ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SC ਨੇ ਅਯੁੱਧਿਆ ਕੇਸ ਦੀ ਸੁਣਵਾਈ ਦੀ ਡੈੱਡਲਾਈਨ ਘਟਾਈ

SC ਨੇ ਅਯੁੱਧਿਆ ਕੇਸ ਦੀ ਸੁਣਵਾਈ ਦੀ ਡੈੱਡਲਾਈਨ ਘਟਾਈ

ਸੁਪਰੀਮ ਕੋਰਟ (SC) ਨੇ ਅਯੁੱਧਿਆ ਕੇਸ ਦੀ ਸੁਣਵਾਈ ਦੀ ਡੈੱਡਲਾਈਨ ਇੱਕ ਦਿਨ ਘਟਾ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਅਯੁੱਧਿਆ ਕੇਸ ਵਿੱਚ ਸੁਣਵਾਈ 17 ਅਕਤੂਬਰ ਤੱਕ ਚੱਲੇਗੀ। ਅਦਾਲਤ ਨੇ ਸਬੰਧਤ ਧਿਰਾਂ ਨੂੰ ਕਿਹਾ ਕਿ ਉਹ 17 ਅਕਤੂਬਰ ਤੱਕ ਆਪਣੀ ਬਹਿਸ ਪੂਰੀ ਕਰ ਲੈਣ।

 

 

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਬਹਿਸ ਮੁਕੰਮਲ ਕਰਨ ਲਈ 18 ਅਕਤੂਬਰ ਤੱਕ ਦੀ ਡੈੱਡਲਾਈਨ ਤੈਅ ਕੀਤੀ ਸੀ। ਅਗਲੇ ਹਫ਼ਤੇ ਦੁਸਹਿਰੇ ਦੀ ਛੁੱਟੀ ਦੇ ਚੱਲਦਿਆਂ ਅਦਾਲਤ ਬੰਦ ਰਹੇਗੀ। ਇਸੇ ਲਈ ਹੁਣ ਇਸ ਮਾਮਲੇ ਦੀ ਸੁਣਵਾਈ ਲਈ ਸਿਰਫ਼ ਚਾਰ ਦਿਨ ਬਚੇ ਹਨ।

 

 

ਇੱਥੇ ਵਰਨਣਯੋਗ ਹੈ ਕਿ ਅਯੁੱਧਿਆ ਮਾਮਲੇ ਦੀ ਸੁਣਵਾਈ ਦੇ 32ਵੇਂ ਦਿਨ ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਸੀ ਕਿ ਇਸ ਮਾਮਲੇ ਵਿੱਚ ਬਹਿਸ ਮੁਕੰਮਲ ਕਰਨ ਦੀ ਸਮਾਂ–ਸੀਮਾ 18 ਅਕਤੂਬਰ ਤੋਂ ਇੱਕ ਦਿਨ ਵੀ ਜ਼ਿਆਦਾ ਨਹੀਂ ਵਧਾਈ ਜਾ ਸਕਦੀ।

 

 

ਸਬੰਧਤ ਧਿਰਾਂ ਨੂੰ ਤਦ ਤੱਕ ਆਪਣੀ ਬਹਿਸ ਮੁਕੰਮਲ ਕਰਨੀ ਹੋਵੇਗੀ ਪਰ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਅਗਲੇ ਹਫ਼ਤੇ ਦੁਸਹਿਰੇ ਦੀ ਛੁੱਟੀ ਦੇ ਚੱਲਦਿਆਂ ਅਦਾਲਤ ਬੰਦ ਰਹੇਗੀ। ਇਸੇ ਲਈ ਦੋਵੇਂ ਧਿਰਾਂ ਆਪੋ–ਆਪਣੀ ਬਹਿਸ 17 ਅਕਤੂਬਰ ਤੱਕ ਮੁਕੰਮਲ ਕਰ ਲੈਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SC curtails deadline of Ayodhya Case hearing