ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​SC ਕੌਲੇਜੀਅਮ ਵੱਲੋਂ ਜਸਟਿਸ ਗਵਈ ਤੇ ਜਸਟਿਸ ਸੂਰਿਆ ਕਾਂਤ ਦੇ ਨਾਂਅ ਦੀ ਸਿਫ਼ਾਰਸ਼

​​​​​​​SC ਕੌਲੇਜੀਅਮ ਵੱਲੋਂ ਜਸਟਿਸ ਗਵਈ ਤੇ ਜਸਟਿਸ ਸੂਰਿਆ ਕਾਂਤ ਦੇ ਨਾਂਅ ਦੀ ਸਿਫ਼ਾਰਸ਼

ਸੁਪਰੀਮ ਕੋਰਟ (SC) ਦੇ ਕੌਲੇਜੀਅਮ ਨੇ ਜਸਟਿਸ ਬੀਆਰ ਗਵਈ ਅਤੇ ਜਸਟਿਸ ਸੂਰਿਆ ਕਾਂਤ ਨੂੰ ਤਰੱਕੀ ਦੇ ਕੇ ਸੁਪਰੀਮ ਕੋਰਟ ਦਾ ਜੱਜ ਬਣਾਉਣ ਦੀ ਸਿਫ਼ਾਰਸ਼ ਕੇਂਦਰ ਸਰਕਾਰ ਨੂੰ ਕੀਤੀ ਹੈ।

 

 

ਜਸਟਿਸ ਗਵਈ ਫ਼ਿਲਹਾਲ ਮੁੰਬਈ ਹਾਈ ਕੋਰਟ ਵਿੱਚ ਜੱਜ ਹਨ, ਜਦ ਕਿ ਜਸਟਿਸ ਸੂਰਿਆ ਕਾਂਤ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਹਨ।

 

 

ਖ਼ਬਰ ਏਜੰਸੀ ਭਾਸ਼ਾ ਮੁਤਾਬਕ ਸੁਪਰੀਮ ਕੋਰਟ ਦੀ ਵੈੱਬਸਾਈਟ ਉੱਤੇ ਅਪਡੇਟ ਕੀਤੀ ਗਈ ਸਿਫ਼ਾਰਸ਼ ਅਨੁਸਾਰ ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨ ਵਾਲੇ ਪੰਜ–ਮੈਂਬਰ ਕੌਲੇਜੀਅਮ ਨੇ ਬੁੱਧਵਾਰ ਨੂੰ ਹੋਈ ਮੀਟਿੰਗ ਵਿੱਚ ਦੋ ਜਣਿਆਂ ਨੂੰ ਸੁਪਰੀਮ ਕੋਰਟ ਭੇਜਣ ਦੀ ਸਿਫ਼ਾਰਸ਼ ਕੀਤੀ।

 

 

ਸੁਪਰੀਮ ਕੋਰਟ ਵਿੱਚ ਜੱਜਾਂ ਦੀਆਂ 31 ਆਸਾਮੀਆਂ ਪ੍ਰਵਾਨਿਤ ਹਨ। ਫ਼ਿਲਹਾਲ ਦੇਸ਼ ਦੀ ਸਰਬਉੱਚ ਅਦਾਲਤ ਵਿੱਚ 27 ਜੱਜ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SC Collegium recommended for Justice Gawai and Justice Surya Kant