱਟ ਬੈਂਕਿੰਗ ਅਤੇ ਮੋਬਾਇਲ ਬੈਂਕਿੰਗ ਵਰਤਣ ਵਾਲੇ ਗਾਹਕਾਂ ਲਈ 1 ਅਗੱਸਤ ਤੋਂ ਖ਼ਤਮ ਕਰ ਦੇਵੇਗਾ।
31 ਮਾਰਚ 2019 ਤੱਕ ਐਸਬੀਆਈ ਦੇ 6 ਕਰੋੜ ਗਾਹਕ ਇੰਟਰਨੈੱਟ ਬੈਂਕਿੰਗ ਦੀ ਵਰਤੋਂ ਕਰ ਰਹੇ ਹਨ। ਉਥੇ, 1.41 ਕਰੋੜ ਗਾਹਕ ਮੋਬਾਈਲ ਬੈਂਕਿੰਗ ਦੀ ਵਰਤੋਂ ਕਰ ਰਹੇ ਹਨ। ਐਸਬੀਆਈ ਬੈਂਕ ਦੇ ਡਿਜੀਟਲ ਪਲੇਟਫਾਰਮ ਯੋਨੇ ਕੇ ਕਰੀਬ 1 ਕਰੋੜ ਖਪਤਕਾਰ ਹਨ।
ਬੈਂਕ ਦਾ ਮੰਨਣਾ ਹੈ ਕਿ ਐਨਈਐਫਟੀ, ਆਈਐਮਪੀਐਸ ਅਤੇ ਆਰਟੀਜੀਐਸ ਚਾਰਜ ਖ਼ਤਮ ਕਰਨ ਨਾਲ ਡਿਜੀਟਲ ਟ੍ਰਾਂਜੇਕਸ਼ਨ ਕਰਨ ਵਾਲੇ ਗਾਹਕਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ।
ਇਸ ਤੋਂ ਇਲਾਵਾ ਬੈਂਕ ਨੇ ਬ੍ਰਾਂਚ ਨੈੱਟਵਰਕ ਰਾਹੀਂ ਆਰਟੀਜੀਐਸ ਅਤੇ ਐਨਈਐਫਟੀ ਕਰਨ ਵਾਲੇ ਗਾਹਕਾਂ ਲਈ ਚਾਰਜ 20 ਫੀਸਟੀ ਤੱਕ ਘੱਟ ਕਰ ਦਿੱਤੇ ਹਨ।
IMPS ਸੇਵਾ ਕੀ ਹੈ?
ਇਸ ਰਾਹੀਂ ਤੁਸੀਂ 24X7 ਫੰਡ ਟਰਾਂਸਫਰ ਕਰ ਸਕਦੇ ਹੋ। ਇਸ ਸੇਵਾ ਦੀ ਵਿਸ਼ੇਸ਼ਤਾ ਇਹ ਹੈ ਕਿ ਤੁਰੰਤ ਸਾਹਮਣੇ ਵਾਲੇ ਦੇ ਅਕਾਊਂਟ ਵਿੱਚ ਪੈਸੇ ਆ ਜਾਂਦੇ ਹਨ।
ਜੇ ਤੁਸੀਂ ਕਿਸੇ ਵਿਅਕਤੀ ਨੂੰ ਆਈਐੱਮਪੀਐਸ ਰਾਹੀਂ ਰਾਤ ਨੂੰ ਇਕ ਵਜੇ ਫੰਡ ਟਰਾਂਸਫਰ ਕੀਤਾ ਹੈ ਤਾਂ ਉਹ ਉਸੇ ਸਮੇਂ ਅਕਾਊਂਟ ਹੋਲਡਰ ਦੇ ਖਾਤੇ ਵਿੱਚ ਪਹੁੰਚ ਜਾਣਗੇ।
ਇਹ ਸੇਵਾ ਛੁੱਟੀਆਂ ਦੇ ਦਿਨ ਵੀ ਵਰਤੀ ਜਾ ਸਕਦੀ ਹੈ।